DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Canada News: ਸਰੀ ਸ਼ਹਿਰ ‘ਚ ਕੱਢੇ ਵਿਸਾਖੀ ਨਗਰ ਕੀਰਤਨ ਮੌਕੇ ਲੱਖਾਂ ਸ਼ਰਧਾਲੂ ਸ਼ਾਮਲ ਹੋਏ

ਕਈ ਰਾਜਸੀ ਤੇ ਧਾਰਮਿਕ ਆਗੂਆਂ ਭਰੀ ਹਾਜਰੀ

  • fb
  • twitter
  • whatsapp
  • whatsapp
featured-img featured-img
ਸਰੀ ’ਚ ਕੱਢੇ ਗਏ ਵਿਸਾਖੀ ਨਗਰ ਕੀਰਤਨ ਦੀਆਂ ਝਲਕੀਆਂ। ਫੋਟੋ: ਕਾਹਲੋਂ
Advertisement

ਕੈਨੇਡਾ ਦੇ ਪੱਛਮੀ ਤੱਟ ’ਤੇ ਵੱਸੇ ਤੇ ਬਹੁਗਿਣਤੀ ਸਿੱਖ ਅਬਾਦੀ ਵਾਲੇ ਸ਼ਹਿਰ ਸਰੀ ’ਚ ਹਰੇਕ ਸਾਲ ਵਾਂਗ 1999 ਤੋਂ ਸ਼ੁਰੂ ਕੀਤੇ ਵਿਸਾਖੀ ਨਗਰ ਕੀਰਤਨ, ਜਿਸਨੂੰ ਵਿਸਾਖੀ ਪਰੇਡ ਵੱਲੋਂ ਜਾਣਿਆ ਜਾਂਦਾ ਹੈ, ਕਰਵਾਇਆ ਗਿਆ, ਜਿਸ ’ਚ ਲੱਖਾਂ ਦੀ ਗਿਣਤੀ ’ਚ ਦੂਰ ਦੂਰ ਤੋਂ ਆਏ ਸ਼ਰਧਾਲੂ ਸ਼ਾਮਲ ਹੋਏ। ਬੇਸ਼ੱਕ ਨਗਰ ਕੀਰਤਨ ਦਾ ਪਹਿਲਾਂ ਤੋਂ ਨਿਰਧਾਰਤ ਰੂਟ ਛੋਟਾ ਸੀ, ਪਰ ਸਾਰਾ ਸ਼ਹਿਰ ਗੁਰਬਾਣੀ ਅਤੇ ਸਿੱਖ ਵਿਰਾਸਤ ’ਚ ਰੰਗਿਆ ਹੋਇਆ ਸੀ। ਸਿਆਸੀ ਅਤੇ ਧਾਰਮਿਕ ਆਗੂ ਵੀ ਬੜੇ ਉਤਸ਼ਾਹ ਨਾਲ ਇਸ ’ਚ ਸ਼ਾਮਲ ਹੋਏ ਅਤੇ ਆਪਣੇ ਆਪਣੇ ਢੰਗ ਨਾਲ ਲੋਕਾਂ ਨੂੰ ਸੰਬੋਧਤ ਹੋਏ। ਸਿਟੀ ਆਫ਼ ਸਰੀ ਦੇ ਅਮਲੇ ਅਤੇ ਪੁਲੀਸ ਵੱਲੋਂ ਪ੍ਰਬੰਧਾਂ ਦੀ ਦੇਖ ਰੇਖ ਅਤੇ ਸੁਰੱਖਿਆ ਦੀ ਜਿੰਮੇਵਾਰੀ ਨਿਭਾਈ ਗਈ। ਸ਼ਰਧਾਲੂਆਂ ਦੀ ਗਿਣਤੀ ਪੱਖੋਂ ਪੰਜਾਬ ਤੋਂ ਬਾਹਰ ਕੱਢੇ ਜਾਂਦੇ ਨਗਰ ਕੀਰਤਨਾਂ ਚੋਂ ਇਸਨੂੰ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ, ਜਿਸ ’ਚ 6 ਲੱਖ ਤੋਂ ਵੀ ਵੱਧ ਲੋਕਾਂ ਦੀ ਹਾਜਰੀ ਹੁੰਦੀ ਹੈ।

