DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੰਬੇਡਕਰ ਜੈਯੰਤੀ ’ਤੇ ਵਿਚਾਰ ਗੋਸ਼ਠੀ

ਬ੍ਰਿਸਬੇਨ: ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਖੇ ਬੀਤੇ ਦਿਨੀਂ ਡਾ. ਬੀ. ਆਰ. ਅੰਬੇਡਕਰ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਆਸਟਰੇਲੀਆ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ. ਆਰ. ਅੰਬੇਡਕਰ ਦਾ 135ਵਾਂ ਜਨਮ ਦਿਵਸ ਮਨਾਉਂਦੇ ਹੋਏ ਵਿਚਾਰ ਗੋਸ਼ਠੀ ਕੀਤੀ ਗਈ। ਇਸ ਮੌਕੇ ਪੰਜਾਬ ਤੋਂ...

  • fb
  • twitter
  • whatsapp
  • whatsapp
Advertisement

ਬ੍ਰਿਸਬੇਨ: ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਖੇ ਬੀਤੇ ਦਿਨੀਂ ਡਾ. ਬੀ. ਆਰ. ਅੰਬੇਡਕਰ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਆਸਟਰੇਲੀਆ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ. ਆਰ. ਅੰਬੇਡਕਰ ਦਾ 135ਵਾਂ ਜਨਮ ਦਿਵਸ ਮਨਾਉਂਦੇ ਹੋਏ ਵਿਚਾਰ ਗੋਸ਼ਠੀ ਕੀਤੀ ਗਈ। ਇਸ ਮੌਕੇ ਪੰਜਾਬ ਤੋਂ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਵਿਸ਼ੇਸ਼ ਰੂਪ ਵਿੱਚ ਹਾਜ਼ਰੀ ਭਰੀ।

ਡਾ. ਬੀ. ਆਰ. ਅੰਬੇਡਕਰ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਗਲੋਬਲ ਇੰਸਟੀਚਿਊਟ ਦੇ ਡਾਇਰੈਕਟਰ ਜਗਦੀਪ ਸਿੰਘ, ਇਪਸਾ ਗਰੁੱਪ ਦੇ ਸੰਯੁਕਤ ਸਕੱਤਰ ਸਰਬਜੀਤ ਸੋਹੀ, ਹਰਜਿੰਦ ਕੌਰ ਮਾਂਗਟ, ਸ੍ਰੀ ਗੁਰੂ ਰਵੀ ਦਾਸ ਸਭਾ ਦੇ ਪ੍ਰਧਾਨ ਹਰਦੀਪ ਵਾਗਲਾ, ਗੀਤਕਾਰ ਨਿਰਮਲ ਸਿੰਘ ਦਿਓਲ, ਡਾ. ਪਰਮਜੀਤ ਸਿੰਘ, ਬਲਵਿੰਦਰ ਸਿੰਘ ਮੋਰੋਂ, ਹਰਨੇਕ ਸਿੰਘ ਲੋਗਨ ਰੋਡ ਗੁਰਦੁਆਰਾ ਕਮੇਟੀ, ਬਲਵਿੰਦਰ ਵਿਦਿਆਰਥੀ ਅਤੇ ਦਲਜੀਤ ਸਿੰਘ ਆਦਿ ਨੇ ਸਰੋਤਿਆਂ ਨੂੰ ਸੰਬੋਧਨ ਕੀਤਾ। ਨੌਜਵਾਨ ਪੀੜ੍ਹੀ ਵਿੱਚੋਂ ਡੌਲੀ ਸ਼ੀਂਹਮਾਰ ਨੇ ਵਿਚਾਰ ਪੇਸ਼ ਕੀਤੇ।

