ਵਿਸ਼ਵ ਪੰਜਾਬੀ ਸਭਾ ਦੀ ਐਡਮੰਟਨ ਇਕਾਈ ਦਾ ਗਠਨ
ਐਡਮੰਟਨ: ਐਡਮੰਟਨ ਪਬਲਿਕ ਲਾਇਬ੍ਰੇਰੀ 17 ਸਟਰੀਟ ਮੈਡੋਜ ਵਿਖੇ ਵਿਸ਼ਵ ਪੰਜਾਬੀ ਸਭਾ ਬਰੈਂਪਟਨ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਦੇ ਸਹਿਯੋਗ ਸਦਕਾ ਵਿਸ਼ਵ ਪੰਜਾਬੀ ਸਭਾ ਦੀ ਐਡਮੰਟਨ ਇਕਾਈ ਦਾ ਗਠਨ ਕੀਤਾ ਗਿਆ। ਇਸ ਸਭਾ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਜਿਸ...
ਐਡਮੰਟਨ: ਐਡਮੰਟਨ ਪਬਲਿਕ ਲਾਇਬ੍ਰੇਰੀ 17 ਸਟਰੀਟ ਮੈਡੋਜ ਵਿਖੇ ਵਿਸ਼ਵ ਪੰਜਾਬੀ ਸਭਾ ਬਰੈਂਪਟਨ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਦੇ ਸਹਿਯੋਗ ਸਦਕਾ ਵਿਸ਼ਵ ਪੰਜਾਬੀ ਸਭਾ ਦੀ ਐਡਮੰਟਨ ਇਕਾਈ ਦਾ ਗਠਨ ਕੀਤਾ ਗਿਆ। ਇਸ ਸਭਾ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਜਿਸ ਵਿੱਚ ਬਲਵਿੰਦਰ ਸਿੰਘ ਬਾਲਮ ਨੂੰ ਸਰਪ੍ਰਸਤ, ਦਲਬੀਰ ਸਿੰਘ ਰਿਆੜ ਨੂੰ ਪ੍ਰਧਾਨ, ਅੰਮ੍ਰਿਤ ਪਾਲ ਸਿੰਘ ਨੂੰ ਜਨਰਲ ਸਕੱਤਰ, ਸੁਰਜੀਤ ਕੌਰ ਧਾਲੀਵਾਲ ਨੂੰ ਸੀਨੀਅਰ ਮੀਤ ਪ੍ਰਧਾਨ, ਦਲਜੀਤ ਕੌਰ ਮੰਡੇਰ ਨੂੰ ਮੀਤ ਪ੍ਰਧਾਨ, ਸਤਨਾਮ ਸਿੰਘ ਗਾਹਲੇ ਨੂੰ ਸਕੱਤਰ, ਤੇਜਿੰਦਰਪਾਲ ਲਾਲੀ ਨੂੰ ਸਕੱਤਰ ਅਤੇ ਮੈਨੇਜਰ ਨਰਿੰਦਰ ਸਿੰਘ ਨੂੰ ਖਜ਼ਾਨਚੀ ਚੁਣਿਆ ਗਿਆ। ਸਲਾਹਕਾਰਾਂ ਵਿੱਚ ਅਰਸ਼ਦੀਪ ਕੌਰ ਬਰਾੜ, ਗੁਰਜੀਤ ਕੌਰ ਬਰਾੜ ਅਤੇ ਬਲਬੀਰ ਕੌਰ ਚੀਮਾ ਦੀ ਚੋਣ ਕੀਤੀ ਗਈ।
