ਡਾ. ਸੁਰਿੰਦਰ ਸਿੰਘ ਗਿੱਲ ਗਲੋਬਲ ਪੀਸ ਐਵਾਰਡ ਨਾਲ ਸਨਮਾਨਿਤ
ਸ਼ੰਘਈ: ਇੰਟਰਨੈਸ਼ਨਲ ਫੋਰਮ ਯੂਐੱਸਏ ਦੇ ਚੇਅਰਮੈਨ ਡਾ. ਸੁਰਿੰਦਰ ਸਿੰਘ ਗਿੱਲ ਨੂੰ ਸ਼ੰਘਾਈ, ਚੀਨ ਵਿਖੇ ਹੋਏ ਅੰਤਰਰਾਸ਼ਟਰੀ ਸਮਾਗਮ ਦੌਰਾਨ ‘ਗਲੋਬਲ ਪੀਸ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਦੁਨੀਆ ਭਰ ਤੋਂ ਉੱਘੇ ਕਾਰੋਬਾਰੀ, ਸੀਈਓ, ਸਮਾਜਿਕ ਆਗੂ, ਡਿਪਲੋਮੈਟ ਅਤੇ ਵੱਖ-ਵੱਖ ਦੇਸ਼ਾਂ...
ਸ਼ੰਘਈ: ਇੰਟਰਨੈਸ਼ਨਲ ਫੋਰਮ ਯੂਐੱਸਏ ਦੇ ਚੇਅਰਮੈਨ ਡਾ. ਸੁਰਿੰਦਰ ਸਿੰਘ ਗਿੱਲ ਨੂੰ ਸ਼ੰਘਾਈ, ਚੀਨ ਵਿਖੇ ਹੋਏ ਅੰਤਰਰਾਸ਼ਟਰੀ ਸਮਾਗਮ ਦੌਰਾਨ ‘ਗਲੋਬਲ ਪੀਸ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਦੁਨੀਆ ਭਰ ਤੋਂ ਉੱਘੇ ਕਾਰੋਬਾਰੀ, ਸੀਈਓ, ਸਮਾਜਿਕ ਆਗੂ, ਡਿਪਲੋਮੈਟ ਅਤੇ ਵੱਖ-ਵੱਖ ਦੇਸ਼ਾਂ ਦੇ ਡੈਲੀਗੇਟ ਸ਼ਾਮਲ ਹੋਏ।
ਇਹ ਐਵਾਰਡ ਡਾ. ਗਿੱਲ ਨੂੰ ਵਿਸ਼ਵ ਪੱਧਰ ’ਤੇ ਅਮਨ, ਭਾਈਚਾਰਕ ਸਾਂਝ, ਆਪਸੀ ਸਤਿਕਾਰ, ਧਾਰਮਿਕ ਸਹਿਣਸ਼ੀਲਤਾ ਅਤੇ ਮਨੁੱਖਤਾ ਦੀ ਸੇਵਾ ਲਈ ਕੀਤੇ ਯੋਗਦਾਨ ਦੇ ਮੱਦੇਨਜ਼ਰ ਪ੍ਰਦਾਨ ਕੀਤਾ ਗਿਆ। ਚੋਣ ਕਮੇਟੀ ਵੱਲੋਂ ਕੋਰੀਆ, ਪਾਕਿਸਤਾਨ, ਕੈਨੇਡਾ ਅਤੇ ਹੋਰ ਦੇਸ਼ਾਂ ਵਿੱਚ ਅਮਨ ਅਤੇ ਆਪਸੀ ਸਹਿਯੋਗ ਲਈ ਕੀਤੀਆਂ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਵਿਸ਼ੇਸ਼ ਤੌਰ ’ਤੇ ਮਾਨਤਾ ਦਿੱਤੀ ਗਈ।
ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਡਾ. ਗਿੱਲ ਨੇ ਵੱਖ-ਵੱਖ ਭਾਈਚਾਰਿਆਂ ਅਤੇ ਦੇਸ਼ਾਂ ਵਿਚਕਾਰ ਸੰਵਾਦ, ਸਾਂਝ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਦੇ ਸ਼ਾਂਤੀ ਮਿਸ਼ਨ ਅਤੇ ਲੀਡਰਸ਼ਿਪ ਯਤਨਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ।
ਐਵਾਰਡ ਪ੍ਰਾਪਤ ਕਰਨ ਤੋਂ ਬਾਅਦ ਡਾ. ਗਿੱਲ ਨੇ ਸੀਈਓ ਕਲੱਬ ਟੀਮ, ਪ੍ਰਬੰਧਕਾਂ ਅਤੇ ਚੋਣ ਕਮੇਟੀ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ,
‘‘ਇਹ ਸਨਮਾਨ ਮੈਨੂੰ ਅਮਨ, ਲੀਡਰਸ਼ਿਪ ਅਤੇ ਵਿਸ਼ਵ ਪੱਧਰੀ ਸਹਿਯੋਗ ਲਈ ਹੋਰ ਵੱਧ ਕੰਮ ਕਰਨ ਦੀ ਪ੍ਰੇਰਣਾ ਦਿੰਦਾ ਹੈ। ਦੁਨੀਆ ਵਿੱਚ ਅਮਨ ਅਤੇ ਆਪਸੀ ਸਤਿਕਾਰ ਹੀ ਤਰੱਕੀ ਅਤੇ ਮਜ਼ਬੂਤ ਸਮਾਜ ਦੀ ਨੀਂਹ ਹਨ ਅਤੇ ਵਿਸ਼ਵ ਆਗੂਆਂ ਨੂੰ ਮਿਲਜੁਲ ਕੇ ਮਨੁੱਖਤਾ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ।’’
ਸ਼ੰਘਾਈ ਵਿੱਚ ਹੋਈ ਇਸ ਅੰਤਰਰਾਸ਼ਟਰੀ ਕਾਰੋਬਾਰੀ ਕਾਨਫਰੰਸ ਵਿੱਚ ਵਿਸ਼ਵ ਪੱਧਰ ’ਤੇ ਕਾਰੋਬਾਰ, ਤਕਨਾਲੋਜੀ, ਏਆਈ ਅਤੇ ਲੀਡਰਸ਼ਿਪ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
