ਘੋੜੀਆਂ ਗਾਉਣ ਦੇ ਮੁਕਾਬਲੇ ’ਚ ਦਲਜੀਤ ਕੌਰ ਮੰਡੇਰ ਅੱਵਲ
ਐਡਮੰਟਨ: ਕੈਨੇਡਾ ਦੇ ਮਿਲਵੁੱਡਜ਼ ਹਿੱਲ ਸੈਂਟਰ, 23 ਐਵੇਨਿਊ ਅਤੇ 66 ਸਟਰੀਟ ਵਿਖੇ ਤੀਆਂ ਦਾ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਹ ਮੇਲਾ ਪੰਜਾਬੀ ਸੱਭਿਆਚਾਰ, ਰਿਵਾਜਾਂ ਅਤੇ ਪਰੰਪਰਾਵਾਂ ਨੂੰ ਸੰਭਾਲਣ ਅਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦੇ ਮਕਸਦ ਨਾਲ ਕੀਤਾ ਜਾਂਦਾ ਹੈ।...
ਐਡਮੰਟਨ: ਕੈਨੇਡਾ ਦੇ ਮਿਲਵੁੱਡਜ਼ ਹਿੱਲ ਸੈਂਟਰ, 23 ਐਵੇਨਿਊ ਅਤੇ 66 ਸਟਰੀਟ ਵਿਖੇ ਤੀਆਂ ਦਾ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਹ ਮੇਲਾ ਪੰਜਾਬੀ ਸੱਭਿਆਚਾਰ, ਰਿਵਾਜਾਂ ਅਤੇ ਪਰੰਪਰਾਵਾਂ ਨੂੰ ਸੰਭਾਲਣ ਅਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦੇ ਮਕਸਦ ਨਾਲ ਕੀਤਾ ਜਾਂਦਾ ਹੈ।
ਸਮਾਗਮ ਵਿੱਚ ਗਿੱਧਾ, ਬੋਲੀਆਂ, ਸੁਹਾਗ, ਘੋੜੀਆਂ ਅਤੇ ਲੰਬੀ ਹੇਕ ਦੇ ਗੀਤ ਗਾਏ ਗਏ। ਔਰਤਾਂ ਦੇ ਗਿੱਧੇ ਅਤੇ ਪੁਰਾਣੇ ਗੀਤਾਂ ਨੇ ਕੈਨੇਡਾ ਦੀ ਧਰਤੀ ਨੂੰ ਪੰਜਾਬੀਅਤ ਦੇ ਰੰਗ ਵਿੱਚ ਰੰਗ ਦਿੱਤਾ।
ਇਸ ਤੋਂ ਇਲਾਵਾ ਦੌੜਾਂ ਅਤੇ ਮਿਊਜ਼ੀਕਲ ਚੇਅਰ ਮੁਕਾਬਲੇ ਵੀ ਕਰਵਾਏ ਗਏ ਜੋ ਖਿੱਚ ਦਾ ਕੇਂਦਰ ਬਣੇ ਰਹੇ। ਇਨ੍ਹਾਂ ਵਿੱਚ ਲੜਕੀਆਂ ਅਤੇ ਔਰਤਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਦੌਰਾਨ ਘੋੜੀਆਂ ਗਾਇਨ ਮੁਕਾਬਲੇ ਵੀ ਕਰਵਾਏ ਗਏ ਜਿਸ ਵਿੱਚ ਪ੍ਰਿੰਸੀਪਲ ਦਲਜੀਤ ਕੌਰ ਮੰਡੇਰ ਪਹਿਲੇ ਅਤੇ ਅਰਸ਼ਦੀਪ ਕੌਰ ਦੂਜੇ ਸਥਾਨ ’ਤੇ ਰਹੀ। ਸੁਹਾਗ ਗਾਇਨ ਵਿੱਚ ਪ੍ਰਿੰਸੀਪਲ ਦਲਜੀਤ ਕੌਰ ਮੰਡੇਰ ਪਹਿਲੇ, ਜਗਜੀਤ ਕੌਰ ਦੂਜੇ ਅਤੇ ਅਰਸ਼ਦੀਪ ਕੌਰ ਤੀਜੇ ਸਥਾਨ ’ਤੇ ਰਹੀ।
