DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Canada News: ਕੈਨੇਡਾ ’ਚ ਵੱਖ-ਵੱਖ ਥਾਈਂ ਤਿੰਨ ਪੰਜਾਬੀ ਨੌਜਵਾਨਾਂ ਦੀ ਹੱਤਿਆ

Canada News: ਕੈਨੇਡਾ ’ਚ ਵੱਖ-ਵੱਖ ਥਾਈਂ ਬੀਤੇ ਹਫ਼ਤੇ ਦੇ ਅਖ਼ੀਰ ਵਿੱਚ ਤਿੰਨ ਪੰਜਾਬੀ ਨੌਜਵਾਨਾਂ ਦੀ ਹੱਤਿਆ ਕਰ ਦਿੱਤੀ ਗਈ ਹੈ। ਪਹਿਲੀ ਘਟਨਾ ਫੋਰਟ ਸੇਂਟ ਪੌਲ ਜੌਹਨ ਸ਼ਹਿਰ ਵਿਖੇ ਵਾਪਰੀ, ਜਿੱਥੇ ਦੋ ਗਰੁੱਪਾਂ ਦੀ ਲੜਾਈ ’ਚ ਗੁਰਕੀਰਤ ਸਿੰਘ ਮਨੋਚਾ ਗੰਭੀਰ ਜ਼ਖ਼ਮੀ...

  • fb
  • twitter
  • whatsapp
  • whatsapp
featured-img featured-img
ਕੈਨੇਡਾ ’ਚ ਮਾਰੇ ਗਏ ਤਿੰਨ ਪੰਜਾਬੀ ਨੌਜਵਾਨ।
Advertisement

Canada News: ਕੈਨੇਡਾ ’ਚ ਵੱਖ-ਵੱਖ ਥਾਈਂ ਬੀਤੇ ਹਫ਼ਤੇ ਦੇ ਅਖ਼ੀਰ ਵਿੱਚ ਤਿੰਨ ਪੰਜਾਬੀ ਨੌਜਵਾਨਾਂ ਦੀ ਹੱਤਿਆ ਕਰ ਦਿੱਤੀ ਗਈ ਹੈ। ਪਹਿਲੀ ਘਟਨਾ ਫੋਰਟ ਸੇਂਟ ਪੌਲ ਜੌਹਨ ਸ਼ਹਿਰ ਵਿਖੇ ਵਾਪਰੀ, ਜਿੱਥੇ ਦੋ ਗਰੁੱਪਾਂ ਦੀ ਲੜਾਈ ’ਚ ਗੁਰਕੀਰਤ ਸਿੰਘ ਮਨੋਚਾ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਮੁਢਲੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਹ ਉੱਥੇ ਇੱਕ ਸਟੋਰ ’ਚ ਕੰਮ ਕਰਦਾ ਸੀ। ਉਹ ਉਜੈਨ ਤੋਂ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਸਾਲ ਕੁ ਪਹਿਲਾਂ ਕੈਨੇਡਾ ਆਇਆ ਸੀ। ਪੁਲੀਸ ਜਾਂਚ ਕਰ ਰਹੀ ਹੈ ਕਿ ਉਹ ਲੜਾਈ ‘ਚ ਅਚਾਨਕ ਮਾਰਿਆ ਗਿਆ ਜਾਂ ਉਸ ਦੀ ਮਿੱਥ ਕੇ ਹੱਤਿਆ ਕੀਤੀ ਗਈ।

ਦੂਜੀ ਘਟਨਾ ਸਸਕੈਚਵਨ ਸੂਬੇ ਦੇ ਬਰੈਂਟਫੋਰਡ ਸ਼ਹਿਰ ਦੀ ਹੈ, ਜਿੱਥੇ ਟੈਕਸੀ ਚਾਲਕ ਦਵਿੰਦਰ ਸਿੰਘ (30) ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਘਟਨਾ ਮੌਕੇ ਉਹ ਮੋਟਲ ਦੇ ਬਾਹਰ ਕਿਸੇ ਯਾਤਰੀ ਦੀ ਉਡੀਕ ਵਿੱਚ ਟੈਕਸੀ ’ਚ ਬੈਠਾ ਸੀ। ਮੋਟਲ ਚੋਂ ਨਿਕਲੀ ਔਰਤ ਉੱਤੇ ਕਿਸੇ ਵਲੋਂ ਚਲਾਈ ਜਾਨਲੇਵਾ ਗੋਲੀ ਖੁੰਝ ਕੇ ਉਸ ਦੇ ਆ ਵੱਜੀ ਅਤੇ ਉਹ ਮੌਤ ਦੇ ਮੂੰਹ ਜਾ ਪੁੱਜਾ। ਉਹ ਮੋਗਾ ਜ਼ਿਲ੍ਹੇ ਦੇ ਪਿੰਡ ਦੌਲਤਪੁਰ ਨਾਲ ਸਬੰਧ ਰੱਖਦਾ ਸੀ ਤੇ ਕੁਝ ਸਾਲ ਪਹਿਲਾਂ ਪਰਿਵਾਰ ਸਮੇਤ ਕੈਨੇਡਾ ਆਇਆ ਸੀ।

Advertisement

ਤੀਜੀ ਘਟਨਾ ਐਡਮਿੰਟਨ ਨੇੜਲੇ ਸ਼ਹਿਰ ਵਿੱਚ ਵਾਪਰੀ ਜਿਥੇ ਬੀਰਇੰਦਰ ਸਿੰਘ ਦੀ ਗੋਲੀ ਲੱਗਣ ਕਾਰਨ ਜਾਨ ਚਲੀ ਗਈ। ਉਹ ਚਾਰ ਕੁ ਸਾਲ ਪਹਿਲਾਂ ਸਟੱਡੀ ਵੀਜੇ 'ਤੇ ਕੈਨੇਡਾ ਆਇਆ ਸੀ। ਹੱਤਿਆ ਦਾ ਕਾਰਨ ਸੜਕ 'ਤੇ ਹੋਇਆ ਬੋਲ ਬੁਲਾਰਾ (ਰੋਡ ਰੇਜ਼) ਦੱਸਿਆ ਗਿਆ ਹੈ।

Advertisement

ਬੇਸ਼ੱਕ ਤਿੰਨਾਂ ਘਟਨਾਵਾਂ ਦਾ ਆਪਸ ’ਚ ਕੋਈ ਸਬੰਧ ਨਹੀਂ ਹੈ ਪਰ ਇਸ ਕਾਰਨ ਇੱਥੇ ਵੱਸਦੇ ਪੰਜਾਬੀ ਭਾਈਚਾਰੇ ਵਿੱਚ ਚਿੰਤਾ ਦਾ ਮਾਹੌਲ ਹੈ।

Advertisement
×