DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਰੌਣਕਾਂ ਭਰਪੂਰ ਰਿਹਾ ਐਡਮੰਟਨ ਦਾ ‘ਮੇਲਾ ਪੰਜਾਬੀਆਂ ਦਾ’

ਐਡਮੰਟਨ: ਪੰਜਾਬ ਦੇ ਮੇਲੇ ਸਿਰਫ਼ ਪੰਜਾਬ ਦੀ ਧਰਤੀ ਤੱਕ ਹੀ ਸੀਮਤ ਨਹੀਂ ਰਹੇ, ਸਗੋਂ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਵੀ ਆਪਣੀ ਮਿੱਟੀ, ਬੋਲੀ ਅਤੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਇਨ੍ਹਾਂ ਰੰਗਲੇ ਮੇਲਿਆਂ ਨੂੰ ਪੂਰੇ ਜੋਸ਼ ਨਾਲ ਸਜਾਉਂਦੇ ਹਨ। ਇਸੇ ਤਹਿਤ ਐਡਮੰਟਨ...

  • fb
  • twitter
  • whatsapp
  • whatsapp
Advertisement

ਐਡਮੰਟਨ: ਪੰਜਾਬ ਦੇ ਮੇਲੇ ਸਿਰਫ਼ ਪੰਜਾਬ ਦੀ ਧਰਤੀ ਤੱਕ ਹੀ ਸੀਮਤ ਨਹੀਂ ਰਹੇ, ਸਗੋਂ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਵੀ ਆਪਣੀ ਮਿੱਟੀ, ਬੋਲੀ ਅਤੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਇਨ੍ਹਾਂ ਰੰਗਲੇ ਮੇਲਿਆਂ ਨੂੰ ਪੂਰੇ ਜੋਸ਼ ਨਾਲ ਸਜਾਉਂਦੇ ਹਨ। ਇਸੇ ਤਹਿਤ ਐਡਮੰਟਨ ਸ਼ਹਿਰ ਵਿੱਚ ਪੰਜਾਬੀ ਸੱਭਿਆਚਾਰ ਅਤੇ ਗਾਇਕੀ ਦੀ ਖੂਬਸੂਰਤ ਮਹਿਫ਼ਲ ਸਜੀ, ਜਿੱਥੇ ‘14ਵਾਂ ਮੇਲਾ ਪੰਜਾਬੀਆਂ ਦਾ’ ਵੱਡੀ ਗਿਣਤੀ ਵਿੱਚ ਪਹੁੰਚੇ ਪੰਜਾਬੀਆਂ ਲਈ ਮਨੋਰੰਜਨ ਅਤੇ ਆਪਣੇ ਵਿਰਸੇ ਨਾਲ ਜੁੜਨ ਦਾ ਖਾਸ ਮੌਕਾ ਬਣਿਆ।

ਐਡਮੰਟਨ ਸ਼ਹਿਰ ’ਚ ਬੀਤੇ ਦਿਨੀਂ ਪੰਜਾਬੀ ਗਾਇਕੀ ਦੀ ਰੌਣਕ ਲੱਗੀ। ਮੌਕਾ ਸੀ ‘14ਵਾਂ ਮੇਲਾ ਪੰਜਾਬੀਆਂ ਦਾ’। ਇਸ ਵਾਰ ਇਹ ਮੇਲਾ ਪ੍ਰਸਿੱਧ ਉਸਤਾਦ ਪੂਰਨਸ਼ਾਹ ਕੋਟੀ, ਅਦਾਕਾਰ ਜਸਵਿੰਦਰ ਭੱਲਾ ਅਤੇ ਗਾਇਕ ਰਾਜਵੀਰ ਜਵੰਦਾ ਦੀ ਯਾਦ ਨੂੰ ਸਮਰਪਿਤ ਰਿਹਾ। ਇਹ ਮੇਲਾ ਕੈਨੇਡੀਅਨ ਮੌਜਾਇਕ ਆਰਟਿਸਟ ਐਸੇਸੀਏਸ਼ਨ ਆਫ ਐਡਮਿੰਟਨ, ਪੰਜਾਬ ਯੂਨਾਈਟਿਡ ਸਪੋਰਟਸ ਹੈਰੀਟੇਜ ਐਸੇਸੀਏਸ਼ਨ ਅਤੇ ਉੱਪਲ ਟਰੱਕਿੰਗ ਲਿਮਟਿਡ ਵੱਲੋਂ ਸ਼ਹਿਰ ਦੀ ਪੂਸਾ ਗਰਾਊਂਡ ਵਿਖੇ ਕਰਵਾਇਆ ਗਿਆ।

