DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Canada Wildfire: ਬ੍ਰਿਟਿਸ਼ ਕੋਲੰਬੀਆ ’ਚ ਜੰਗਲੀ ਅੱਗ ਦਾ ਕਹਿਰ: ਸੂਬੇ ਵਿੱਚ ਐਮਰਜੈਂਸੀ ਐਲਾਨੀ

20 ਹਜ਼ਾਰ ਲੋਕ ਘਰ ਛੱਡਣ ਲਈ ਮਜਬੂਰ; ਰਾਹਤ ਤੇ ਬਚਾਅ ਕਾਰਜ ਜਾਰੀ

  • fb
  • twitter
  • whatsapp
  • whatsapp
featured-img featured-img
ਉਕਾਨਾਗਨ ਖੇਤਰ ਦੇ ਜੰਗਲਾਂ ਨੂੰ ਲੱਗੀ ਹੋਈ ਅੱਗ, ਫੋਟੋ: G.M.Kahlon
Advertisement

ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਜੰਗਲੀ ਅੱਗਾਂ ਦੇ ਪ੍ਰਕੋਪ ਕਰਕੇ ਅੱਜ ਸੂਬਾਈ ਐਮਰਜੈਂਸੀ ਲਾਉਣ ਲਈ ਮਜਬੂਰ ਹੋਣਾ ਪਿਆ ਹੈ। ਓਕਨਾਗਨ ਖੇਤਰ ਦੇ ਕਰੀਬ 20 ਹਜ਼ਾਰ ਲੋਕਾਂ ਨੂੰ ਅੱਗ ਤੋਂ ਬਚਾਅ ਲਈ ਆਪਣੇ ਘਰ ਛੱਡਣੇ ਪਏ ਹਨ। ਖੇਤਰੀ ਪੁਲੀਸਨੇ ਦੱਸਿਆ ਕਿ ਸਾਰਾ ਖੇਤਰ ਅੱਗ ਦੇ ਪ੍ਰਭਾਵ ਹੇਠ ਹੋਣ ਕਰਕੇ ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਅੱਗ ਕਾਰਨ ਕਿਸੇ ਦੀ ਜਾਨ ਗਈ ਹੈ ਜਾਂ ਨਹੀਂ ਅਤੇ ਕਿੰਨੇ ਲੋਕ ਚੁਫ਼ੇਰਿਓਂ ਅੱਗ ਵਿੱਚ ਫਸਣ ਕਾਰਨ ਝੁਲਸੇ ਜਾਂ ਹੋਰ ਤਰ੍ਹਾਂ ਪੀੜਤ ਹੋਏ ਹਨ। ਪੁਲੀਸ ਨੇ ਦੱਸਿਆ ਕਿ ਧੂੰਏਂ ਦੇ ਸੰਘਣੇ ਬੱਦਲਾਂ ਕਰਕੇ ਫ਼ੋਨ ਅਤੇ ਇੰਟਰਨੈੱਟ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ ਅਤੇ ਹੈਲੀਕਾਪਟਰ ਸੇਵਾਵਾਂ ਦੇਣ ਵਿੱਚ ਵੱਡਾ ਜੋਖ਼ਮ ਹੈ।

