DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ’ ਵੱਲੋਂ ਅਹੁਦੇਦਾਰਾਂ ਦੀ ਚੋਣ

ਸਰੀ: ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਲਈ ਕੁਝ ਹੀ ਮਹੀਨਿਆਂ ਤੋਂ ਸ਼ੁਰੂ ਹੋਏ ‘ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ’ ਨੇ ਦੁਨੀਆ ਭਰ ਵਿੱਚ ਅਤੇ ਸੋਸ਼ਲ ਮੀਡੀਆ ’ਤੇ ਇੱਕ ਵੱਖਰੀ ਪਛਾਣ ਬਣਾ ਲਈ ਹੈ। ਮਾਂ ਬੋਲੀ ਪੰਜਾਬੀ ਦੀ ਹੋਰ ਚੜ੍ਹਦੀ ਕਲਾ, ਅਮੀਰ ਪੰਜਾਬੀ...

  • fb
  • twitter
  • whatsapp
  • whatsapp
Advertisement

ਸਰੀ: ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਲਈ ਕੁਝ ਹੀ ਮਹੀਨਿਆਂ ਤੋਂ ਸ਼ੁਰੂ ਹੋਏ ‘ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ’ ਨੇ ਦੁਨੀਆ ਭਰ ਵਿੱਚ ਅਤੇ ਸੋਸ਼ਲ ਮੀਡੀਆ ’ਤੇ ਇੱਕ ਵੱਖਰੀ ਪਛਾਣ ਬਣਾ ਲਈ ਹੈ। ਮਾਂ ਬੋਲੀ ਪੰਜਾਬੀ ਦੀ ਹੋਰ ਚੜ੍ਹਦੀ ਕਲਾ, ਅਮੀਰ ਪੰਜਾਬੀ ਵਿਰਸੇ ਤੇ ਸੱਭਿਆਚਾਰ ਲਈ ਕਾਫ਼ਲਾ ਪ੍ਰਧਾਨ ਤੇ ਨਾਵਲਕਾਰ ਬਿੰਦਰ ਕੋਲੀਆ ਵਾਲ ਵੱਲੋਂ ਕਾਫ਼ਲੇ ਦੇ ਮੈਂਬਰਾਂ ਨੂੰ ਵਿਸ਼ੇਸ਼ ਅਹੁਦਿਆਂ ਦੀ ਵੰਡ ਕੀਤੀ ਗਈ ਹੈ ਤਾਂ ਜੋ ਹਰ ਮੈਂਬਰ ਆਪਣੀ ਅਹਿਮੀਅਤ ਨੂੰ ਸਮਝਦੇ ਹੋਏ ਹੋਰ ਵਧੀਆ ਭੂਮਿਕਾ ਨਿਭਾ ਸਕੇ।

ਨਵੇਂ ਚੁਣੇ ਗਏ ਅਹੁਦੇਦਾਰਾਂ ਵਿੱਚ ਪ੍ਰਸਿੱਧ ਗ਼ਜ਼ਲਗੋ ਗੁਰਚਰਨ ਸਿੰਘ ਜੋਗੀ ਨੂੰ ਸਰਪ੍ਰਸਤ, ਨਾਵਲਕਾਰ ਬਿੰਦਰ ਕੋਲੀਆਂ ਵਾਲ ਨੂੰ ਪ੍ਰਧਾਨ, ਮੁਖਤਾਰ ਸਿੰਘ ਚੰਦੀ ਨੂੰ ਜਨਰਲ ਸਕੱਤਰ, ਸਰਬਜੀਤ ਸਿੰਘ ਜਰਮਨੀ ਨੂੰ ਪ੍ਰੈੱਸ ਸਕੱਤਰ, ਜਸਵਿੰਦਰ ਸਿੰਘ ਢਿੱਲੋਂ ਨੂੰ ਸੀਨੀਅਰ ਮੀਤ ਪ੍ਰਧਾਨ, ਪ੍ਰਿੰਸੀਪਲ ਹਰਸ਼ਰਨ ਕੌਰ (ਕੈਨੇਡਾ) ਨੂੰ ਮੀਤ ਪ੍ਰਧਾਨ ਅਤੇ ਮੀਡੀਆ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ।

