DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੱਚਿਆਂ ਦੇ ਪੰਜਾਬੀ ਬੋਲਣ ਦੀ ਮੁਹਾਰਤ ਦੇ ਮੁਕਾਬਲੇ ਕਰਵਾਏ

ਕੈਲਗਰੀ: ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਹਰੇਕ ਸਾਲ ਕਰਵਾਇਆ ਜਾਣ ਵਾਲਾ ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ ਦਾ ਸਮਾਗਮ ਵ੍ਹਾਈਟਹੌਰਨ ਕਮਿਊਨਿਟੀ ਹਾਲ ਵਿੱਚ ਹੋਇਆ। ਪੰਜਾਬੀ ਲਿਖਾਰੀ ਸਭਾ ਦੇ ਜਨਰਲ ਸਕੱਤਰ ਦਵਿੰਦਰ ਮਲਹਾਂਸ ਨੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਪ੍ਰਧਾਨਗੀ ਮੰਡਲ ਵਿੱਚ...

  • fb
  • twitter
  • whatsapp
  • whatsapp
Advertisement

ਕੈਲਗਰੀ: ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਹਰੇਕ ਸਾਲ ਕਰਵਾਇਆ ਜਾਣ ਵਾਲਾ ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ ਦਾ ਸਮਾਗਮ ਵ੍ਹਾਈਟਹੌਰਨ ਕਮਿਊਨਿਟੀ ਹਾਲ ਵਿੱਚ ਹੋਇਆ। ਪੰਜਾਬੀ ਲਿਖਾਰੀ ਸਭਾ ਦੇ ਜਨਰਲ ਸਕੱਤਰ ਦਵਿੰਦਰ ਮਲਹਾਂਸ ਨੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਪ੍ਰਧਾਨ ਰਣਜੀਤ ਸਿੰਘ, ਲੇਖਕ ਬਲਜਿੰਦਰ ਸੰਘਾ ਅਤੇ ਡਾ. ਪਰਮਜੀਤ ਕੌਰ ਨੂੰ ਸੱਦਾ ਦਿੱਤਾ ਅਤੇ ਹਾਜ਼ਰੀਨ ਨੂੰ ਜੀ ਆਇਆਂ ਨੂੰ ਆਖਿਆ।

ਪ੍ਰੋਗਰਾਮ ਦਾ ਆਗਾਜ਼ ਰਾਸ਼ਟਰੀ ਗੀਤ ‘ਓ ਕੈਨੇਡਾ ‘ ਨਾਲ ਹੋਇਆ। ਮੀਤ ਪ੍ਰਧਾਨ ਜ਼ੋਰਾਵਰ ਨੇ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ 27 ਸਾਲਾਂ ਦੇ ਇਤਿਹਾਸ ਅਤੇ ਕਾਰਗੁਜ਼ਾਰੀ ਉੱਤੇ ਚਾਨਣਾ ਪਾਇਆ। ਪ੍ਰੋਗਰਾਮ ਦੇ ਪਹਿਲੇ ਭਾਗ ਵਿੱਚ ਜੱਜਾਂ ਦੀ ਭੂਮਿਕਾ ਨਰਿੰਦਰ ਗਿੱਲ, ਮਨਦੀਪ ਤੂਰ ਅਤੇ ਹਰਪ੍ਰੀਤ ਸਿੰਘ ਗਿੱਲ ਨੇ ਨਿਭਾਈ। ਇਸ ਭਾਗ ਵਿੱਚ ਪਹਿਲੀ ਤੇ ਦੂਜੀ ਕਲਾਸ ਦੇ 25 ਬੱਚਿਆਂ ਨੇ ਹਿੱਸਾ ਲਿਆ। ਛੋਟੇ ਬੱਚਿਆਂ ਨੇ ਮਾਂ ਬੋਲੀ ਪੰਜਾਬੀ ਵਿੱਚ ਕਮਾਲ ਦੀਆਂ ਪੇਸ਼ਕਾਰੀਆਂ ਕੀਤੀਆਂ। ਵਾਈ ਵਾਈ ਸੀ ਗਿੱਧਾ ਅਤੇ ਫੋਕ ਅਕੈਡਮੀ ਦੀਆਂ ਬੱਚੀਆਂ ਨੇ ਮਨਦੀਪ ਤੂਰ ਦੀ ਅਗਵਾਈ ਹੇਠ ਬਹੁਤ ਵਧੀਆ ਗਿੱਧਾ ਪਾਇਆ।