Advertisement

ਮੇਲੇ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਹਰਜੀਤ ਹਰਮਨ, ਕਰਮਜੀਤ ਅਨਮੋਲ, ਕੌਰ ਬੀ, ਹਰਦੀਪ, ਦਵਿੰਦਰ ਖੰਨੇਵਾਲਾ, ਸੁਰਿੰਦਰ ਲਾਡੀ, ਬਲਵੀਰ ਬੋਪਾਰਾਏ, ਉਪਿੰਦਰ ਮਠਾੜੂ ਤੋਂ ਇਲਾਵਾ ਸੁੱਖ ਡੀਗੋਹ, ਹਰਵਿੰਦਰ ਉਹੜਪੁਰੀ, ਹਰਜਾਪ ਸਿੰਘ, ਸਾਹਿਲ ਸੂਚ, ਗੁਨਤਾਜ, ਐੱਸ ਰਿਸ਼ੀ, ਪ੍ਰੀਤੀ ਢਿੱਲੋਂ, ਸਿਮਰਨ ਸਹੋਤਾ, ਸਮਰਪਣ, ਗੁਰਵੀਨ ਸਿੱਧੂ, ਸਫਲ ਸ਼ੇਰ ਸਿੰਘ ਸਮੇਤ ਹੋਰ ਕਲਾਕਾਰਾਂ ਨੇ ਖ਼ੂਬ ਰੰਗ ਬੰਨ੍ਹਿਆ ਤੇ ਮੇਲੇ ’ਚ ਸ਼ਾਮਲ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕੀਤਾ।

Advertisement

ਇਸ ਤੋਂ ਇਲਾਵਾ ਪਾਕਿਸਤਾਨ ਤੋਂ ਪ੍ਰਸਿੱਧ ਕਾਮੇਡੀਅਨ ਕਲਾਕਾਰ ਸਲੀਮ ਅਲਬੇਲਾ ਤੇ ਸਾਥੀ ਕਲਾਕਾਰ ਨੇ ਵੀ ਰੰਗ ਬੰਨ੍ਹਿਆ। ਮੇਲੇ ਦੌਰਾਨ ਸ਼ਹਿਰ ’ਚ ਪ੍ਰਸਿੱਧ ‘ਟਰਬਨ ਕਿੰਗ’ ਦੇ ਮਨਜੀਤ ਸਿੰਘ ਫੇਰੂਮਾਨ ਵੱਲੋਂ ਦਸਤਾਰ ਕੋਚ ਨਵਜੋਤ ਸਿੰਘ ਦੇ ਸਹਿਯੋਗ ਨਾਲ ਮੁਫ਼ਤ ਦਸਤਾਰਾਂ ਸਜਾਉਣ ਦੀ ਵੀ ਸੇਵਾ ਕੀਤੀ ਗਈ। ਮੇਲੇ ਦੇ ਪ੍ਰਬੰਧਕਾਂ ਨੇ ਮੇਲੇ ’ਚ ਹਾਜ਼ਰ ਕਲਾਕਾਰਾਂ, ਸਾਹਿਤਕਾਰਾਂ, ਗੀਤਕਾਰਾਂ, ਸੱਭਿਆਚਾਰਕ, ਰਾਜਨੀਤਕ ਆਗੂਆਂ ਅਤੇ ਸਮਾਜਿਕ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ।

ਮੇਲੇ ਦੀ ਸਫਲਤਾ ਲਈ ਪ੍ਰਬੰਧਕਾਂ ਉਪਿੰਦਰ ਮਠਾਰੂ, ਬਿੰਦਰ ਬਿਰਕ, ਲਾਡੀ ਸੂਸਾਂਵਾਲਾ, ਕੁਲਬੀਰ ਉੱਪਲ, ਹਰਜਿੰਦਰ ਸਿੰਘ ਢੇਸੀ, ਬਲਜੀਤ ਕਲਸੀ, ਸੰਦੀਪ ਪੰਧੇਰ, ਪੰਕਜ ਦੂਆ, ਮਹਿੰਦਰ ਤੂਰ, ਹਰਦੀਪ ਲਾਲੀ, ਪਰਮਜੀਤ ਚੰਨਾ, ਜਰਨੈਲ ਖਹਿਰਾ, ਤੇਜਿੰਦਰਜੀਤ ਸਿੰਘ ਭੱਠਲ, ਕੰਵਲਜੀਤ ਸਿੰਘ, ਗੁਰਜਿੰਦਰ ਮਾਹੀ, ਬਰਿੰਦਰ ਬਮਰਾਹ, ਸੁਨੀਲ ਗੁਜਰਾਲ, ਦਲਬੀਰ ਸਿੰਘ ਰਿਆੜ, ਕਸ਼ਮੀਰਾ ਸਿੰਘ, ਨਰਿੰਦਰ ਸਿੰਘ ਮੈਨੇਜਰ, ਪਾਰਸ ਮਹੀਨੀਆਂ, ਅਜੀਤ ਸਿੰਘ ਖੰਗੂੜਾ, ਸੁਖਦੇਵ ਸਿੰਘ, ਕਰਮ ਸਿੰਘ, ਕਰਨੈਲ ਸਿੰਘ, ਅੰਮ੍ਰਿਤਪਾਲ ਸਿੰਘ ਅੰਮ੍ਰਿਤ, ਤੇਜਿੰਦਰ ਪਾਲ ਸਿੰਘ ਰਿਆੜ, ਸਤਨਾਮ ਸਿੰਘ ਗਾਹਲੋਂ, ਮਨਜੀਤ ਸਿੰਘ ਆਦਿ ਵੱਲੋਂ ਆਪਣੀਆਂ ਆਪਣੀਆਂ ਭੂਮਿਕਾਵਾਂ ਬਾਖੁੂਬੀ ਨਿਭਾਈਆਂ ਗਈਆਂ।

Advertisement
×