Canadian Journalism Awards: ਕੈਂਬਰਿਜ ਟਾਈਮਜ਼ ਦੀ ਰਿਪੋਰਟਰ Prabhnoor Kaur ਨੂੰ ਮਿਲੇ ਤਿੰਨ ਐਵਾਰਡ
Canadian Journalism Awards: ਕੈਂਬਰਿਜ ਟਾਈਮਜ਼ ਦੀ ਰਿਪੋਰਟਰ ਪ੍ਰਭਨੂਰ ਕੌਰ ਨੇ ਕੈਨੇਡੀਅਨ ਕਮਿਊਨਿਟੀ ਨਿਊਜ਼ ਮੀਡੀਆ ਐਵਾਰਡਜ਼ ਵਿੱਚ ਤਿੰਨ ਸਨਮਾਨ ਹਾਸਲ ਕਰਕੇ ਆਪਣੀ ਪੱਤਰਕਾਰੀ ਲਈ ਕੌਮੀ ਪੱਧਰ 'ਤੇ ਪਛਾਣ ਬਣਾਈ ਹੈ। ਉਸ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਜ਼ਿੰਦਗੀ ਤੇ ਸਮੱਸਿਆਵਾਂ ਬਾਰੇ ਖਬਰਾਂ ਪ੍ਰਕਾਸ਼ਿਤ...
Canadian Journalism Awards: ਕੈਂਬਰਿਜ ਟਾਈਮਜ਼ ਦੀ ਰਿਪੋਰਟਰ ਪ੍ਰਭਨੂਰ ਕੌਰ ਨੇ ਕੈਨੇਡੀਅਨ ਕਮਿਊਨਿਟੀ ਨਿਊਜ਼ ਮੀਡੀਆ ਐਵਾਰਡਜ਼ ਵਿੱਚ ਤਿੰਨ ਸਨਮਾਨ ਹਾਸਲ ਕਰਕੇ ਆਪਣੀ ਪੱਤਰਕਾਰੀ ਲਈ ਕੌਮੀ ਪੱਧਰ 'ਤੇ ਪਛਾਣ ਬਣਾਈ ਹੈ। ਉਸ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਜ਼ਿੰਦਗੀ ਤੇ ਸਮੱਸਿਆਵਾਂ ਬਾਰੇ ਖਬਰਾਂ ਪ੍ਰਕਾਸ਼ਿਤ ਕੀਤੀਆਂ।
ਪ੍ਰਭਨੂਰ ਕੌਰ ਨੇ ਆਪਣੀ ਰਿਪੋਰਟਿੰਗ ਰਾਹੀਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਜੁੜੇ ਕਈ ਅਣਕਹੇ ਪੱਖ ਪਾਠਕਾਂ ਸਾਹਮਣੇ ਲਿਆਂਦੇ। ਇਸੇ ਕੰਮ ਲਈ ਉਸ ਨੂੰ Outstanding Reporter Initiative ਵਿੱਚ ਦੂਜਾ ਅਤੇ Best Feature Series ਵਿੱਚ ਤੀਜਾ ਸਥਾਨ ਮਿਲਿਆ।
ਉਨ੍ਹਾਂ ਦੀ “Boom or Bust” ਲੜੀ ਵਿੱਚ ਕੈਨੇਡਾ, ਖ਼ਾਸ ਕਰਕੇ ਵਾਟਰ ਲੂ ਰੀਜਨ ਵਿੱਚ ਰਹਿੰਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਨੂੰ ਕੇਂਦਰ ਵਿੱਚ ਰੱਖਿਆ ਗਿਆ। ਇਹ ਉਹ ਸਮਾਂ ਸੀ ਜਦੋਂ ਪੋਸਟ-ਸੈਕੰਡਰੀ ਦਾਖ਼ਲਿਆਂ ਅਤੇ ਵੀਜ਼ਾ ਨੀਤੀਆਂ ਵਿੱਚ ਹੋ ਰਹੀਆਂ ਤਬਦੀਲੀਆਂ ਨੇ ਕਈ ਵਿਦਿਆਰਥੀਆਂ ਲਈ ਭਵਿੱਖ ਦੀਆਂ ਯੋਜਨਾਵਾਂ ਨੂੰ ਅਨਿਸ਼ਚਿਤ ਕਰ ਦਿੱਤਾ ਸੀ।
