DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Canada: ਪੈਂਟਿਕਟਨ ਹਵਾਈ ਅੱਡੇ 'ਤੇ ਲਾਵਾਰਿਸ ਬੈਗ ਨੇ ਮਚਾਈ ਹਫੜਾ-ਦਫੜੀ

  ਬ੍ਰਿਟਿਸ਼ ਕੋਲੰਬੀਆ ਦੇ ਪੂਰਬ ਦੱਖਣੀ ਪਾਸੇ ਸਥਿਤ ਪੈਂਟਿਕਟਨ ਹਵਾਈ ਅੱਡੇ ਤੇ ਬੁੱਧਵਾਰ ਸਵੇਰੇ ਲਾਵਾਰਸ ਬੈਗ ਨੇ ਕਾਰਨ ਹਫੜਾ ਦਫੜੀ ਮਚ ਗਈ । ਕਈ ਘੰਟਿਆਂ ਬਾਅਦ ਪੁੱਜੀ ਪੁਲੀਸ ਅਤੇ ਬੰਬ ਨਿਰੋਧਕ ਟੀਮ ਨੇ ਬੈਗ ਖੋਲ ਕੇ ਵੇਖਿਆ ਕਿ ਉਸ ਵਿੱਚ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

ਬ੍ਰਿਟਿਸ਼ ਕੋਲੰਬੀਆ ਦੇ ਪੂਰਬ ਦੱਖਣੀ ਪਾਸੇ ਸਥਿਤ ਪੈਂਟਿਕਟਨ ਹਵਾਈ ਅੱਡੇ ਤੇ ਬੁੱਧਵਾਰ ਸਵੇਰੇ ਲਾਵਾਰਸ ਬੈਗ ਨੇ ਕਾਰਨ ਹਫੜਾ ਦਫੜੀ ਮਚ ਗਈ । ਕਈ ਘੰਟਿਆਂ ਬਾਅਦ ਪੁੱਜੀ ਪੁਲੀਸ ਅਤੇ ਬੰਬ ਨਿਰੋਧਕ ਟੀਮ ਨੇ ਬੈਗ ਖੋਲ ਕੇ ਵੇਖਿਆ ਕਿ ਉਸ ਵਿੱਚ ਕੋਈ ਖਤਰਨਾਕ ਵਸਤੂ ਨਹੀਂ ਸੀ। ਮੀਡੀਆ ਅਧਿਕਾਰੀ ਓਲੀਵੀਅਰ ਐਲਿਸ ਨੇ ਦੱਸਿਆ ਕਿ ਅੱਜ ਸਵੇਰੇ ਹਵਾਈ ਅੱਡੇ ਤੋਂ ਸ਼ੱਕੀ ਬੈਗ ਦੀ ਸੂਚਨਾ ਮਿਲੀ ਤਾਂ ਪੁਲੀਸ ਟੀਮ ਅਤੇ ਬੰਬ ਨਿਰੋਧਕ ਮਾਹਰਾਂ ਨੂੰ ਉੱਥੇ ਭੇਜਿਆ ਗਿਆ।

Advertisement

ਹਵਾਈ ਅੱਡੇ ਦੀਆਂ ਉਡਾਣਾਂ ਰੱਦ ਕੀਤੀਆਂ ਗਈਆਂ ਤੇ ਲੋਕਾਂ ਨੂੰ ਉਸ ਸਥਾਨ ਦੇ ਨੇੜੇ ਜਾਣ ਤੋਂ ਰੋਕ ਦਿੱਤਾ ਗਿਆ। ਟੀਮ ਵਲੋਂ ਬੈਗ ਦੀ ਜਾਂਚ ਕੀਤੇ ਜਾਣ ’ਤੇ ਗਈ ਤਾਂ ਉਸ ਚੋਂ ਕੋਈ ਵੀ ਵਿਸਫੋਟਕ ਵਸਤੂ ਨਹੀਂ ਮਿਲੀ। ਇਸ ਉਪਰੰਤ ਬਾਅਦ ਦੁਪਹਿਰ ਪੁਲੀਸ ਵਲੋਂ ਕਲੀਨ ਚਿੱਟ ਦੇਣ ਤੋਂ ਬਾਅਦ ਹਵਾਈ ਅੱਡਾ ਚਾਲੂ ਕੀਤਾ ਗਿਆ ਤੇ ਜਹਾਜ਼ਾਂ ਦੀ ਆਵਾਜਾਈ ਸ਼ੁਰੂ ਹੋਈ। ਇਸ ਪੂਰੀ ਕਾਰਵਾਈ ਦੌਰਾਨ ਕਰੀਬ 6 ਘੰਟੇ ਤੱਕ ਯਾਤਰੀਆਂ ਨੂੰ ਪਰੇਸ਼ਾਨੀ ਝੱਲਣੀ ਪਈ। ਪੁਲੀਸ ਨੇ ਦੱਸਿਆ ਕਿ ਕਈ ਘੰਟੇ ਬਾਅਦ ਵੀ ਕੋਈ ਉਸ ਲਾਵਰਸ ਬੈਗ ਲੈਣ ਨਹੀਂ ਪੁੱਜਿਆ।

Advertisement

Advertisement
×