DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਟੋਰਾਂਟੋ ’ਚ ‘ਪੰਜਾਬੀ ਸੱਭਿਆਚਾਰ’ ਦੀ ਗੂੰਜ; ਗਿੱਧੇ-ਭੰਗੜੇ ’ਤੇ ਝੂਮੇ ਗੋਰੇ-ਗੋਰੀਆਂ

ਟੀਐੱਮਪੀ ਸੀਨੀਅਰ ਕਲੱਬ ਬਰੈਂਪਟਨ ਦੇ ਮੈਂਬਰਾਂ ਨੇ ਕੈਨੇਡਾ ਦੀ ਧਰਤੀ ’ਤੇ ਸਿਰਜਿਆ ਪੰਜਾਬੀ ਵਿਆਹ ਵਰਗਾ ਮਾਹੌਲ

  • fb
  • twitter
  • whatsapp
  • whatsapp
featured-img featured-img
ਟਰਾਂਟੋ ਦੇ ਕੇਂਦਰੀ ਟਾਪੂ ਦੇ ਟੂਰ ਮੌਕੇ ਪੰਜਾਬੀ ਸਭਿਆਚਾਰ ਵਿੱਚ ਰੰਗੇ ਹੋਏ ਮੈਂਬਰ ਗਿੱਧੇ ਭੰਗੜੇ ਦਾ ਰੰਗ ਬੰਨਦੇ ਹੋਏ, ਫੋਟੋ: ਗੁਰਮਲਕੀਅਤ ਕਾਹਲੋਂ
Advertisement

ਬਰੈਂਪਟਨ ਦੀ ਟੀਐੱਮਪੀ ਸੀਨੀਅਰ ਕਲੱਬ ਦੇ ਪੰਜਾਬੀ ਮੈਂਬਰਾਂ ਵੱਲੋਂ ਟੋਰਾਂਟੋ ਦੇ ਸੈਂਟਰਲ ਟਾਪੂ ਦੇ ਇੱਕ-ਦਿਨਾਂ ਟੂਰ ਮੌਕੇ ਉੱਥੋਂ ਦੀ ਫ਼ਜ਼ਾ ਵਿੱਚ ਪੰਜਾਬੀ ਸੱਭਿਆਚਾਰ ਦੇ ਰੰਗ ਭਰੇ ਗਏ। ਮਨੋਰੰਜਨ ਵਜੋਂ ਨਾਲ ਲਿਜਾਏ ਗਏ ਸਾਊਂਡ ਸਿਸਟਮ ’ਤੇ ਜਦੋਂ ਗਿੱਧੇ-ਭੰਗੜੇ ਵਾਲੇ ਗੀਤ ਸ਼ੁਰੂ ਹੋਏ ਤਾਂ ਹਰੇਕ ਮਰਦ-ਔਰਤ ਦੇ ਪੈਰ ਥਿਰਕਣੋਂ ਨਾ ਰਹਿ ਸਕੇ ਅਤੇ ਉੱਥੇ ਪੰਜਾਬ ਦੇ ਕਿਸੇ ਵਿਆਹ ਵਰਗਾ ਮਾਹੌਲ ਸਿਰਜ ਗਿਆ। ਪੰਜਾਬੀ ਸੰਗੀਤ ਨੇ ਆਪਣੀ ਧੁਨ ਤੇ ਕਲਾ ਦਾ ਅਜਿਹਾ ਜਾਦੂ ਬਿਖੇਰਿਆ ਕਿ ਕੋਲੋਂ ਲੰਘਦੇ ਗੋਰੇ-ਗੋਰੀਆਂ ਵੀ ਨਾਲ ਆ ਕੇ ਨੱਚਣ-ਟੱਪਣ ਲਈ ਮਜ਼ਬੂਰ ਹੋ ਗਏ। ਤਿੰਨ-ਚਾਰ ਘੰਟੇ ਚੱਲੇ ਇਸ ਪ੍ਰੋਗਰਾਮ ਦਾ ਆਨੰਦ ਉੱਥੇ ਸੈਰ-ਸਪਾਟੇ ਲਈ ਆਏ ਸੈਂਕੜੇ ਲੋਕਾਂ ਨੇ ਮਾਣਿਆ।

