DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Canada plane crash: ਸਿਖਲਾਈ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਮੌਤ

ਰਾਤ ਵੇਲੇ ਅਸਮਾਨ ’ਚੋਂ ਅੱਗ ਦਾ ਗੋਲਾ ਬਣ ਕੇ ਡਿੱਗਿਆ ਛੋਟਾ ਜਹਾਜ਼

  • fb
  • twitter
  • whatsapp
  • whatsapp
featured-img featured-img
ਸੰਕੇਤਕ ਫੋਟੋ
Advertisement

ਬੀਤੀ ਰਾਤ ਇੱਥੋਂ ਨੇੜੇ ਮਿਸ਼ਨ ਸ਼ਹਿਰ ਕੋਲ ਸਿਖਲਾਈ ਜਹਾਜ਼ ਡਿੱਗ ਕੇ ਤਬਾਹ ਹੋ ਗਿਆ ਤੇ ਪਾਇਲਟ ਦੀ ਮੌਤ ਹੋ ਗਈ। ਘਟਨਾ ਵੇਲੇ ਜਹਾਜ਼ ਵਿੱਚ ਪਾਇਲਟ ਇਕੱਲਾ ਸੀ। ਮਿਸ਼ਨ ਪੁਲੀਸ ਅਨੁਸਾਰ ਰਾਤ ਸਾਢੇ ਦੱਸ ਵਜੇ ਲੋਕਾਂ ਨੇ ਬੰਬ ਵਰਗੀ ਬਹੁਤ ਤੇਜ਼ ਅਵਾਜ਼ ਸੁਣੀ ਤੇ ਅਸਮਾਨ ਵਿੱਚੋਂ ਅੱਗ ਦਾ ਗੋਲਾ ਡਿੱਗਦਾ ਵੇਖ ਕੇ ਪੁਲੀਸ ਨੂੰ ਸੂਚਿਤ ਕੀਤਾ। ਜਿਵੇਂ ਹੀ ਪੁਲੀਸ ਅਤੇ ਅੱਗ ਬੁਝਾਊ ਦਸਤਾ ਮੌਕੇ ’ਤੇ ਪਹੁੰਚਿਆ ਤਾਂ ਉੱਥੇ ਛੋਟੇ ਜਹਾਜ਼ ਦਾ ਮਲਬਾ ਪਿਆ ਸੀ। ਅੱਗ ਬੁਝਾਊ ਦਸਤੇ ਨੇ ਫੋਲਾ-ਫਰਾਲੀ ਕਰਕੇ ਵੇਖਿਆ ਕਿ ਮਲਬੇ ਵਿੱਚ ਪਾਇਲਟ ਦੀ ਲਾਸ਼ ਪਈ ਸੀ।

ਪੁਲੀਸ ਅਨੁਸਾਰ ਜਹਾਜ਼ ਵਿੱਚ ਪਾਇਲਟ ਇਕੱਲਾ ਸੀ ਤੇ ਉਹ ਰਾਤ ਦੀ ਉਡਾਣ ਦੀ ਸਿਖਲਾਈ ’ਤੇ ਨਿਕਲਿਆ ਸੀ। ਪੁਲੀਸ ਨੇ ਇਹ ਨਹੀਂ ਦੱਸਿਆ ਕਿ ਜਹਾਜ਼ ਕਿਹੜੇ ਸਿਖਲਾਈ ਕੇਂਦਰ ਤੋਂ ਉੱਡਿਆ ਤੇ ਕਿੱਥੇ ਉਤਰਨਾ ਸੀ। ਪੁਲੀਸ ਵੱਲੋਂ ਟਰਾਂਸਪੋਰਟ ਸੇਫਟੀ ਬੋਰਡ ਨੂੰ ਜਾਂਚ ਵਿੱਚ ਸਹਿਯੋਗ ਕੀਤਾ ਜਾ ਰਿਹਾ ਹੈ, ਅਤੇ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਹਾਦਸੇ ਦੇ ਕਾਰਨ ਕੀ ਸਨ, ਅਤੇ ਪਾਇਲਟ ਕਿਹੜੇ ਹਾਲਾਤਾਂ ਨਾਲ ਸਿੱਝਣ ਵਿੱਚ ਅਸਫ਼ਲ ਰਿਹਾ।

Advertisement

Advertisement
Advertisement
×