DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Canada ’ਚ ਨਸ਼ਿਆਂ ਦੀਆਂ ਦੁਕਾਨਾਂ ਲੁਟੇਰਿਆਂ ਦਾ ਮੁੱਖ ਨਿਸ਼ਾਨਾ ਬਣੀਆਂ: ਪੁਲੀਸ

ਪ੍ਰਿੰਸ ਜਾਰਜ ਵਿੱਚ ਛੇ ਤੋਂ 19 ਸਤੰਬਰ ਦਰਮਿਆਨ ਵਾਪਰੀਆਂ ਲੁੱਟ ਦੀਆਂ ਚਾਰ ਵਾਰਦਾਤਾਂ

  • fb
  • twitter
  • whatsapp
  • whatsapp
Advertisement

ਕੈਨੇਡਾ ਵਿੱਚ ਹੁਣ ਲੁਟੇਰਿਆਂ ਵੱਲੋਂ ਨਸ਼ਿਆਂ ਦੀਆਂ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਏ ਜਾਣ ਦੀਆਂ ਘਟਨਾਵਾਂ ਵਿੱਚ ਇੱਕਦਮ ਤੇਜ਼ੀ ਆਈ ਹੈ। ਪ੍ਰਿੰਸ ਜਾਰਜ ਵਿਖੇ ਤਾਇਨਾਤ ਕੇਂਦਰੀ ਪੁਲੀਸ ਅਨੁਸਾਰ ਲੁਟੇਰਿਆਂ, ਜਿਨ੍ਹਾਂ ਵਿੱਚ ਆਮ ਕਰਕੇ ਨਸ਼ੇੜੀਆਂ ਦੀ ਵੱਡੀ ਗਿਣਤੀ ਹੁੰਦੀ ਹੈ, ਵੱਲੋਂ ਨਸ਼ਾ ਵਿਕਰੇਤਾਵਾਂ ਨੂੰ ਲੁੱਟ ਵਾਸਤੇ ਸੌਖਾ ਅਤੇ ਵੱਧ ਮਾਲ ਹੱਥ ਲੱਗਣ ਵਾਲਾ ਨਿਸ਼ਾਨਾ ਮੰਨਿਆ ਜਾ ਰਿਹਾ ਹੈ।

ਪੁਲੀਸ ਨੇ ਇਸੇ ਮਹੀਨੇ ਹੋਈਆਂ ਕਈ ਘਟਨਾਵਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਹਿਰ ਵਿੱਚ 6 ਸਤੰਬਰ ਸ਼ਾਮ ਨੂੰ ਮੈਸੀ ਡਰਾਇਵ ਨਸ਼ਾ ਸਟੋਰ ਦੇ ਕਾਮਿਆਂ ਉੱਤੇ ਬੀਅਰ ਸਪਰੇਅ ਦੀ ਵਰਤੋਂ ਕਰਕੇ ਉੱਥੋਂ ਨਕਦੀ ਅਤੇ ਕੁਝ ਕੀਮਤੀ ਸਮਾਨ ਲੁੱਟਿਆ ਗਿਆ। ਦੂਜੀ ਘਟਨਾ ਅਗਲੇ ਦਿਨ ਯਾਨੀ 7 ਸਤੰਬਰ ਨੂੰ ਵੈਸਟਵੁੱਡ ਡਰਾਇਵ (Westwood Drive) ਸਥਿਤ ਨਸ਼ਾ ਵਿਕਰੇਤਾ ਨਾਲ ਵਾਪਰੀ, ਜਿੱਥੇ ਲੁਟੇਰੇ ਵੱਲੋਂ ਉਸ ਨੂੰ ਚਾਕੂ ਵਿਖਾ ਕੇ ਨਕਦੀ ਖੋਹੀ ਗਈ।

Advertisement

ਇਸੇ ਤਰ੍ਹਾਂ ਦੀ ਤੀਜੀ ਘਟਨਾ 13 ਸਤੰਬਰ ਨੂੰ ਵੈਸਟਵੁੱਡ ’ਤੇ ਉਸੇ ਨਸ਼ਾ ਸਟੋਰ ’ਤੇ ਵਾਪਰੀ ਜਿੱਥੇ ਦੂਜੀ ਘਟਨਾ ਵਾਪਰੀ ਸੀ, ਪਰ ਇਸ ਵਾਰ ਲੁਟੇਰਿਆਂ ਨੇ ਕਾਮੇ ਉੱਤੇ ਬੀਅਰ ਸਪਰੇਅ ਛਿੜਕਿਆ ਅਤੇ ਨਕਦੀ ਸਮੇਤ ਸਮਾਨ ਲੈ ਕੇ ਫ਼ਰਾਰ ਹੋ ਗਏ। ਪੁਲੀਸ ਨੇ ਦੱਸਿਆ ਕਿ ਚੌਥੀ ਅਤੇ ਤਾਜ਼ਾ ਘਟਨਾ 19 ਸਤੰਬਰ ਨੂੰ ਵਾਪਰੀ ਜਦੋਂ ਸਟ੍ਰੈਥਕੋਨਾ ਐਵੇਨਿਊ ’ਤੇ ਵੀ ਨਸ਼ਾ ਸਟੋਰ 'ਤੇ ਕੰਮ ਕਰਦੇ ਸੇਲਜ਼ਮੈਨ ਉੱਤੇ ਬੀਅਰ ਸਪਰੇਅ ਛਿੜਕ ਕੇ ਉੱਥੋਂ ਕਾਫ਼ੀ ਸਮਾਨ ਲੁੱਟ ਲਿਆ ਗਿਆ।

Advertisement

ਇਹ ਲੁੱਟਾਂ ਕਰਨ ਵਾਲਿਆਂ ਨੇ ਮਾਸਕ ਪਾਏ ਹੋਏ ਸਨ ਅਤੇ ਉਹ ਕਾਮਿਆਂ ਦੇ ਮੋਬਾਈਲ ਵੀ ਖੋਹ ਕੇ ਲੈ ਗਏ। ਪਰ ਚੰਗੀ ਗੱਲ ਇਹ ਰਹੀ ਕਿ ਕਿਸੇ ਵੀ ਥਾਂ ਕਿਸੇ ਵਿਅਕਤੀ ਨੂੰ ਕੋਈ ਸਰੀਰਕ ਨੁਕਸਾਨ ਨਹੀਂ ਪਹੁੰਚਾਇਆ ਗਿਆ। ਪੁਲੀਸ ਨੇ ਆਮ ਲੋਕਾਂ ਤੋਂ ਇਨ੍ਹਾਂ ਲੁਟੇਰਿਆਂ ਦੀ ਪਛਾਣ ਲਈ ਸਹਿਯੋਗ ਦੀ ਮੰਗ ਕੀਤੀ ਹੈ ਤਾਂ ਜੋ ਹੋਰ ਲੁੱਟਾਂ ਹੋਣ ਤੋਂ ਬਚਾਇਆ ਜਾ ਸਕੇ। ਕਈ ਹੋਰ ਸ਼ਹਿਰਾਂ ਤੋਂ ਵੀ ਅਜਿਹੀਆਂ ਸੂਚਨਾਵਾਂ ਮਿਲ ਰਹੀਆਂ ਹਨ।

Advertisement
×