Advertisement

ਇਸ ਦੇ ਨਾਲ ਹੀ ਗੁਰਮੀਤ ਸਿੰਘ ਮੱਲ੍ਹੀ (ਇਟਲੀ) ਨੂੰ ਮੁੱਖ ਸਲਾਹਕਾਰ, ਪਰਵਿੰਦਰ ਸਿੰਘ ਹੇਅਰ ਨੂੰ ਸਲਾਹਕਾਰ, ਪ੍ਰਿੰਸੀਪਲ ਲਖਬੀਰ ਸਿੰਘ (ਪੰਜਾਬ) ਨੂੰ ਸਹਾਇਕ ਸਕੱਤਰ, ਪੋਲੀ ਬਰਾੜ (ਅਮਰੀਕਾ) ਨੂੰ ਤਾਲਮੇਲ ਸਕੱਤਰ ਅਤੇ ਗਾਇਕ ਮੰਗਤ ਖਾਨ (ਪਟਿਆਲਾ) ਨੂੰ ਸੰਗਠਨ ਦੇ ਅਹੁਦਿਆਂ ਦੀ ਜ਼ਿੰਮੇਵਾਰੀ ਦਿੱਤੀ ਗਈ। ਕਾਫ਼ਲਾ ਪ੍ਰਧਾਨ ਬਿੰਦਰ ਕੋਲੀਆ ਵਾਲ ਨੇ ਕਿਹਾ ਕਿ ਅਹੁਦੇਦਾਰਾਂ ਦੀ ਚੋਣ ਨਾਲ ਸਾਰੇ ਮੈਂਬਰ ਆਪਣੀ ਜ਼ਿੰਮੇਵਾਰੀ ਹੋਰ ਸੁਚੇਤ ਹੋ ਕੇ ਸਮਝਣਗੇ। ਉਨ੍ਹਾਂ ਉਮੀਦ ਪ੍ਰਗਟਾਈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰਨਾਂ ਸਭਾਵਾਂ ਨਾਲ ਮਿਲ ਕੇ ਮਾਂ ਬੋਲੀ ਪੰਜਾਬੀ ਤੇ ਸਾਹਿਤ ਲਈ ਹੋਰ ਵੀ ਨੇਕ ਕਾਰਜ ਕੀਤੇ ਜਾਣਗੇ।

Advertisement

ਜ਼ਿਕਰਯੋਗ ਹੈ ਕਿ ਕਾਫ਼ਲੇ ਵੱਲੋਂ ਮਹੀਨੇ ਵਿੱਚ ਪਹਿਲੇ ਤੇ ਤੀਸਰੇ ਐਤਵਾਰ ਨੂੰ ਤਕਰੀਬਨ ਡੇਢ ਘੰਟੇ ਦਾ ਲਾਈਵ ਪ੍ਰੋਗਰਾਮ ਕੀਤਾ ਜਾਂਦਾ ਹੈ, ਜਿਸ ਵਿੱਚ ਚਾਰ ਤਰ੍ਹਾਂ ਦੇ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾਂਦੇ ਹਨ। ਇਨ੍ਹਾਂ ਪ੍ਰੋਗਰਾਮਾਂ ਦੇ ਮੰਚ ਸੰਚਾਲਨ ਲਈ ਪਹਿਲਾਂ ਹੀ ਮੈਂਬਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਸਨ, ਜਿਨ੍ਹਾਂ ਵਿੱਚ ‘ਕਵੀ ਦਰਬਾਰ’ ਲਈ ਮੁਖਤਾਰ ਸਿੰਘ ਚੰਦੀ (ਪੰਜਾਬ), ‘ਕਹਾਣੀ ਦਰਬਾਰ’ ਲਈ ਸਰਬਜੀਤ ਸਿੰਘ (ਜਰਮਨੀ), ‘ਵਿਸ਼ੇਸ਼ ਮੁਲਾਕਾਤ’ ਲਈ ਮੋਤੀ ਸ਼ਾਇਰ (ਪੰਜਾਬ) ਅਤੇ ‘ਕਿਤਾਬ ਗੋਸ਼ਟੀ’ ਲਈ ਕਰਮਜੀਤ ਕੌਰ ਰਾਣਾ (ਇਟਲੀ) ਦੇ ਨਾਂ ਸ਼ਾਮਲ ਹਨ।

Advertisement
×