DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਬਜ਼ੁਰਗ ਔਰਤਾਂ ਨੇ ਖੇਡਾਂ ਵਿੱਚ ਮੱਲਾਂ ਮਾਰੀਆਂ

ਕੈਲਗਰੀ: ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਦੀਆਂ ਜੁਲਾਈ ਮਹੀਨੇ ਦੀਆਂ ਗਤੀਵਿਧੀਆਂ ਤਹਿਤ ਜਿੱਥੇ ਗੀਤ ਸੰਗੀਤ ਦਾ ਦੌਰ ਚੱਲਿਆ, ਉੱਥੇ ਯੰਗਸਤਾਨ ਨਾਲ ਮਿਲ ਕੇ ਬਜ਼ੁਰਗ ਔਰਤਾਂ ਨੇ ਖੇਡਾਂ ਵਿੱਚ ਮੱਲਾਂ ਮਾਰੀਆਂ। ਸੌ ਮੀਟਰ ਦੀ ਦੌੜ ਵਿੱਚ ਬਲਵੀਰ ਕੌਰ ਗਰੇਵਾਲ ਪਹਿਲੇ, ਅਵਤਾਰ ਕੌਰ...

  • fb
  • twitter
  • whatsapp
  • whatsapp
Advertisement

ਕੈਲਗਰੀ: ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਦੀਆਂ ਜੁਲਾਈ ਮਹੀਨੇ ਦੀਆਂ ਗਤੀਵਿਧੀਆਂ ਤਹਿਤ ਜਿੱਥੇ ਗੀਤ ਸੰਗੀਤ ਦਾ ਦੌਰ ਚੱਲਿਆ, ਉੱਥੇ ਯੰਗਸਤਾਨ ਨਾਲ ਮਿਲ ਕੇ ਬਜ਼ੁਰਗ ਔਰਤਾਂ ਨੇ ਖੇਡਾਂ ਵਿੱਚ ਮੱਲਾਂ ਮਾਰੀਆਂ। ਸੌ ਮੀਟਰ ਦੀ ਦੌੜ ਵਿੱਚ ਬਲਵੀਰ ਕੌਰ ਗਰੇਵਾਲ ਪਹਿਲੇ, ਅਵਤਾਰ ਕੌਰ ਦੂਜੇ ਅਤੇ ਕੁਲਵੰਤ ਕੌਰ ਤੀਜੇ ਸਥਾਨ ’ਤੇ ਰਹੀ। ਚਮਚਾ ਅਤੇ ਨਿੰਬੂ ਰੇਸ ਵਿੱਚ ਚਰਨਜੀਤ ਪਹਿਲੇ, ਅਵਤਾਰ ਕੌਰ ਦੂਜੇ ਅਤੇ ਕੁਲਵੰਤ ਕੌਰ ਤੀਜੇ ਸਥਾਨ ’ਤੇ ਰਹੀ। ਚਾਟੀ ਰੇਸ ਵਿੱਚ ਬਲਵੀਰ ਕੌਰ ਗਰੇਵਾਲ ਪਹਿਲੇ, ਗੁਰਨਾਮ ਕੌਰ ਦੂਜੇ ਅਤੇ ਕੁਲਦੀਪ ਕੌਰ ਤੀਜੇ ਨੰਬਰ ’ਤੇ ਰਹੀ।

ਜੁਲਾਈ ਮਹੀਨੇ ਦੀ ਮਹੀਨਾਵਾਰ ਮੀਟਿੰਗ ਦਾ ਜਸ਼ਨ ਸਿਲਵਨ ਲੇਕ ਵਿਖੇ ਮਨਾਇਆ। ਸਭਾ ਦੀ ਪ੍ਰਧਾਨ ਬਲਵਿੰਦਰ ਕੌਰ ਬਰਾੜ ਦੀ ਅਗਵਾਈ ਤਹਿਤ ਰੰਗਾਰੰਗ ਪ੍ਰੋਗਰਾਮ ਸ਼ੁਰੂ ਹੋਇਆ। ਦੋ ਟੀਮਾਂ ਬਣਾ ਕੇ ਟੱਪਿਆਂ ਦੀ ਝੜੀ ਲਾ ਦਿੱਤੀ। ਉਸ ਤੋਂ ਬਾਅਦ ਬੋਲੀਆਂ, ਗੀਤ-ਸੰਗੀਤ ਸ਼ੁਰੂ ਹੋ ਗਿਆ। ਭੈਣਾਂ ਨੇ ਜਵਾਨੀ ਦੇ ਦਿਨਾਂ ਦੀ ਯਾਦ ਤਾਜ਼ਾ ਕੀਤੀ, ਜਿਵੇਂ ਪੰਜਾਬ ਵਿੱਚ ਕਿਸੇ ਵਿਆਹ ਵਾਲੇ ਘਰ ਵਿੱਚ ਆਈਆਂ ਹੋਣ। ਭੈਣਾਂ ਨੇ ਝੀਲ ’ਤੇ ਹੀ ਗੀਤ ਸੰਗੀਤ ਅਤੇ ਗਿੱਧੇ ਦਾ ਪਿੜ ਬੰਨ੍ਹਿਆ। ਬੋਲੀਆਂ ਪਾ ਪਾ ਨੱਚਦੀਆਂ ਭੈਣਾਂ ਨੂੰ ਸੈਲਾਨੀ ਖੜ੍ਹ ਖੜ੍ਹ ਕੇ ਵੇਖ ਰਹੇ ਸਨ ਅਤੇ ਗੋਰੀਆਂ ਵੀ ਨਾਲ ਨੱਚੀਆਂ। ਆਪਣੇ ਦਿਲ ਦੇ ਚਾਅ ਮਲਾਰ ਪੂਰੇ ਕਰਦਿਆਂ ਇਸ ਤਰ੍ਹਾਂ ਜਾਪ ਰਿਹਾ ਸੀ ਜਿਵੇਂ ਜਵਾਨੀ ਮੁੜ ਆਈ ਹੋਵੇ। ਔਰਤਾਂ ਨੇ ਪਾਣੀ ਵਿੱਚ ਵੀ ਖੂਬ ਮਸਤੀ ਕੀਤੀ।

Advertisement

ਸੰਪਰਕ: 825 735 4550

Advertisement

Advertisement
×