DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Canada Punjabi Arrest: ਮਾਰਖਮ ਵਿੱਚ ਸਟੋਰ ਤੋਂ ਪਾਵਰ ਟੂਲ ਚੋਰੀ ਕਰਨ ਦੇ ਦੋਸ਼ ਹੇਠ 4 ਪੰਜਾਬੀ ਗ੍ਰਿਫ਼ਤਾਰ, ਇੱਕ ਫ਼ਰਾਰ

ਮੁਲਜ਼ਮਾਂ ਨੇ ਪੁਲੀਸ ਦੀ ਗੱਡੀ ’ਚ ਮਾਰੀ ਟੱਕਰ; ਜ਼ਮਾਨਤ ਦੀਆਂ ਸ਼ਰਤਾਂ ’ਤੇ ਬਾਹਰ ਸਨ ਚਾਰੇ ਗ੍ਰਿਫ਼ਤਾਰ ਵਿਅਕਤੀ

  • fb
  • twitter
  • whatsapp
  • whatsapp
Advertisement

ਕੈਨੇਡਾ ਦੇ ਸ਼ਹਿਰ ਟੋਰਾਂਟੋ ਨੇੜੇ ਮਾਰਖਮ ਵਿੱਚ ਇੱਕ ਰਿਟੇਲ ਸਟੋਰ ਤੋਂ ਮਹਿੰਗੇ ਬਿਜਲੀ ਦੇ ਸੰਦ (ਪਾਵਰ ਟੂਲਜ਼) ਚੋਰੀ ਕਰਨ ਦੇ ਦੋਸ਼ ਹੇਠ ਯੌਰਕ ਰਿਜਨਲ ਪੁਲੀਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਇੱਕ ਹੋਰ ਮੁਲਜ਼ਮ ਦੀ ਭਾਲ ਜਾਰੀ ਹੈ। ਪੁਲੀਸ ਅਨੁਸਾਰ ਇਹ ਘਟਨਾ ਐਤਵਾਰ 19 ਜੁਲਾਈ ਨੂੰ ਸ਼ਾਮ ਕਰੀਬ 7:45 ਵਜੇ ਫੇਅਰਬਰਨ ਡਰਾਈਵ ਅਤੇ ਹਾਈਵੇਅ 7 ਨੇੜੇ ਸਥਿਤ ਇੱਕ ਰਿਟੇਲ ਸਟੋਰ ਵਿੱਚ ਵਾਪਰੀ।

ਸਟੋਰ ਦੇ Loss Prevention ਅਮਲੇ ਨੇ ਪੰਜ ਸ਼ੱਕੀ ਵਿਅਕਤੀਆਂ ਨੂੰ ਸ਼ਾਪਿੰਗ ਕਾਰਟਾਂ ਵਿੱਚ ਮਹਿੰਗੇ ਪਾਵਰ ਟੂਲ ਪਾਉਂਦਿਆਂ ਦੇਖਿਆ। ਸੁਰੱਖਿਆ ਕਰਮਚਾਰੀਆਂ ਨੇ ਦੱਸਿਆ ਕਿ ਇਹ ਵਿਅਕਤੀ ਪਹਿਲਾਂ ਹੋਈਆਂ ਚੋਰੀਆਂ ਦੇ ਮਾਮਲਿਆਂ ਨਾਲ ਵੀ ਜੁੜੇ ਹੋਏ ਸਨ। ਨਿਗਰਾਨੀ ਦੌਰਾਨ ਪਤਾ ਲੱਗਿਆ ਕਿ ਉਹ ਬਿਨਾਂ ਭੁਗਤਾਨ ਕੀਤੇ ਸਮਾਨ ਲੈ ਕੇ ਸਟੋਰ ਤੋਂ ਬਾਹਰ ਨਿਕਲ ਗਏ।

Advertisement

ਸਟੋਰ ਕਰਮਚਾਰੀਆਂ ਨੇ ਬਾਹਰ ਜਾ ਕੇ ਦੇਖਿਆ ਕਿ ਮੁਲਜ਼ਮ ਚੋਰੀ ਕੀਤਾ ਸਮਾਨ ਇੱਕ ਵਾਹਨ ਵਿੱਚ ਰੱਖ ਰਹੇ ਸਨ, ਜਿਸ ਤੋਂ ਬਾਅਦ ਪੁਲੀਸ ਨੂੰ ਸੂਚਨਾ ਦਿੱਤੀ ਗਈ। ਮੌਕੇ ’ਤੇ ਪਹੁੰਚੀ ਪੁਲੀਸ ਨੂੰ ਦੇਖ ਕੇ ਮੁਲਜ਼ਮਾਂ ਨੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਅਤੇ ਆਪਣਾ ਵਾਹਨ ਪੁਲੀਸ ਦੀ ਗੱਡੀ ਨਾਲ ਟਕਰਾ ਦਿੱਤਾ। ਇਸ ਉਪਰੰਤ ਸਾਰੇ ਮੁਲਜ਼ਮ ਪੈਦਲ ਭੱਜਣ ਲੱਗੇ। ਪੁਲੀਸ ਅਧਿਕਾਰੀਆਂ ਨੇ ਪਿੱਛਾ ਕਰਕੇ ਚਾਰ ਵਿਅਕਤੀਆਂ ਨੂੰ ਕਾਬੂ ਕਰ ਲਿਆ, ਜਦੋਂਕਿ ਪੰਜਵਾਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲੀਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਚਾਰੇ ਵਿਅਕਤੀ ਘਟਨਾ ਸਮੇਂ ਪਹਿਲਾਂ ਤੋਂ ਹੀ ਜ਼ਮਾਨਤ ਜਾਂ ਰਿਹਾਈ ਦੀਆਂ ਸ਼ਰਤਾਂ ਹੇਠ ਸਨ।