ਕਲੱਬ ਮੈਂਬਰਾਂ ਦੇ ਮਨਾਂ ਵਿੱਚ ਟੂਰ ਬਾਰੇ ਇੰਨੇ ਉਤਸ਼ਾਹ ਦੇ ਸੰਕੇਤ ਟੋਰਾਂਟੋ ਦੇ ਫ਼ੈਰੀ ਟਰਮੀਨਲ ਤੋਂ ਹੀ ਲੱਗਣ ਲੱਗ ਪਏ ਸਨ, ਜਦੋਂ ਟਾਪੂ ਵੱਲ ਲਿਜਾ ਰਹੀ ਫ਼ੈਰੀ ਵਿੱਚ ਹੀ ਬੋਲੀਆਂ ਤੇ ਗੀਤਾਂ ਦੀਆਂ ਤੁਕਾਂ ਕੰਨੀਂ ਪੈਣ ਲੱਗੀਆਂ। ਚੁਫ਼ੇਰਿਓਂ ਓਨਟਾਰੀਓ ਝੀਲ ਦੇ ਪਾਣੀ ਨਾਲ ਘਿਰੇ ਸੈਂਕੜੇ ਏਕੜ ਦੇ ਇਸ ਟਾਪੂ ਵਿਚਲੇ ਵੱਖ-ਵੱਖ ਤਰ੍ਹਾਂ ਦੇ ਰੁੱਖ ਇਸ ਦੀ ਸੁੰਦਰਤਾ ਹਨ। ਸੈਲਾਨੀਆਂ ਦੀ ਖਿੱਚ ਵਧਾਉਣ ਲਈ ਸਰਕਾਰ ਯਤਨਸ਼ੀਲ ਹੈ। ਸਮੁੰਦਰੀ ਨਜ਼ਾਰਿਆਂ ਦੀ ਆਪਣੀ ਵੱਖਰੀ ਖਿੱਚ ਹੈ।

Advertisement

ਕੈਨੇਡਾ ਵਿੱਚ ਸਰਕਾਰੀ ਵਿਭਾਗ ਦੀ ਦੇਖ-ਰੇਖ ਹੇਠ ਗਠਿਤ ਅਜਿਹੀਆਂ ਸੀਨੀਅਰ ਕਲੱਬਾਂ ਭਾਈਚਾਰਕ ਏਕਤਾ, ਸਹਿਯੋਗ ਤੇ ਮਿਲਣ-ਵਰਤਣ ਵਧਾਉਣ ਦੇ ਸਾਧਨ ਵਜੋਂ ਕਾਰਜਸ਼ੀਲ ਹਨ। ਇਸ ਕਲੱਬ ਵੱਲੋਂ ਪਿਛਲੇ ਮਹੀਨੇ ਮਨਾਇਆ ਗਿਆ ਤੀਆਂ ਦਾ ਮੇਲਾ ਅਤੇ ਕੈਨੇਡਾ ਡੇਅ ਸਮਾਗਮ ਵੀ ਚਰਚਾ ਵਿੱਚ ਆਇਆ ਸੀ, ਜਿਸ ਵਿੱਚ ਕਈ ਮੈਂਬਰ ਪਾਰਲੀਮੈਂਟ, ਵਿਧਾਇਕਾਂ, ਮੇਅਰ ਅਤੇ ਕੌਂਸਲਰਾਂ ਨੇ ਹਾਜ਼ਰੀ ਭਰ ਕੇ ਸੰਚਾਲਕਾਂ ਦੇ ਯਤਨਾਂ ਨੂੰ ਵਡਿਆਇਆ ਸੀ।

Advertisement

Advertisement
×