ਉਸ ਨੇ ਸਿਰਫ਼ ਸਰਕਾਰੀ ਅੰਕੜਿਆਂ ਅਤੇ ਨੀਤੀਆਂ ’ਤੇ ਨਿਰਭਰ ਰਹਿਣ ਦੀ ਬਜਾਏ ਉਨ੍ਹਾਂ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ, ਜੋ ਇਨ੍ਹਾਂ ਫ਼ੈਸਲਿਆਂ ਦਾ ਅਸਰ ਆਪਣੀ ਜ਼ਿੰਦਗੀ ਵਿੱਚ ਮਹਿਸੂਸ ਕਰ ਰਹੇ ਸਨ। ਉਸ ਦੀਆਂ ਕਹਾਣੀਆਂ ਰਾਹੀਂ ਪੜ੍ਹਾਈ, ਨੌਕਰੀ, ਭਵਿੱਖ ਅਤੇ ਕੈਨੇਡਾ ਵਿੱਚ ਰਹਿਣ ਨਾਲ ਜੁੜੀਆਂ ਚਿੰਤਾਵਾਂ ਸਾਹਮਣੇ ਆਈਆਂ। ਵਿਦਿਆਰਥੀ ਭਰਤੀ ਨਾਲ ਜੁੜੇ ਲੋਕਾਂ ਦਾ ਪੱਖ ਵੀ ਰਿਪੋਰਟ ਵਿੱਚ ਸ਼ਾਮਲ ਕੀਤਾ ਗਿਆ।
ਇਸ ਤੋਂ ਇਲਾਵਾ ਪ੍ਰਭਨੂਰ ਕੌਰ ਦੀ “It feels like everything you built just disappears” ਰਿਪੋਰਟ ਨੂੰ Best News Story ਵਿੱਚ ਦੂਜਾ ਸਥਾਨ ਮਿਲਿਆ।
ਨਵੀਂ ਦਿੱਲੀ ਵਿੱਚ ਜਨਮੀ ਅਤੇ ਦਿੱਲੀ ਯੂਨੀਵਰਸਿਟੀ ਤੋਂ ਪੱਤਰਕਾਰੀ ਦੀ ਪੜ੍ਹਾਈ ਕਰਨ ਤੋਂ ਬਾਅਦ ਕੌਰ 2021 ਵਿੱਚ ਕੈਨੇਡਾ ਆਈ। ਬਲੈਕ ਪ੍ਰੈੱਸ ਮੀਡੀਆ ਅਤੇ ਮੈਟਰੋ ਲੈਂਡ ਮੀਡੀਆ ਨਾਲ ਕੰਮ ਕਰਨ ਦਾ ਸਫ਼ਰ ਸੰਘਰਸ਼ੀ ਰਿਹਾ, ਪਰ ਹਰ ਕਦਮ ਉਸ ਨੂੰ ਟੀਚੇ ਦੇ ਨੇੜੇ ਲੈ ਗਿਆ। ਉਹ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਪਿਤਾ ਮਰਹੂਮ ਸੰਗੀਤ ਪਾਲ ਸਿੰਘ, ਮਾਂ ਗੁਰਪ੍ਰੀਤ ਕੌਰ ਅਤੇ ਦਾਦਾ ਹਰਪਾਲ ਸਿੰਘ ਨੂੰ ਦਿੰਦੀ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਪੱਤਰਕਾਰੀ ਨਾਲ ਜੋੜਿਆ ਅਤੇ ਜੀਵਨ ਵਿੱਚ ਲੜਨਾ ਸਿਖਾਇਆ।