Advertisement

ਪ੍ਰੋਗਰਾਮ ਦੀ ਸ਼ੁਰੂਆਤ ਆਦਿ ਧਰਮ ਮਿਸ਼ਨ ਦੇ ਪ੍ਰਧਾਨ ਸਤਵਿੰਦਰ ਕੁਮਾਰ ਟੀਨੂੰ ਦੇ ਸ਼ਬਦਾਂ ਨਾਲ ਹੋਈ, ਉਪਰੰਤ ਕਲਾਕਾਰ ਦਵਿੰਦਰ ਸੰਨੀ ਨੇ ਡਾ. ਬੀ ਆਰ. ਅੰਬੇਡਕਰ ਨੂੰ ਇੱਕ ਗੀਤ ਰਾਹੀਂ ਸ਼ਰਧਾਂਜਲੀ ਦਿੱਤੀ। ਸਿਡਨੀ ਤੋਂ ਆਏ ਅੰਬੇਡਕਰੀ ਵਿਚਾਰਕ ਹਰਜੀਤ ਸੱਲਣ ਨੇ ਡਾ. ਸੁੱਖੀ ਦੇ ਜੀਵਨ, ਸੋਚ ਅਤੇ ਸਮਰਪਣ ਬਾਰੇ ਚਾਨਣਾ ਪਾਇਆ।

Advertisement

ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਆਪਣੇ ਸੰਖੇਪ ਭਾਸ਼ਣ ਵਿੱਚ ਪੰਜਾਬ ਪ੍ਰਤੀ ਬਾਹਰਲੇ ਪੰਜਾਬੀਆਂ ਦੀਆਂ ਧਾਰਨਾਵਾਂ ਅਤੇ ਸਰਕਾਰ ਬਣਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ ਗੱਲ ਕੀਤੀ। ਉਨ੍ਹਾਂ ਨੇ ਡਾ. ਬੀ. ਆਰ. ਅੰਬੇਡਕਰ ਦੇ ਜੀਵਨ, ਫ਼ਲਸਫ਼ੇ ਅਤੇ ਮਿਸ਼ਨ ਸ਼ਬਦ ਦੀ ਵਿਆਖਿਆ ਕਰਦਿਆਂ ਬਹੁਤ ਸਟੀਕ ਅਤੇ ਸਾਰਥਿਕ ਸੰਦੇਸ਼ ਦਿੱਤਾ। ਇਸ ਸਮਾਗਮ ਵਿੱਚ ਪ੍ਰਗਤੀਸ਼ੀਲ ਕਵੀ ਸਰਬਜੀਤ ਸੋਹੀ ਨੂੰ ਕਮੇਟੀ ਵੱਲੋਂ ਮਹਾਤਮਾ ਜੋਤੀਬਾ ਫੂਲੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਪਾਲ ਰਾਊਕੇ, ਸ਼ਮਸ਼ੇਰ ਸਿੰਘ ਚੀਮਾ, ਪੁਸ਼ਪਿੰਦਰ ਤੂਰ, ਸੁਮੀਤ ਸਿੰਘ ਦਿਓ, ਗਾਇਕ ਪ੍ਰੀਤ ਸਰਗਮ, ਅੰਕੁਸ਼ ਕਟਾਰੀਆ, ਇਪਸਾ ਦੇ ਪ੍ਰਧਾਨ ਬਿਕਰਮਜੀਤ ਸਿੰਘ ਚੰਦੀ, ਗਾਇਕ ਮੀਤ ਧਾਲੀਵਾਲ, ਬਲਕਾਰ ਸਿੰਘ, ਸੰਦੀਪ ਸਿੰਘ, ਰੁਪਿੰਦਰ ਸਿੰਘ, ਹਰਬੰਸ ਲਾਲ, ਡਾ. ਰੁਪਾਲੀ ਕਾਂਬਲੇ, ਸ਼ੰਕਰ ਸੂਰਿਆਵੰਸ਼ੀ, ਸ੍ਰੀ ਪ੍ਰਦੀਪ, ਰਣਦੀਪ ਸਿੰਘ ਆਦਿ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਗੁਰਦੀਪ ਜਗੇੜਾ ਵੱਲੋਂ ਨਿਭਾਈ ਗਈ।

Advertisement
×