ਲੰਬੀ ਹੇਕ ਦੇ ਗੀਤ ਗਾਇਨ ਮੁਕਾਬਲੇ ਵਿੱਚ ਪ੍ਰਿੰਸੀਪਲ ਦਲਜੀਤ ਕੌਰ ਮੰਡੇਰ ਪਹਿਲੇ ਸਥਾਨ ’ਤੇ ਰਹੀ, ਜਦਕਿ ਹਰਭਜਨ ਕੌਰ, ਬਲਵੀਰ ਕੌਰ ਚੀਮਾ ਅਤੇ ਸੁਰਿੰਦਰ ਕੌਰ ਦੂਜੇ ਸਥਾਨ ’ਤੇ ਰਹੀਆਂ। ਗੀਤ ਗਾਇਨ ਵਿੱਚ ਹਰਜਿੰਦਰ ਪਹਿਲੇ ਅਤੇ ਸੁਖਵਿੰਦਰ ਦੂਜੇ ਸਥਾਨ ’ਤੇ ਰਹੀ।
ਦੌੜ ਮੁਕਾਬਲੇ ਵਿੱਚ 30 ਤੋਂ 40 ਸਾਲ ਉਮਰ ਵਰਗ ਵਿੱਚ ਜਸ ਬਰਾੜ ਪਹਿਲੇ, ਹਰਜੋਤ ਦੂਜੇ ਅਤੇ ਰਮਨਦੀਪ ਕੌਰ ਤੀਜੇ ਸਥਾਨ ’ਤੇ ਰਹੀ। 60 ਤੋਂ 70 ਸਾਲ ਉਮਰ ਵਰਗ ਵਿੱਚ ਨਰਿੰਦਰ ਚੀਮਾ ਪਹਿਲੇ, ਮਨਜੀਤ ਰੰਧਾਵਾ ਦੂਜੇ ਅਤੇ ਮਨਜੀਤ ਧਨੋਆ ਤੀਜੇ ਸਥਾਨ ’ਤੇ ਰਹੀ। 50 ਤੋਂ 60 ਸਾਲ ਉਮਰ ਵਰਗ ਵਿੱਚ ਜਸਪ੍ਰੀਤ ਪਹਿਲੇ, ਅਰਸ਼ ਦੂਜੇ ਅਤੇ ਸੁਖਵਿੰਦਰ ਕੌਰ ਤੀਜੇ ਸਥਾਨ ’ਤੇ ਰਹੀ।
ਮਿਊਜ਼ੀਕਲ ਚੇਅਰ ਰੇਸ ਵਿੱਚ ਜੋਗਿੰਦਰ ਕੌਰ ਪਹਿਲੇ, ਪਰਮਜੀਤ ਕੌਰ ਦੂਜੇ ਅਤੇ ਨਸੀਬ ਕੌਰ ਤੀਜੇ ਸਥਾਨ ’ਤੇ ਰਹੀਆਂ। ਸਭ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬਹੁਤ ਸਾਰੇ ਹੋਰ ਇਨਾਮ ਵੀ ਕੱਢੇ ਗਏ। ਅੰਤ ਵਿੱਚ ਨਾਮਵਰ ਗਾਇਕ ਸੁਖਵਿੰਦਰ ਸੁੱਖੀ ਨੇ ਗੀਤ ਗਾ ਕੇ ਖ਼ੂਬ ਰੰਗ ਬੰਨ੍ਹਿਆ। ਇਸ ਸਮਾਗਮ ਦੀ ਸੂਤਰਧਾਰ ਸੁਰਜੀਤ ਕੌਰ ਧਾਲੀਵਾਲ ਦੀ ਪੁਸਤਕ ‘ਬੋਲੀਆਂ’ ਦਾ ਲੋਕ ਅਰਪਣ ਵੀ ਕੀਤਾ ਗਿਆ।
ਸੰਪਰਕ: 98156-25409

