DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਡਾ. ਪੂਰਨ ਸਿੰਘ ਗਿੱਲ ਤੇ ਗੁਣਤਾਸ ਕੌਰ ਅਮਰੀਕਾ ਦੀਆਂ ਕਿਤਾਬਾਂ ਰਿਲੀਜ਼

ਸਰੀ: ਕੈਨੇਡਾ ਰਹਿ ਰਹੇ ਸਿੱਖ ਵਿਦਵਾਨ ਡਾ. ਪੂਰਨ ਸਿੰਘ ਗਿੱਲ ਅਤੇ ਗੁਣਤਾਸ ਕੌਰ ਅਮਰੀਕਾ ਦੀਆਂ ਕਿਤਾਬਾਂ ਨੂੰ ਲੋਕ ਅਰਪਿਤ ਕਰਨ ਲਈ ਸਰੀ (ਕੈਨੇਡਾ) ਵਿਖੇ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਗਿਆਨੀ ਦਿੱਤ ਸਿੰਘ ਸਾਹਿਤ ਸਭਾ, ਕੈਨੇਡਾ ਵੱਲੋਂ ਗੁਰੂ ਨਾਨਕ ਇੰਡੋ ਕੈਨੇਡੀਅਨ...

  • fb
  • twitter
  • whatsapp
  • whatsapp
Advertisement

ਸਰੀ: ਕੈਨੇਡਾ ਰਹਿ ਰਹੇ ਸਿੱਖ ਵਿਦਵਾਨ ਡਾ. ਪੂਰਨ ਸਿੰਘ ਗਿੱਲ ਅਤੇ ਗੁਣਤਾਸ ਕੌਰ ਅਮਰੀਕਾ ਦੀਆਂ ਕਿਤਾਬਾਂ ਨੂੰ ਲੋਕ ਅਰਪਿਤ ਕਰਨ ਲਈ ਸਰੀ (ਕੈਨੇਡਾ) ਵਿਖੇ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਗਿਆਨੀ ਦਿੱਤ ਸਿੰਘ ਸਾਹਿਤ ਸਭਾ, ਕੈਨੇਡਾ ਵੱਲੋਂ ਗੁਰੂ ਨਾਨਕ ਇੰਡੋ ਕੈਨੇਡੀਅਨ ਸੀਨੀਅਰ ਸਿਟੀਜਨ ਸੈਂਟਰ ਸਰੀ ਵਿਖੇ ਕਰਵਾਇਆ ਗਿਆ।

ਸਮਾਗਮ ਦੌਰਾਨ ਪਹੁੰਚੀਆਂ ਸ਼ਖ਼ਸੀਅਤਾਂ ਵੱਲੋਂ ਡਾ. ਪੂਰਨ ਸਿੰਘ ਗਿੱਲ ਦੀਆਂ ਚਾਰ ਕਿਤਾਬਾਂ ਤੋਂ ਇਲਾਵਾ ਬੀਬੀ ਗੁਣਤਾਸ ਕੌਰ ਅਮਰੀਕਾ ਦੁਆਰਾ ਤਿਆਰ ਕੀਤੀ ਪੈਂਤੀ ਅੱਖਰੀ ਐਕਟੀਵਿਟੀ ਕਿਤਾਬ ਰਿਲੀਜ਼ ਕੀਤੀ ਗਈ। ਜ਼ਿਕਰਯੋਗ ਹੈ ਕਿ ਡਾ. ਗਿੱਲ ਦੁਆਰਾ ਚਾਰ ਕਿਤਾਬਾਂ ਵਿੱਚੋਂ ਦੋ ਪੰਜਾਬੀ ਭਾਸ਼ਾ ਅਤੇ ਦੋ ਅੰਗਰੇਜ਼ੀ ਵਿੱਚ ਲਿਖੀਆਂ ਗਈਆਂ ਹਨ। ਇਸ ਦੌਰਾਨ ਵੱਖ-ਵੱਖ ਵਿਦਵਾਨਾਂ ਵੱਲੋਂ ਖੋਜ-ਭਰਪੂਰ ਪਰਚੇ ਪੜ੍ਹੇ ਗਏ।

