ਕੈਨੇਡਾ: ਸੜਕ ਹਾਦਸੇ ‘ਚ ਪੰਜਾਬੀ ਟਰੱਕ ਡਰਾਈਵਰ ਦੀ ਮੌਤ
ਓਂਟਾਰੀਓ ਵਿਚਲੇ ਹਾਈਵੇਅ 401 ਤੇ ਹੋਏ ਸੜ੍ਹਕ ਹਾਦਸੇ ਵਿੱਚ ਨੌਜਵਾਨ ਪੰਜਾਬੀ ਡਰਈਵਰ ਦੀ ਮੌਤ ਹੋ ਗਈ। ਪਤਾ ਲੱਗਾ ਕਿ ਉਸਦਾ ਟਰੱਕ ਆਕਸਫੋਰਡ ਰੋਡ ਕੋਲੋਂ ਲੰਘਦੇ ਮੌਕੇ ਤੇਜੀ ਨਾਲ ਜਾਂਦੇ ਹੋਏ ਮੂਹਰੇ ਖੜੇ ਟਰੱਕ ਵਿੱਚ ਜਾ ਵੱਜਾ, ਜੋ ਉਸ ਲਈ ਜਾਨਲੇਵਾ...
Advertisement
ਓਂਟਾਰੀਓ ਵਿਚਲੇ ਹਾਈਵੇਅ 401 ਤੇ ਹੋਏ ਸੜ੍ਹਕ ਹਾਦਸੇ ਵਿੱਚ ਨੌਜਵਾਨ ਪੰਜਾਬੀ ਡਰਈਵਰ ਦੀ ਮੌਤ ਹੋ ਗਈ। ਪਤਾ ਲੱਗਾ ਕਿ ਉਸਦਾ ਟਰੱਕ ਆਕਸਫੋਰਡ ਰੋਡ ਕੋਲੋਂ ਲੰਘਦੇ ਮੌਕੇ ਤੇਜੀ ਨਾਲ ਜਾਂਦੇ ਹੋਏ ਮੂਹਰੇ ਖੜੇ ਟਰੱਕ ਵਿੱਚ ਜਾ ਵੱਜਾ, ਜੋ ਉਸ ਲਈ ਜਾਨਲੇਵਾ ਸਾਬਤ ਹੋਇਆ।
ਉਸਦੀ ਪਛਾਣ ਦਿਲਪ੍ਰੀਤ ਸਿੰਘ ਵਜੋਂ ਹੋਈ ਹੈ। ਉਸਨੂੰ ਜਾਨਣ ਵਾਲਿਆਂ ਤੋਂ ਪਤਾ ਲੱਗਾ ਕਿ ਉਹ ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਝਬਾਲ ਦਾ ਰਹਿਣ ਵਾਲੇ ਪੰਜਾਬ ਪੁਲੀਸ ਦੇ ਥਾਣੇਦਾਰ ਦਾ ਇਕਲੌਤਾ ਪੁੱਤਰ ਸੀ ਅਤੇ ਤਿੰਨ ਸਾਲ ਪਹਿਲਾਂ ਸਟੱਡੀ ਵੀਜੇ ‘ਤੇ ਕੈਨੇਡਾ ਆਇਆ ਸੀ। ਉਸਦੀ ਮਾਤਾ ਜੋ ਕੁਝ ਮਹੀਨੇ ਪਹਿਲਾਂ ਉਸ ਕੋਲ ਆਈ ਸੀ, ਦੋ ਦਿਨ ਪਹਿਲਾਂ ਹੀ ਭਾਰਤ ਪਰਤੀ ਸੀ।
Advertisement
ਹਾਲਾਂਕਿ ਇਸ ਹਾਦਸੇ ਵਿੱਚ ਸਾਹਮਣੇ ਖੜ੍ਹੇ ਟਰੱਕ ਡਰਾਈਵਰ ਦੇ ਵੀ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਹਾਦਸਾ ਏਨਾ ਭਿਆਨਕ ਦੱਸਿਆ ਗਿਆ ਹੈ ਕਿ ਦੋਹਾਂ ਟਰੱਕਾਂ ਦੇ ਪਰਖਚੇ ਉੱਡ ਗਏ ਤੇ ਸੜਕੀ ਆਵਾਜਾਈ ਕਈ ਘੰਟਿਆਂ ਤੱਕ ਰੁਕਣ ਕਰਕੇ ਮੀਲਾਂ ਤੱਕ ਵਾਹਨਾਂ ਦੀਆਂ ਲਾਈਨਾਂ ਲੱਗ ਗਈਆਂ।
Advertisement