Advertisement

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਮੋਹਿਤ ਸ਼ਰਮਾ (36), ਜਿਸ ਦਾ ਕੋਈ ਪੱਕਾ ਪਤਾ ਦਰਜ ਨਹੀਂ; ਮਨਪ੍ਰੀਤ ਸਿੰਘ (30), ਬਰੈਂਪਟਨ; ਵਿਸ਼ਵਜੀਤ ਸਿੰਘ (22), ਮਿਸੀਸਾਗਾ ਅਤੇ ਸੁਖਜਿੰਦਰ ਰੱਖੜਾ (43), ਕਿਚਨਰ ਸ਼ਾਮਲ ਹਨ।

ਪੁਲੀਸ ਅਨੁਸਾਰ ਮੋਹਿਤ ਸ਼ਰਮਾ ਖ਼ਿਲਾਫ਼ 5,000 ਡਾਲਰ ਤੋਂ ਵੱਧ ਦੀ ਚੋਰੀ, ਚੋਰੀ ਦਾ ਮਾਲ ਰੱਖਣ, ਸੰਨ੍ਹ ਮਾਰੀ ਦੇ ਔਜ਼ਾਰ ਰੱਖਣ, ਪੁਲੀਸ ਕਾਰਵਾਈ ਵਿੱਚ ਰੁਕਾਵਟ ਪਾਉਣ, ਨਸ਼ੀਲੇ ਪਦਾਰਥ ਰੱਖਣ ਅਤੇ ਅਦਾਲਤੀ ਸ਼ਰਤਾਂ ਦੀ ਉਲੰਘਣਾ ਦੇ ਦੋਸ਼ ਲਗਾਏ ਗਏ ਹਨ। ਮਨਪ੍ਰੀਤ ਸਿੰਘ ’ਤੇ 5,000 ਡਾਲਰ ਤੋਂ ਵੱਧ ਦੀ ਚੋਰੀ, ਚੋਰੀ ਦਾ ਮਾਲ ਰੱਖਣ, ਸੰਨ੍ਹ ਮਾਰੀ ਦੇ ਔਜ਼ਾਰ ਰੱਖਣ, ਪੁਲੀਸ ਕਾਰਵਾਈ ਵਿੱਚ ਰੁਕਾਵਟ ਪਾਉਣ, ਰਿਹਾਈ ਹੁਕਮਾਂ ਦੀ ਉਲੰਘਣਾ ਅਤੇ ਪ੍ਰੋਬੇਸ਼ਨ ਦੀ ਉਲੰਘਣਾ ਦੇ ਦੋਸ਼ ਦਰਜ ਕੀਤੇ ਗਏ ਹਨ।

ਇਸੇ ਤਰ੍ਹਾਂ ਵਿਸ਼ਵਜੀਤ ਸਿੰਘ ਖ਼ਿਲਾਫ਼ 5,000 ਡਾਲਰ ਤੋਂ ਵੱਧ ਦੀ ਚੋਰੀ, ਚੋਰੀ ਦਾ ਮਾਲ ਰੱਖਣ, ਸੰਨ੍ਹ ਮਾਰੀ ਦੇ ਔਜ਼ਾਰ ਰੱਖਣ, ਪੁਲੀਸ ਕਾਰਵਾਈ ਵਿੱਚ ਰੁਕਾਵਟ ਪਾਉਣ ਅਤੇ ਰਿਹਾਈ ਤੇ ਅਦਾਲਤੀ ਸ਼ਰਤਾਂ ਦੀ ਉਲੰਘਣਾ ਦੇ ਦੋਸ਼ ਲਗਾਏ ਗਏ ਹਨ, ਜਦਕਿ ਸੁਖਜਿੰਦਰ ਰੱਖੜਾ ’ਤੇ 5,000 ਡਾਲਰ ਤੋਂ ਵੱਧ ਦੀ ਚੋਰੀ, ਚੋਰੀ ਦਾ ਮਾਲ ਰੱਖਣ, ਸੰਨ੍ਹ ਮਾਰੀ ਦੇ ਔਜ਼ਾਰ ਰੱਖਣ ਅਤੇ ਪੁਲੀਸ ਤੋਂ ਭੱਜਣ ਦੇ ਦੋਸ਼ ਆਇਦ ਕੀਤੇ ਗਏ ਹਨ। ਯੌਰਕ ਰਿਜਨਲ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਫ਼ਰਾਰ ਪੰਜਵੇਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

Advertisement
×