DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Canada: ਪੰਜਾਬੀ ਟਰੱਕ ਡਰਾਈਵਰ ਨਾਲ ਨਸਲੀ ਦੁਰਵਿਹਾਰ ਤੇ ਕੁੱਟਮਾਰ ਦੇ ਦੋਸ਼, ਪੁਲੀਸ ਨੇ ਜਾਂਚ ਆਰੰਭੀ

ਔਰਤ ਅਤੇ ਮਰਦ ਵਿਰੁੱਧ ਪਹਿਰਾਵੇ 'ਤੇ ਭੱਦੀਆਂ ਟਿੱਪਣੀਆਂ ਦੇ ਦੋਸ਼

  • fb
  • twitter
  • whatsapp
  • whatsapp
featured-img featured-img
ਫੋਟੋ: ਪੀੜਤ ਤਲਵਿੰਦਰ ਸਿੰਘ ਅਟਵਾਲ
Advertisement

ਐਡਮੰਟਨ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਦੇ ਪਹਿਰਾਵੇ ਉੱਤੇ ਨਸਲੀ ਟਿੱਪਣੀਆਂ ਕਰਨ ਤੋਂ ਬਾਅਦ ਉਸ ਦੀ ਕੁੱਟਮਾਰ ਕੀਤੇ ਜਾਣ ਦੀ ਜਾਂਚ ਪੁਲੀਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਸਰੀ ਦਾ ਇਹ ਡਰਾਈਵਰ ਤਲਵਿੰਦਰ ਸਿੰਘ ਅਟਵਾਲ ਵਾਲਮਾਰਟ ਦਾ ਸਾਮਾਨ ਲੈ ਕੇ ਐਡਮੰਟਨ ਲਾਹੁਣ ਗਿਆ ਸੀ।

ਤਲਵਿੰਦਰ ਨੇ ਇੱਕ ਟੀਵੀ ਪ੍ਰੋਗਰਾਮ ਵਿੱਚ ਦੱਸਿਆ ਕਿ ਇਹ ਘਟਨਾ 6 ਅਗਸਤ ਨੂੰ ਵਾਪਰੀ। ਉਸ ਨੇ ਦੱਸਿਆ ਕਿ ਜਿਵੇਂ ਹੀ ਉਹ ਟਰੱਕ ਦਾ ਸਾਮਾਨ ਉਤਰਵਾ ਰਿਹਾ ਸੀ, ਤਾਂ ਉਸ ਕੋਲੋਂ ਲੰਘੇ ਇੱਕ ਔਰਤ ਅਤੇ ਮਰਦ ਨੇ ਉਸ ਦੇ ਪਹਿਰਾਵੇ ਉੱਤੇ ਗਲਤ ਟਿੱਪਣੀਆਂ ਕੀਤੀਆਂ।

Advertisement

ਉਸ ਨੇ ਕਿਹਾ ਕਿ ਪਹਿਲਾਂ ਤਾਂ ਉਸ ਨੇ ਇਸ ਨੂੰ ਅਣਗੌਲਿਆ ਕੀਤਾ, ਪਰ ਜਦੋਂ ਉਹ ਬੋਲਦੇ ਰਹੇ ਤਾਂ ਉਸ ਨੇ ਉਨ੍ਹਾਂ ਨੂੰ ਪੁੱਛ ਲਿਆ ਕਿ ਤੁਸੀਂ ਮੇਰੇ ਪਹਿਰਾਵੇ ਤੋਂ ਕੀ ਲੈਣਾ ਹੈ? ਇਸ ਗੱਲ ਤੋਂ ਉਹ ਭੜਕ ਗਏ ਅਤੇ ਉਸ ਕੋਲ ਆ ਕੇ ਉਸ ਦੀ ਗਰਦਨ 'ਤੇ ਵਾਰ ਕਰਕੇ ਪਰੇ ਨੂੰ ਧੱਕ ਦਿੱਤਾ ਅਤੇ ਫਿਰ ਦੋਵੇਂ ਕੁੱਟਮਾਰ ਕਰਨ ਲੱਗੇ।

Advertisement

ਉਸ ਨੇ ਕਿਹਾ ਕਿ ਅਚਾਨਕ ਹੋਏ ਇਸ ਜਿਹੇ ਵਿਹਾਰ ਨੂੰ ਉਹ ਕੁਝ ਸਮਝ ਪਾਉਂਦਾ, ਇਸ ਤੋਂ ਪਹਿਲਾਂ ਹੀ ਦੋਵੇਂ ਕੁੱਟਮਾਰ ਅਤੇ ਭੱਦੀਆਂ ਟਿੱਪਣੀਆਂ ਕਰਦੇ ਹੋਏ ਉੱਥੋਂ ਚਲੇ ਗਏ।

ਅਟਵਾਲ ਨੇ ਕਿਹਾ ਕਿ ਉਸ ਨੇ ਇਸ ਘਟਨਾ ਨੂੰ ਅਣਗੌਲਿਆਂ ਕਰਨ ਦੇ ਯਤਨ ਕੀਤੇ, ਪਰ ਆਖ਼ਿਰ ਮਨ ਉੱਤੇ ਪਏ ਹੋਏ ਭਾਰ ਕਾਰਨ ਉਸ ਨੇ ਇਹ ਗੱਲ ਜਨਤਕ ਕਰਕੇ ਪੁਲੀਸ ਨੂੰ ਰਿਪੋਰਟ ਕੀਤੀ, ਜਿਸ ਦੀ ਜਾਂਚ ਪੁਲੀਸ ਨੇ ਆਰੰਭੀ ਹੋਈ ਹੈ। ਪੁਲੀਸ ਬੁਲਾਰੇ ਨੇ ਮੰਨਿਆ ਕਿ ਅਜਿਹੀ ਘਟਨਾ ਵਾਪਰੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾ ਸਥਾਨ ਦੇ ਆਲੇ-ਦੁਆਲੇ ਦੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ਼ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕੇ।

Advertisement
×