DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Canada School Shooting: 18 ਸਾਲਾ ਕੁੜੀ ਨਿਕਲੀ ਕਾਤਲ; ਮਾਂ, ਭਰਾ ਤੇ 6 ਵਿਦਿਆਰਥੀਆਂ ਸਮੇਤ 9 ਦੀ ਮੌਤ

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਖ਼ੁਦ ਨੂੰ ਵੀ ਮਾਰੀ ਗੋਲੀ

  • fb
  • twitter
  • whatsapp
  • whatsapp
featured-img featured-img
ਟੰਬਰਲਰ ਰਿੱਜ ਸਕੂਲ ਦੀ ਇਮਾਰਤ,ਫੋਟੋ: ਕਾਹਲੋਂ।
Advertisement

Canada school Shooting: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਇਕ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ, ਜਿੱਥੇ 18 ਸਾਲਾ ਜੈਸੀ ਵੈਨ ਰੂਟਸਲਾਰ ਨਾਂ ਦੀ ਕੁੜੀ ਨੇ ਅੰਨ੍ਹੇਵਾਹ ਗੋਲੀਬਾਰੀ ਕਰਕੇ 9 ਲੋਕਾਂ ਦੀ ਜਾਨ ਲੈ ਲਈ। ਪੁਲੀਸ ਵੱਲੋਂ ਜਾਰੀ ਵੇਰਵਿਆਂ ਅਨੁਸਾਰ, ਜੈਸੀ ਨੇ ਦੋ ਬੰਦੂਕਾਂ ਨਾਲ ਪਹਿਲਾਂ ਆਪਣੇ ਘਰ ਵਿੱਚ ਮਾਂ ਅਤੇ 11 ਸਾਲਾ ਮਤਰੇਏ ਭਰਾ ਦਾ ਕਤਲ ਕੀਤਾ ਅਤੇ ਫਿਰ ਸਕੂਲ ਪਹੁੰਚ ਕੇ ਕਹਿਰ ਮਚਾਇਆ।

ਟੰਬਰਲਰ ਰਿੱਜ ਸਕੂਲ ਦੀ ਇਮਾਰਤ,ਫੋਟੋ: ਕਾਹਲੋਂ।
ਟੰਬਰਲਰ ਰਿੱਜ ਸਕੂਲ ਦੀ ਇਮਾਰਤ,ਫੋਟੋ: ਕਾਹਲੋਂ।

Advertisement

ਇਸ ਵਿੱਚ ਇੱਕ ਅਧਿਆਪਕਾ ਅਤੇ 12 ਤੋਂ 17 ਸਾਲ ਦੇ ਪੰਜ ਵਿਦਿਆਰਥੀਆਂ ਦੀ ਮੌਤ ਹੋ ਗਈ, ਜਦੋਂਕਿ ਹਮਲਾਵਰ ਕੁੜੀ ਨੇ ਬਾਅਦ ਵਿੱਚ ਖ਼ੁਦ ਨੂੰ ਵੀ ਗੋਲੀ ਮਾਰ ਲਈ।

Advertisement

ਪੁਲੀਸ ਨੇ ਸਪਸ਼ਟ ਕੀਤਾ ਹੈ ਕਿ ਕੁੱਲ ਮੌਤਾਂ ਦੀ ਗਿਣਤੀ 9 ਹੈ ਅਤੇ ਹਸਪਤਾਲ ਵਿੱਚ ਦਾਖਲ ਜ਼ਖ਼ਮੀਆਂ ਦੀ ਹਾਲਤ ਹੁਣ ਸਥਿਰ ਹੈ। ਇਸ ਭਿਆਨਕ ਘਟਨਾ ਨੇ ਪੂਰੇ ਕੈਨੇਡਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਆਪਣਾ ਯੂਰਪ ਦੌਰਾ ਰੱਦ ਕਰ ਦਿੱਤਾ ਹੈ ਅਤੇ ਕੈਨੇਡਿਆਈ ਪਾਰਲੀਮੈਂਟ ਵਿੱਚ ਮ੍ਰਿਤਕਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰਿਆ ਗਿਆ।

ਸੰਸਦ ਵਿੱਚ ਘਟਨਾ ਤੇ ਮੌਨ ਧਾਰਦੇ ਹੋਏ ਪ੍ਰਧਾਨ ਮੰਤਰੀ ਅਤੇ MPs, ਫੋਟੋ: ਕਾਹਲੋਂ।
ਸੰਸਦ ਵਿੱਚ ਘਟਨਾ ਤੇ ਮੌਨ ਧਾਰਦੇ ਹੋਏ ਪ੍ਰਧਾਨ ਮੰਤਰੀ ਅਤੇ MPs, ਫੋਟੋ: ਕਾਹਲੋਂ।

ਸੁਪਰਡੈਂਟ ਡਾਇਨ ਮੈਕਡੌਨਰਡ ਨੇ ਦੱਸਿਆ ਕਿ ਪੁਲੀਸ ਇਸ ਕਤਲੇਆਮ ਦੇ ਅਸਲ ਕਾਰਨਾਂ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਕੈਨੇਡਾ ਦੇ ਇਤਿਹਾਸ ਵਿੱਚ ਇਹ ਪਹਿਲੀ ਅਜਿਹੀ ਘਟਨਾ ਹੈ ਅਤੇ ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣਗੇ।

Advertisement
×