DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

CUSMA ਟੁੱਟਿਆ ਤਾਂ 1 ਲੱਖ ਕੈਨੇਡੀਅਨ ਨੌਕਰੀਆਂ ਦਾ ਸਫ਼ਾਇਆ!

ਅਮਰੀਕੀ ਟੈਰਿਫ਼ ਦੀ ਧਮਕੀ ਦਰਮਿਆਨ ਕਾਰਨੀ ਸਰਕਾਰ ਉੱਤੇ ‘ਹੋਰ ਨਾ ਝੁਕਣ’ ਦਾ ਦਬਾਅ

  • fb
  • twitter
  • whatsapp
  • whatsapp
Advertisement

ਕੈਨੇਡਾ-ਅਮਰੀਕਾ-ਮੈਕਸੀਕੋ ਵਪਾਰ ਸਮਝੌਤੇ (CUSMA) ਦਾ ਭਵਿੱਖ ਹੁਣ ਸਿਰਫ਼ ਵਪਾਰਕ ਮੁੱਦਾ ਨਹੀਂ ਰਿਹਾ, ਸਗੋਂ ਹਜ਼ਾਰਾਂ ਕੈਨੇਡੀਅਨ ਕਾਮਿਆਂ ਦੀ ਰੋਜ਼ੀ-ਰੋਟੀ ਨਾਲ ਜੁੜਿਆ ਸਵਾਲ ਬਣ ਗਿਆ ਹੈ। ‘ਕੈਨੇਡੀਅਨ ਅਮਰੀਕਨ ਬਿਜ਼ਨਸ ਕੌਂਸਲ’ ਲਈ ਆਕਸਫੋਰਡ ਇਕਨਾਮਿਕਸ ਦੀ ਤਾਜ਼ਾ ਰਿਪੋਰਟ ਅਨੁਸਾਰ, ਸਮਝੌਤਾ ਟੁੱਟਣ ਦੀ ਸੂਰਤ ਵਿੱਚ ਕੈਨੇਡਾ ਨੂੰ 1,02,000 ਨੌਕਰੀਆਂ ਦਾ ਨੁਕਸਾਨ ਹੋ ਸਕਦਾ ਹੈ, ਜਦਕਿ ਦੋਵਾਂ ਦੇਸ਼ਾਂ ਵਿੱਚ ਕਰੀਬ 2,14,000 ਨੌਕਰੀਆਂ ਪ੍ਰਭਾਵਿਤ ਹੋਣ ਦਾ ਅੰਦਾਜ਼ਾ ਹੈ।

ਸਭ ਤੋਂ ਵੱਡੀ ਚਿੰਤਾ ਉਨ੍ਹਾਂ ਉਦਯੋਗਾਂ ਨੂੰ ਲੈ ਕੇ ਹੈ ਜਿਨ੍ਹਾਂ ਦੀਆਂ ਸਪਲਾਈ ਚੇਨਾਂ ਦਹਾਕਿਆਂ ਤੋਂ ਸਰਹੱਦ ਪਾਰ ਵਪਾਰ ਨਾਲ ਜੁੜੀਆਂ ਹਨ। ਆਟੋਮੋਬਾਇਲ, ਧਾਤੂ, ਮਸ਼ੀਨਰੀ, ਇਲੈਕਟ੍ਰੋਨਿਕਸ, ਕੈਮੀਕਲ ਅਤੇ ਲੱਕੜ-ਕਾਗ਼ਜ਼ ਉਦਯੋਗਾਂ ਉੱਤੇ ਇਸ ਦਾ ਸਿੱਧਾ ਅਸਰ ਪੈ ਸਕਦਾ ਹੈ। ਓਨਟਾਰੀਓ, ਕਿਊਬਿਕ, ਮੈਨੀਟੋਬਾ ਅਤੇ ਨਿਊ ਬ੍ਰੰਜ਼ਵਿਕ ਸਭ ਤੋਂ ਵੱਧ ਪ੍ਰਭਾਵਿਤ ਸੂਬਿਆਂ ਵਿੱਚ ਸ਼ਾਮਲ ਹਨ।