ਸਰਕਾਰ ਵੱਲੋਂ ਘਰ ਛੱਡਣ ਵਾਲੇ ਲੋਕਾਂ ਨੂੰ ਸੁਰੱਖਿਅਤ ਵਸੇਬੇ ਲਈ ਰੋਜ਼ਾਨਾ 200 ਡਾਲਰ ਦਿੱਤੇ ਜਾ ਰਹੇ ਹਨ ਤਾਂ ਕਿ ਉਹ ਜਿੱਥੇ ਵੀ ਕੋਈ ਵਸੇਬਾ ਮਿਲ ਸਕੇ, ਉੱਥੋਂ ਦਾ ਖ਼ਰਚ ਸਹਿਣ ਕਰ ਸਕਣ। ਹਲਕੇ ਦੀ ਵਿਧਾਇਕਾ ਅਮੈਲੀਆ ਬੌਲਟਬੀ ਨੇ ਕਿਹਾ ਕਿ ਰਾਹਤ ਵਜੋਂ ਦਿੱਤੀ ਜਾਣ ਵਾਲੀ ਰਕਮ ਪੀੜਤਾਂ ਦੇ ਖਾਤਿਆਂ ਵਿੱਚ ਨਾਲੋ-ਨਾਲ ਪਾਈ ਜਾ ਰਹੀ ਹੈ ਤਾਂ ਕਿ ਉਨ੍ਹਾਂ ਦੀਆਂ ਪਰੇਸ਼ਾਨੀਆਂ ਨੂੰ ਘਟਾਇਆ ਜਾ ਸਕੇ। ਅੱਗ ਦੇ ਫੈਲਾਅ ਦਾ ਅਸਰ ਪੈਂਟਿਕਟਨ ਸ਼ਹਿਰ ’ਤੇ ਵੀ ਹੋਣ ਲੱਗਾ ਹੈ। ਬਾਗ਼ਬਾਨੀ ਵਾਲੇ ਇਸ ਖੇਤਰ ਵਿੱਚ ਬਾਗ਼ਬਾਨਾਂ ਵੱਲੋਂ ਆਪਣੇ ਤੌਰ ’ਤੇ ਪਰਿਵਾਰਾਂ ਅਤੇ ਬਾਗ਼ਾਂ ਦੇ ਬਚਾਅ ਲਈ ਯਤਨ ਕੀਤੇ ਜਾ ਰਹੇ ਹਨ।

Advertisement

ਅੱਜ ਸ਼ਾਮ ਵੇਲੇ ਪੁਲੀਸ ਨੇ ਦੱਸਿਆ ਕਿ ਹੰਗਾਮੀ ਨੰਬਰ 911 ਉੱਤੇ ਕਾਲਾਂ ਦੀ ਏਨੀ ਘੜਮੱਸ ਹੈ ਕਿ ਅਸਲ ਗੱਲ ਦਾ ਪਤਾ ਲਾਉਣਾ ਹੀ ਔਖਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬਹੁਤੀਆਂ ਸੁਣੀਆਂ ਵੀ ਨਹੀਂ ਜਾ ਰਹੀਆਂ। ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੰਗਾਮੀ ਨੰਬਰ ਦੀ ਵਰਤੋਂ ਸਿਰਫ਼ ਮਾਰੇ ਜਾਣ ਵਾਲੀ ਸਥਿਤੀ ਪੈਦਾ ਹੋਣ ’ਤੇ ਕਰਨ ਤਾਂ ਕਿ ਅਸਲ ਲੋੜਵੰਦਾਂ ਤੱਕ ਪਹੁੰਚ ਬਣਾਈ ਜਾ ਸਕੇ। ਸੂਬਾਈ ਸਰਕਾਰ ਵੱਲੋਂ ਆਪਣੇ ਸਾਰੇ ਸਾਧਨ ਅੱਗ ’ਤੇ ਕਾਬੂ ਪਾਉਣ ਲਈ ਝੋਕ ਦਿੱਤੇ ਗਏ ਹਨ। ਪੁਲੀਸ ਅਨੁਸਾਰ ਬਹੁਤਾ ਜ਼ੋਰ ਇਸ ਗੱਲ ’ਤੇ ਦਿੱਤਾ ਜਾ ਰਿਹਾ ਹੈ ਕਿ ਲੋਕਾਂ ਦੀ ਜਾਨ ਬਚਾਈ ਜਾ ਸਕੇ। ਅਜੇ ਤੱਕ ਫੈਡਰਲ ਸਰਕਾਰ ਵੱਲੋਂ ਸੂਬਾ ਸਰਕਾਰ ਦੀ ਮਦਦ ਲਈ ਕੋਈ ਰਾਹਤ ਪੈਕੇਜ ਜਾਂ ਆਪਣੇ ਤੌਰ ’ਤੇ ਅੱਗ ਬੁਝਾਉਣ ਦੇ ਯਤਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ।

Advertisement

Advertisement
×