DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੈਨੇਡਾ ’ਚ ‘ਚੱਲਦਾ ਵਹੀਰ ਖਾਲਸਾ ਹੈਰੀਟੇਜ ਮਿਊਜ਼ੀਅਮ’ ਦੀ ਸ਼ੁਰੂਆਤ

ਸਰੀ: ਸਿੱਖ ਕੌਮ ਦੇ ਸ਼ਸਤਰਾਂ ਦੇ ਆਮ ਜਨਤਾ ਨੂੰ ਦਰਸ਼ਨ ਕਰਵਾਏ ਜਾ ਰਹੇ ਹਨ। ਸਿੱਖ ਕੌਮ ’ਚ ਸ਼ਾਸਤਰਾਂ ਦੀ ਮਹੱਤਤਾ, ਪੁਰਾਤਨ ਯੁੱਧ ਕਲਾ ਅਤੇ ਗੁਰੂ ਸਾਹਿਬਾਨ ਦੇ ਸਮੇਂ ਜੰਗਾਂ ’ਚ ਵਰਤੇ ਜਾਂਦੇ ਸ਼ਾਸਤਰਾਂ ਅਤੇ ਸਿੱਖਾਂ ਸਮੇਤ ਵਿਦੇਸ਼ੀ ਮੂਲ ਦੇ ਲੋਕਾਂ...

  • fb
  • twitter
  • whatsapp
  • whatsapp
Advertisement

ਸਰੀ: ਸਿੱਖ ਕੌਮ ਦੇ ਸ਼ਸਤਰਾਂ ਦੇ ਆਮ ਜਨਤਾ ਨੂੰ ਦਰਸ਼ਨ ਕਰਵਾਏ ਜਾ ਰਹੇ ਹਨ। ਸਿੱਖ ਕੌਮ ’ਚ ਸ਼ਾਸਤਰਾਂ ਦੀ ਮਹੱਤਤਾ, ਪੁਰਾਤਨ ਯੁੱਧ ਕਲਾ ਅਤੇ ਗੁਰੂ ਸਾਹਿਬਾਨ ਦੇ ਸਮੇਂ ਜੰਗਾਂ ’ਚ ਵਰਤੇ ਜਾਂਦੇ ਸ਼ਾਸਤਰਾਂ ਅਤੇ ਸਿੱਖਾਂ ਸਮੇਤ ਵਿਦੇਸ਼ੀ ਮੂਲ ਦੇ ਲੋਕਾਂ ਵੱਲੋਂ ਵੀ ਸਦੀਆਂ ਤੋਂ ਯੁੱਧ ਕਲਾ ਦੇ ਪ੍ਰਤੀਕ ਸਿੱਖਾਂ ਦੇ ਗੱਤਕੇ ਦੀ ਤਰਜ਼ ’ਤੇ ਕੀਤੇ ਜਾਂਦੇ ਅਭਿਆਸ ’ਚ ਵਰਤੇ ਜਾਂਦੇ ਸ਼ਾਸਤਰਾਂ ਨੂੰ ਲੈ ਕੇ ਚੱਲਦਾ ਵਹੀਰ ਖਾਲਸਾ ਹੈਰੀਟੇਜ ਮਿਊਜ਼ੀਅਮ ਪੂਰੇ ਕੈਨੇਡਾ ਵਿੱਚ ਜਾਵੇਗਾ। ਇਸ ਦੀ ਸ਼ੁਰੂਆਤ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਤੋਂ ਪੰਜ ਸਿੰਘਾਂ ਵੱਲੋਂ ਅਰਦਾਸ ਕਰਕੇ ਕੀਤੀ ਗਈ।

ਇਸ ਮੌਕੇ ਦਮਦਮੀ ਟਕਸਾਲ ਦੇ ਪ੍ਰਚਾਰਕ ਭਾਈ ਜੈਮਲ ਸਿੰਘ ਨੇ ਬਾਣੀ ਦੇ ਪਾਠ ਕੀਤੇ ਤੇ ਅਰਦਾਸ ਉਪਰੰਤ ਕਿਹਾ ਕਿ ਵਿਦੇਸ਼ੀ ਧਰਤੀ ’ਤੇ ਸਿੱਖ ਬੱਚਿਆਂ ਨੂੰ ਆਪਣੀ ਵਿਰਾਸਤ ਨਾਲ ਜੋੜਨ ਲਈ ਇਹ ਵਿਲੱਖਣ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਮੀਰੀ ਤੇ ਪੀਰੀ ਦਾ ਸਿਧਾਂਤ ਦਿੱਤਾ ਅਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਜਾ ਕੇ ਸ਼ਾਸਤਰ ਸਦਾ ਲਈ ਸਿੱਖਾਂ ਦੇ ਤਨ ਤੇ ਮਨ ਉੱਪਰ ਸਜਾ ਦਿੱਤੇ। ਉਨ੍ਹਾਂ ਮਿਊਜ਼ੀਅਮ ਨੂੰ ਬਣਾਉਣ ਲਈ ਭਾਈ ਜਗਜੀਤ ਸਿੰਘ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਭਾਈ ਸਾਹਿਬ ਦਹਾਕਿਆਂ ਤੋਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਇਸ ਮੌਕੇ ਦਮਦਮੀ ਟਕਸਾਲ ਵੱਲੋਂ ਭਾਈ ਜਗਜੀਤ ਸਿੰਘ ਨੂੰ ਸਿਰੋਪਾਓ ਵੀ ਭੇਂਟ ਕੀਤਾ ਗਿਆ।

Advertisement

ਭਾਈ ਜਗਜੀਤ ਸਿੰਘ ਨੇ ਦੱਸਿਆ ਕਿ ਇਸ ਮਿਊਜ਼ੀਅਮ ਨੂੰ ਬਣਾਉਣ ਲਈ ਸਰੀ ਦੇ ਸਾਰੇ ਹੀ ਗੁਰੂ ਘਰਾਂ ਦੀਆਂ ਕਮੇਟੀਆਂ ਅਤੇ ਉਨ੍ਹਾਂ ਕੋਲ ਗੱਤਕਾ ਸਿੱਖ ਰਹੇ ਬੱਚਿਆਂ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਸਹਿਯੋਗੀ ਸੰਗਤਾਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਖਾਲਸਾਈ ਰੰਗ ਵਿੱਚ ਰੰਗੀ ਇਹ ਵਹੀਰ ਜਿੱਥੇ ਵੀ ਜਾਵੇਗੀ, ਉੱਥੇ ਖਾਲਸਾ ਸਜੇ ਘੋੜ ਸਵਾਰ, ਗੱਤਕਾ ਟੀਮਾਂ ਅਤੇ ਇਸ ਵਹੀਰ ਨਾਲ ਬੱਚਿਆਂ ਨੂੰ ਜੋੜਨ ਲਈ ਪੂਰੇ ਕੈਨੇਡਾ ਤੇ ਅਮਰੀਕਾ ਵਿੱਚ ਜਾਵੇਗੀ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਤੇ ਬੱਚਿਆਂ ਨੇ ਮਿਊਜ਼ੀਅਮ ਵਿੱਚ ਸ਼ਾਸਤਰਾਂ ਦੇ ਦਰਸ਼ਨ ਕੀਤੇ।

Advertisement

Advertisement
×