Advertisement

ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ 19 ਅਗਸਤ ਤੋਂ ਕੈਨੇਡੀਅਨ ਵਸਤੂਆਂ ਉੱਤੇ ਨਵੇਂ 50 ਫ਼ੀਸਦੀ ਟੈਰਿਫ਼ ਦੀ ਧਮਕੀ ਨੇ ਓਟਾਵਾ ਲਈ ਸਮਾਂ ਹੋਰ ਘੱਟ ਕਰ ਦਿੱਤਾ ਹੈ। ਕੈਨੇਡਾ ਦੇ ਅਮਰੀਕਾ ਨਾਲ ਵਪਾਰ ਮੰਤਰੀ ਡੋਮਿਨਿਕ ਲੇਬਲਾਂਕ ਅਤੇ ਮੁੱਖ ਵਪਾਰ ਵਾਰਤਾਕਾਰ ਜੈਨਿਸ ਚੈਰੇਟ ਅੱਜ ਵਾਸ਼ਿੰਗਟਨ ਵਿੱਚ ਅਮਰੀਕੀ ਵਪਾਰ ਨੁਮਾਇੰਦੇ ਜੈਮੀਸਨ ਗ੍ਰੀਅਰ ਨਾਲ ਮੁਲਾਕਾਤ ਕਰ ਰਹੇ ਹਨ। ਗੱਲਬਾਤ ਦਾ ਕੇਂਦਰ ਨਵੇਂ ਟੈਰਿਫ਼ਾਂ ਨੂੰ ਰੋਕਣਾ ਅਤੇ ਵਪਾਰਕ ਰਿਆਇਤਾਂ ਦੇ ਬਦਲੇ ਟੈਰਿਫ਼ ਰਾਹਤ ਹਾਸਲ ਕਰਨਾ ਹੈ।

Advertisement

ਇਸੇ ਮਾਹੌਲ ਵਿੱਚ ਕੰਜ਼ਰਵੇਟਿਵ ਆਗੂ ਪਿਏਰੇ ਪੋਇਲਿਵਰੇ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਖੁੱਲ੍ਹੀ ਚਿੱਠੀ ਲਿਖ ਕੇ ਸਰਕਾਰ ਨੂੰ ਅਮਰੀਕੀ ਮੰਗਾਂ ਅੱਗੇ ‘ਹੋਰ ਨਾ ਝੁਕਣ’ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਓਟਾਵਾ ਪਹਿਲਾਂ ਹੀ ਕਈ ਮਾਮਲਿਆਂ ਵਿੱਚ ਰਿਆਇਤਾਂ ਦੇ ਚੁੱਕਾ ਹੈ। ਪੋਇਲਿਵਰੇ ਨੇ ਕੈਨੇਡੀਅਨ ਸਟੀਲ, ਐਲੂਮੀਨੀਅਮ, ਲੱਕੜ ਅਤੇ ਆਟੋ ਸੈਕਟਰ ਲਈ ਜ਼ੀਰੋ-ਟੈਰਿਫ਼ ਪਹੁੰਚ ਅਤੇ ‘ਬਾਏ ਅਮਰੀਕਨ’ ਨਿਯਮਾਂ ਤੋਂ ਕੈਨੇਡਾ ਨੂੰ ਛੋਟ ਦੀ ਮੰਗ ਕੀਤੀ ਹੈ।

ਸਰਕਾਰ ਲਈ ਚੁਣੌਤੀ ਦੋਹਰੀ ਹੈ—ਇੱਕ ਪਾਸੇ ਅਮਰੀਕੀ ਬਾਜ਼ਾਰ ਤੱਕ ਪਹੁੰਚ ਬਚਾਉਣੀ ਅਤੇ ਦੂਜੇ ਪਾਸੇ ਅਜਿਹੀਆਂ ਰਿਆਇਤਾਂ ਤੋਂ ਬਚਣਾ ਹੈ ਜੋ ਲੰਮੇ ਸਮੇਂ ਵਿੱਚ ਕੈਨੇਡੀਅਨ ਉਦਯੋਗ ਅਤੇ ਕਾਮਿਆਂ ਨੂੰ ਕਮਜ਼ੋਰ ਕਰ ਸਕਦੀਆਂ ਹਨ।

ਆਕਸਫੋਰਡ ਇਕਨਾਮਿਕਸ ਦਾ ਅੰਦਾਜ਼ਾ ਹੈ ਕਿ ਜੇ CUSMA ਨੂੰ ਕਾਇਮ ਰੱਖਣ ਅਤੇ ਵਪਾਰਕ ਰੁਕਾਵਟਾਂ ਘਟਾਉਣ ਵਿੱਚ ਸਫ਼ਲਤਾ ਮਿਲਦੀ ਹੈ ਤਾਂ ਕੈਨੇਡਾ ਵਿੱਚ ਕਰੀਬ 98,000 ਨਵੀਆਂ ਨੌਕਰੀਆਂ ਪੈਦਾ ਹੋ ਸਕਦੀਆਂ ਹਨ। ਇਸ ਲਈ ਆਉਣ ਵਾਲੇ ਦਿਨਾਂ ਦੀ ਵਾਰਤਾ ਕੈਨੇਡਾ ਦੀ ਅਰਥਵਿਵਸਥਾ ਲਈ ਨਿਰਣਾਇਕ ਸਾਬਤ ਹੋ ਸਕਦੀ ਹੈ।

Advertisement
×