ਬੱਚਿਆਂ ਦੇ ਦਸਤਾਰ ਤੇ ਦੁਮਾਲੇ ਮੁਕਾਬਲੇ
ਐਡਮੰਟਨ: ਇੱਥੋਂ ਦੇ ਸਿਲਵਰ ਬੈਰੀ ਪਾਰਕ ਵਿਖੇ ਸ਼ਹੀਦ ਸਿੰਘਾਂ ਨੂੰ ਸਮਰਪਿਤ ਸਿੱਖ ਯੂਥ ਐਡਮੰਟਨ ਵੱਲੋਂ ਦਸਤਾਰ ਅਤੇ ਦੁਮਾਲਾ ਮੁਕਾਬਲੇ ਕਰਵਾਏ ਗਏ। ਦਸਤਾਰ ਅਤੇ ਦੁਮਾਲਾ ਮੁਕਾਬਲੇ ਵਿੱਚ ਜੇਤੂ ਰਹੇ 10 ਸਾਲ ਤੋਂ ਘੱਟ ਉਮਰ ਦੇ ਵਰਗ ਵਿੱਚ ਪਹਿਲਾ ਸਥਾਨ ਹਰਬਾਜ ਸਿੰਘ,...
ਐਡਮੰਟਨ: ਇੱਥੋਂ ਦੇ ਸਿਲਵਰ ਬੈਰੀ ਪਾਰਕ ਵਿਖੇ ਸ਼ਹੀਦ ਸਿੰਘਾਂ ਨੂੰ ਸਮਰਪਿਤ ਸਿੱਖ ਯੂਥ ਐਡਮੰਟਨ ਵੱਲੋਂ ਦਸਤਾਰ ਅਤੇ ਦੁਮਾਲਾ ਮੁਕਾਬਲੇ ਕਰਵਾਏ ਗਏ।
ਦਸਤਾਰ ਅਤੇ ਦੁਮਾਲਾ ਮੁਕਾਬਲੇ ਵਿੱਚ ਜੇਤੂ ਰਹੇ 10 ਸਾਲ ਤੋਂ ਘੱਟ ਉਮਰ ਦੇ ਵਰਗ ਵਿੱਚ ਪਹਿਲਾ ਸਥਾਨ ਹਰਬਾਜ ਸਿੰਘ, ਤਾਵੀਰ ਸਿੰਘ, ਗੁਰਜੈਜ ਸਿੰਘ, ਸ਼ਿੱਦਤ ਕੌਰ, ਰਬਾਬ ਕੌਰ ਅਤੇ ਫਤਿਹ ਸਿੰਘ ਨੇ ਹਾਸਲ ਕੀਤਾ। 10 ਤੋਂ 15 ਸਾਲ ਤੱਕ ਦੇ ਦਸਤਾਰ ਦੇ ਦੁਮਾਲਾ ਮੁਕਾਬਲੇ ਦੇ ਜੇਤੂਆਂ ਵਿੱਚ ਯੁਵਰਾਜ ਸਿੰਘ, ਗੁਰਫਤਿਹ ਸਿੰਘ, ਗੁਰ ਸਾਹਿਬ ਸਿੰਘ ਅਤੇ 15 ਸਾਲ ਤੋਂ ਉੱਪਰ ਦਸਤਾਰ ਮੁਕਾਬਲੇ ਵਿੱਚ ਤੇਜਜੀਤ ਸਿੰਘ, ਉਦੇਵੀਰ ਸਿੰਘ ਅਤੇ ਗੁਰਦਿੱਤ ਸਿੰਘ ਸ਼ਾਮਲ ਸਨ। ਜੇਤੂ ਬੱਚਿਆਂ ਨੂੰ ਟਰਾਫੀਆਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ’ਤੇ ਢਾਡੀ ਜਥਿਆਂ ਅਤੇ ਪ੍ਰਸਿੱਧ ਬੁਲਾਰਿਆਂ ਨੇ ਸਿੱਖ ਇਤਿਹਾਸ ਦੇ ਪਿਛੋਕੜ ਤੇ ਵਰਤਮਾਨ ਹਾਲਤਾਂ ਉੱਪਰ ਜੁਝਾਰੂ ਪ੍ਰਸੰਗ ਰੱਖੇ। ਵਿਸ਼ੇਸ਼ ਤੌਰ ’ਤੇ ਢਾਡੀ ਜਥਾ ਭਾਈ ਕਸ਼ਮੀਰ ਸਿੰਘ, ਬੀਬੀ ਵੀਰਪਾਲ ਕੌਰ, ਸੀਤਲ ਸਿੰਘ ਨਨੂਆ, ਡਾਕਟਰ ਅਮਰਜੀਤ ਸਿੰਘ, ਭਾਈ ਮਨਵੀਰ ਸਿੰਘ, ਭਾਈ ਗੁਰਦੇਵ ਸਿੰਘ, ਭਾਈ ਮਲਕੀਤ ਸਿੰਘ ਢੇਸੀ, ਭਾਈ ਅਵਤਾਰ ਸਿੰਘ ਪੰਨੂ ਅਤੇ ਬੀਬੀ ਗੁਰਵਿੰਦਰ ਕੌਰ ਨੇ ਪ੍ਰਭਾਵਸ਼ਾਲੀ ਭਾਸ਼ਣ ਦੇ ਕੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਸਿੱਖ ਕੌਮ ਨੂੰ ਇੱਕਜੁੱਟ ਹੋ ਕੇ ਰਹਿਣ ਦੀ ਅਪੀਲ ਕੀਤੀ।
ਸੰਪਰਕ: 98156-25409