Advertisement

ਡਾ. ਪੂਰਨ ਸਿੰਘ ਗਿੱਲ ਨੇ ਆਪਣੀਆਂ ਕਿਤਾਬਾਂ ਬਾਰੇ ਵਿਸਥਾਰ ਵਿੱਚ ਚਰਚਾ ਕਰਦਿਆਂ, ਕੈਨੇਡੀਅਨ ਇਤਿਹਾਸ ਵਿੱਚ ਵਾਪਰੀਆਂ ਕਈ ਵੱਡੀਆਂ ਘਟਨਾਵਾਂ ਦਾ ਜ਼ਿਕਰ ਕੀਤਾ। ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ ਦੇ ਪ੍ਰਧਾਨ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਡਾ. ਪੂਰਨ ਸਿੰਘ ਗਿੱਲ ਦੁਆਰਾ ਆਪਣੀਆਂ ਕਿਤਾਬਾਂ ’ਚ ਸੱਚਾਈ ਪੇਸ਼ ਕਰਨ ਦੀ ਦਲੇਰੀ ਦੀ ਸ਼ਲਾਘਾ ਕਰਦਿਆਂ ਨੌਜਵਾਨਾਂ ਨੂੰ ਉਨ੍ਹਾਂ ਦੇ ਜੀਵਨ ਸਫ਼ਰ ਤੋਂ ਸੇਧ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਅਮਰੀਕਾ ਦੇ ਕਨੈਕਟੀਕਟ ਰਾਜ ਦੇ ਨੌਰਵਿੱਚ ਸ਼ਹਿਰ ਦੇ ਗੁਰਸਿੱਖ ਮੇਅਰ ਸਵਰਨਜੀਤ ਸਿੰਘ ਖਾਲਸਾ ਦੀ ਪਤਨੀ ਬੀਬੀ ਗੁਣਤਾਸ ਕੌਰ ਦੁਆਰਾ ਬੱਚਿਆਂ ਵਿੱਚ ਪੰਜਾਬੀ ਸਿੱਖਣ ਦੀ ਰੁਚੀ ਪੈਦਾ ਕਰਨ ਲਈ ਤਿਆਰ ਕੀਤੀ ਪੈਂਤੀ ਅੱਖਰੀ ਕਿਤਾਬ ਬਾਰੇ ਵੇਰਵੇ ਦਿੰਦਿਆਂ ਅਜਿਹੇ ਉਪਰਾਲਿਆਂ ਤੋਂ ਸੇਧ ਲੈਣ ਦੀ ਅਪੀਲ ਕੀਤੀ।

Advertisement

ਸਿੱਖ ਅਤੇ ਮੁਸਲਿਮ ਭਾਈਚਾਰੇ ਦੀ ਸਤਿਕਾਰਤ ਸ਼ਖ਼ਸੀਅਤ ਰਾਏ ਅਜ਼ੀਜ਼ਉੱਲਾ ਖਾਨ ਨੇ ਆਪਣੇ ਸੰਬੋਧਨ ਦੌਰਾਨ ਪੰਜਾਬੀ ਲੇਖਕਾਂ ਤੇ ਪੱਤਰਕਾਰਾਂ ਨੂੰ ਦੋਵੇਂ ਪੰਜਾਬਾਂ ਵਿੱਚ ਆਪਸੀ ਭਾਈਚਾਰਾ ਕਾਇਮ ਰੱਖਣ ਸਮੇਤ ਬਾਬੇ ਨਾਨਕ ਦੇ ਫ਼ਲਸਫ਼ੇ ਨੂੰ ਘਰ ਘਰ ਪਹੁੰਚਾਉਣ ਦਾ ਸੱਦਾ ਦਿੱਤਾ। ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਕਮਾਲਪੁਰਾ (ਜਗਰਾਉਂ) ਦੇ ਡਾ. ਕੰਵਲਜੀਤ ਕੌਰ ਨੇ ਡਾ. ਪੂਰਨ ਸਿੰਘ ਗਿੱਲ ਦੀਆਂ ਕਿਤਾਬਾਂ ’ਤੇ ਪਰਚਾ ਪੜ੍ਹਦਿਆਂ ਉਨ੍ਹਾਂ ਦੁਆਰਾ ਲਿਖੀ ਆਪਣੀ ਜੀਵਨ ਕਥਾ ਬਾਰੇ ਕਈ ਤਰ੍ਹਾਂ ਦੇ ਪਹਿਲੂ ਉਜਾਗਰ ਕੀਤੇ।