ਸਭਾ ਦੇ ਸਰਪ੍ਰਸਤ ਬਲਵਿੰਦਰ ਬਾਲਮ ਅਤੇ ਪ੍ਰਧਾਨ ਦਲਬੀਰ ਸਿੰਘ ਰਿਆੜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੈਨੇਡਾ ਵਰਗੇ ਦੇਸ਼ ਵਿੱਚ ਰਹਿ ਕੇ ਪੰਜਾਬੀ ਤੇ ਪੰਜਾਬੀਅਤ ਲਈ ਸਾਹਿਤ ਸੱਭਿਆਚਾਰ ਦੇ ਰੂਪ ਵਿੱਚ ਸੇਵਾਵਾਂ ਦੇਣਾ ਇੱਕ ਸ਼ੁਭ ਸ਼ਗਨ ਹੈ। ਆਪਣੇ ਬੱਚਿਆਂ ਨੂੰ, ਨੌਜਵਾਨ ਪੀੜ੍ਹੀ ਨੂੰ ਆਪਣੀ ਮਾਂ ਬੋਲੀ, ਸਾਹਿਤ ਅਤੇ ਹੋਰ ਖੇਡ ਕਿਰਿਆਵਾਂ, ਮੇਲਿਆਂ ਰਾਹੀਂ ਜੋੜੀ ਰੱਖਣਾ ਹੀ ਸਹੀ ਮਾਅਨਿਆਂ ਵਿੱਚ ਪੰਜਾਬੀ ਮਾਂ ਬੋਲੀ ਦੀ ਸਿਰਜਨਾਤਮਕ ਸੇਵਾ ਹੈ।
ਇਸ ਇਕੱਤਰਤਾ ਦੌਰਾਨ ਹਾਜ਼ਰ ਕਵੀਆਂ ਨੇ ਆਪਣੀਆਂ ਕਵਿਤਾਵਾਂ ਰਾਹੀਂ ਸੱਭਿਆਚਾਰ ਤੇ ਮਾਂ ਬੋਲੀ ਦਾ ਸੰਦੇਸ਼ ਦਿੱਤਾ। ਇਸ ਮੌਕੇ ਅਜੀਤ ਸਿੰਘ ਖਾਨਗੁੱਸਾ, ਪਾਰਸ ਮਹੇਦੀਆਂ, ਗੁਰਬਚਨ ਸਿੰਘ ਅਟਵਾਲ, ਅਮਰਜੀਤ ਸਿੰਘ ਸੰਧੂ, ਐੱਸ. ਬਰਾੜ, ਐੱਮ. ਕੇ. ਪਰਮਾਰ, ਅਮਰਦੀਪ ਕੌਰ, ਦਲਜੀਤ ਕੌਰ ਮੰਡੇਰ, ਜਸਮੇਲ ਬਾਠ, ਹਰਮੇਸ਼ ਗਿੱਲ, ਬਲਬੀਰ ਕੌਰ ਚੀਮਾ, ਗੁਰਜੀਤ ਬਰਾੜ, ਤਜਿੰਦਰ ਪਾਲ ਸਿੰਘ ਰਿਆੜ, ਜਸਪ੍ਰੀਤ ਕੌਰ, ਅਮਰੀਕ ਸਿੰਘ, ਪਾਲ ਅਮਰ ਸਿੰਘ, ਨਰਿੰਦਰ ਸਿੰਘ ਚੀਮਾ, ਸੰਤ ਰਾਮ, ਕਮਲਜੀਤ ਸਿੰਘ, ਤਜਿੰਦਰ ਸਿੰਘ, ਗੁਰਦਿਆਲ ਸਿੰਘ ਸੰਘਾ, ਸਿਮਰਨ, ਵਰਿੰਦਰ ਕੌਰ, ਪਲਵਿੰਦਰ ਕੌਰ, ਸਤਨਾਮ ਸਿੰਘ, ਰਾਜਵਿੰਦਰ ਕੌਰ, ਸੁਖਵਿੰਦਰ ਕੌਰ, ਹਰਦੀਪ ਕੌਰ, ਅਰਸ਼ਦੀਪ ਕੌਰ, ਪਰਮਜੀਤ ਕੌਰ, ਸੁਖਦੇਵ ਸਿੰਘ, ਬਖਸ਼ੀਸ਼ ਸਿੰਘ, ਮਨਦੀਪ ਕੌਰ ਅਤੇ ਜਸਪਾਲ ਸਿੰਘ ਨੇ ਸ਼ਿਰਕਤ ਕੀਤੀ।
ਖ਼ਬਰ ਸਰੋਤ: ਵਿਸ਼ਵ ਪੰਜਾਬੀ ਸਭਾ ਐਡਮੰਟਨ ਇਕਾਈ