Advertisement

ਦੂਜੇ ਗਰੁੱਪ ਵਿੱਚ ਜੱਜ ਸਾਹਿਬਾਨ ਦੀ ਸੇਵਾ ਸੀਮਾ ਚੱਠਾ, ਸਨਦੀਪ ਸੰਦਿਓੜਾ ਅਤੇ ਮਨਦੀਪ ਤੂਰ ਨੇ ਨਿਭਾਈ। ਤਰਲੋਚਨ ਸੈਹਿੰਬੀ ਨੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਗੀਤ ਪੇਸ਼ ਕੀਤਾ। ਤੀਜੇ ਭਾਗ ਵਿੱਚ ਪੰਜਵੀਂ ਅਤੇ ਛੇਵੀਂ ਕਲਾਸ ਦੇ ਬੱਚਿਆਂ ਨੇ ਹਿੱਸਾ ਲਿਆ। ਇਸ ਵਿੱਚ ਜੱਜ ਸਾਹਿਬਾਨ ਦੀ ਭੂਮਿਕਾ ਗੁਰਪ੍ਰੀਤ ਕੌਰ, ਸਿਵਲੀਨ ਕੌਰ ਜੱਸੜ ਅਤੇ ਸੁਖਮੰਦਰ ਗਿੱਲ ਨੇ ਨਿਭਾਈ। ਮਹਿੰਦਰਪਾਲ ਸਿੰਘ ਪਾਲ ਨੇ ਖੂਬਸੂਰਤ ਗ਼ਜ਼ਲਾਂ ਨਾਲ ਹਾਜ਼ਰੀ ਲਵਾਈ। ਸਲੋਨੀ ਗੋਤਮ ਨੇ ਮਾਂ ਬੋਲੀ ਪ੍ਰਤੀ ਆਪਣੇ ਮੋਹ ਦਾ ਪ੍ਰਗਟਾਵਾ ਸਾਂਝਾ ਕੀਤਾ।

Advertisement

ਚੌਥੇ ਗਰੁੱਪ ਜਿਸ ਵਿੱਚ ਸੱਤਵੀਂ ਅਤੇ ਅੱਠਵੀਂ ਜਮਾਤ ਦੇ ਬੱਚਿਆਂ ਨੇ ਹਿੱਸਾ ਲਿਆ। ਉਨ੍ਹਾਂ ਦੀ ਜੱਜਮੈਂਟ ਡਾ. ਸਰਬਜੀਤ ਕੌਰ ਜਵੰਦਾ, ਇ. ਜੀਰ ਸਿੰਘ ਬਰਾੜ ਅਤੇ ਸੁਖਵਿੰਦਰ ਸਿੰਘ ਤੂਰ ਨੇ ਕੀਤੀ| ਦਵਿੰਦਰ ਮਲਹਾਂਸ ਨੇ ਨਤੀਜਿਆਂ ਦਾ ਐਲਾਨ ਕੀਤਾ। ਪਹਿਲੇ ਭਾਗ ਵਿੱਚ ਕ੍ਰਮਵਾਰ ਹਰਅਸੀਸ ਕੌਰ, ਜਪੁਜੀ ਕੌਰ ਬਰਾੜ ਅਤੇ ਨਿਮਰਤ ਕੌਰ ਜੇਤੂ ਰਹੇ। ਦੂਜੇ ਭਾਗ ਵਿੱਚ ਕ੍ਰਮਵਾਰ ਸਾਹਿਬਪ੍ਰੀਤ ਸਿੰਘ, ਹਰਗੁਣ ਕੌਰ ਵਿਰਕ ਅਤੇ ਸਮਾਇਰਾ ਚੌਹਾਨ ਜੇਤੂ ਰਹੇ। ਤੀਜੇ ਭਾਗ ਵਿੱਚ ਕ੍ਰਮਵਾਰ ਗੁਨੀਵ ਕੌਰ ਗਿੱਲ, ਪ੍ਰਭਨੂਰ ਸਿੰਘ ਅਤੇ ਸਿਦਕ ਸਿੰਘ ਗਰੇਵਾਲ ਨੇ ਜਿੱਤ ਹਾਸਲ ਕੀਤੀ। ਚੌਥੇ ਗਰੁੱਪ ਵਿੱਚ ਕ੍ਰਮਵਾਰ ਨਿਮਰਤ ਕੌਰ, ਸਹਿਜ ਸਿੰਘ ਗਿੱਲ ਅਤੇ ਹਰਸੀਰਤ ਕੌਰ ਨੇ ਜਿੱਤ ਦਰਜ ਕਰਵਾਈ। ਇਨ੍ਹਾਂ ਜੇਤੂ ਬੱਚਿਆਂ ਦਾ ਸਨਮਾਨ ਟਰਾਫੀਆਂ ਨਾਲ ਕੀਤਾ ਗਿਆ। ਹਰੇਕ ਭਾਗ ਲੈਣ ਵਾਲੇ ਬੱਚੇ ਦੀ ਮੈਡਲ ਨਾਲ ਹੌਸਲਾ ਅਫ਼ਜ਼ਾਈ ਕੀਤੀ ਗਈ।

ਇਸ ਮੌਕੇ ’ਤੇ ਭਾਸ਼ਾ ਵਿਭਾਗ ਤੋਂ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ। ਗੁਰਪ੍ਰੀਤ ਕੌਰ, ਸੁਖਵੀਰ ਸਿੰਘ ਗਰੇਵਾਲ, ਰਾਜਿੰਦਰ ਕੌਰ ਚੋਹਕਾ ਅਤੇ ਗੁਰਪ੍ਰੀਤ ਕੌਰ ਲਾਡਲ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

ਖ਼ਬਰ ਸਰੋਤ: ਪੰਜਾਬੀ ਲਿਖਾਰੀ ਸਭਾ ਕੈਲਗਰੀ

Advertisement
×