ਮਨੁੱਖੀ ਹੱਕਾਂ ਨੂੰ ਸਮਰਪਿਤ ਕਾਰਕੁੰਨ ਭੁਪਿੰਦਰ ਸਿੰਘ ਮੱਲ੍ਹੀ ਨੇ ਡਾ. ਗਿੱਲ ਦੀ ਕਿਤਾਬ ‘ਕਿਵ ਸਚਿਆਰਾ ਹੋਈਐ’ ਬਾਰੇ ਪਰਚਾ ਪੜ੍ਹਦਿਆਂ ਬੜੇ ਭਾਵਪੂਰਤ ਸ਼ਬਦਾਂ ਨਾਲ ਮਨੁੱਖ ਨੂੰ ਸੱਚ ਬੋਲਣ ਦੀ ਹਿੰਮਤ ਜਗਾਉਣ ਦਾ ਸੁਨੇਹਾ ਦਿੱਤਾ। ਕਵਾਂਟਲਿਨ ਪੋਲੀਟੈਕਨਿਕ ਯੂਨੀਵਰਸਿਟੀ ਦੇ ਵਿਦਿਆਰਥੀ ਗੁਰਨੂਰ ਸਿੰਘ ਨੇ ਡਾ. ਪੂਰਨ ਸਿੰਘ ਦੀਆਂ ਅੰਗਰੇਜ਼ੀ ਪੁਸਤਕਾਂ ਦੇ ਮਹੱਤਵ ਬਾਰੇ ਚਾਨਣਾ ਪਾਇਆ। ਪੰਜਾਬੀ ਕਵੀ ਮੋਹਣ ਸਿੰਘ ਗਿੱਲ ਅਤੇ ਇੰਡੋ ਕੈਨੇਡੀਅਨ ਸੀਨੀਅਰ ਸਿਟੀਜਨ ਸੈਂਟਰ ਸਰੀ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਵੱਲੋਂ ਵੀ ਆਪਣੇ ਵਿਚਾਰ ਰੱਖੇ ਗਏ।

ਅੰਤ ਵਿੱਚ ਗਿਆਨੀ ਦਿੱਤ ਸਿੰਘ ਸਾਹਿਤ ਸਭਾ ਕੈਨੇਡਾ ਵੱਲੋਂ ਡਾ. ਕੁਲਵੰਤ ਸਿੰਘ ਥਿੰਦ ਨੇ ਸਮੂਹ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਸਾਹਿਤ ਸਭਾ ਵੱਲੋਂ ਨਵੇਂ ਲੇਖਕਾਂ ਨੂੰ ਚੰਗੇ ਮੌਕੇ ਪ੍ਰਦਾਨ ਕਰਨ ਲਈ ਸਹਾਇਕ ਸਿੱਧ ਹੋਣਗੇ। ਸਮਾਗਮ ਦੌਰਾਨ ਡਾ. ਸੁਸ਼ੀਲ ਕੌਰ, ਡਾ. ਹਰਜਿੰਦਰ ਸਿੰਘ ਬਰਾੜ, ਸਾਹਿਬ ਸਿੰਘ ਗਿੱਲ, ਸ਼ਬਨਮ ਮੱਲ੍ਹੀ, ਬਨਜੋਤ ਸਿੰਘ ਸੰਘੇੜਾ, ਪਰਮਿੰਦਰ ਕੌਰ ਸਵੈਚ, ਪਰਮਜੀਤ ਸਿੰਘ ਬੁੱਟਰ, ਕੇਸਰ ਸਿੰਘ ਕੂੰਨਰ, ਬਲਵੀਰ ਸਿੰਘ ਸੰਘਾ, ਅਮਰਦੀਪ ਸਿੰਘ ਗਿੱਲ, ਹਰਜੀਤ ਕੌਰ ਗਿੱਲ, ਦਮਨਦੀਪ ਕੌਰ, ਹਰਦਮ ਮਾਨ, ਅਮਰਪਾਲ ਸਿੰਘ, ਹਰਕੀਰਤ ਸਿੰਘ ਕੁਲਾਰ ਅਤੇ ਕਰਤਾਰ ਸਿੰਘ ਗਿੱਲ ਆਦਿ ਹਾਜ਼ਰ ਸਨ।

ਸੰਪਰਕ: 77898-09196

Advertisement
×