ਨਗਰ ਕੀਰਤਨ ਹਰ ਸਾਲ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਵਲੋਂ ਕੱਢਿਆ ਜਾਂਦਾ ਹੈ। ਸਵੇਰੇ 9 ਕੁ ਵਜੇ ਬਹੁਤ ਸਜਾਏ ਹੋਏ ਵਾਹਨ ’ਚ ਸੁਸ਼ੋਭਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਏ ਨਗਰ ਕੀਰਤਨ ਨੂੰ ਫੌਜੀ ਜਵਾਨਾਂ ਨੇ ਸਲਾਮੀ ਦਿੱਤੀ ਅਤੇ ਫੌਜੀ ਧੁੰਨਾਂ ਨਾਲ ਸਵਾਗਤ ਕੀਤਾ। ਨਗਰ ਕੀਰਤਨ 128 ਸਟਰੀਟ ਤੋਂ ਹੁੰਦੇ ਹੋਏ 82 ਐਵੇਨਿਊ ਤੋਂ 124 ਸਟਰੀਟ ਰਾਹੀਂ ਹੁੰਦੇ ਹੋਏ 76 ਐਵੇਨਿਊ ਤੋਂ ਲੰਘਦੇ ਹੋਏ 128 ਸਟਰੀਟ ਤੋਂ ਵਾਪਸੀ ਕਰਕੇ ਸ਼ਾਮ ਤੱਕ ਗੁਰਦੁਆਰਾ ਸਾਹਿਬ ਪਹੁੰਚਿਆ। ਸਾਰੇ ਰਸਤੇ ਵਿੱਚ ਸ਼ਰਧਾਲੂਆਂ ਨੇ ਵੱਖ ਵੱਖ ਕਿਸਮਾਂ ਦੇ ਪਕਵਾਨਾਂ, ਫਲਾਂ ਦੇ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਾਈਆਂ ਹੋਈਆਂ ਸਨ। ਵਿਸ਼ੇਸ਼ ਗੱਲ ਸੀ ਕਿ ਸਿੱਖ ਸ਼ਰਧਾਲੂਆਂ ਨੇ ਨਾਲ ਨਾਲ ਕਈ ਹੋਰ ਧਰਮਾਂ ਦੇ ਲੋਕਾਂ ਵਲੋਂ ਵੀ ਨਗਰ ਕੀਰਤਨ ’ਚ ਸ਼ਮੂਲੀਅਤ ਕੀਤੀ ਗਈ ਅਤੇ ਵਿਸਾਖੀ ਦੀ ਮਹੱਤਤਾ ਬਾਰੇ ਸੁਣਿਆ ਤੇ ਸਮਝਿਆ ਗਿਆ।

Advertisement

ਨਗਰ ਕੀਰਤਨ ਦੇ ਰਸਤੇ ’ਚ ਲੱਗੀਆਂ ਸਟੇਜਾਂ ਤੋਂ ਗੁਰਬਾਣੀ ਦੇ ਪ੍ਰਵਾਹ ਦੇ ਨਾਲ ਨਾਲ ਸਿਆਸੀ ਲੋਕਾਂ ਨੇ ਆਪਣੀਆਂ ਗੱਲਾਂ ਕੀਤੀਆਂ ’ਤੇ ਵਪਾਰਕ ਅਦਾਰਿਆਂ ਨੇ ਆਪਣੇ ਉਤਪਾਦਾਂ ਦੀ ਮਸ਼ਹੂਰੀ ਕੀਤੀ। ਪੁਲੀਸ ਦਸਤਿਆਂ ਅਤੇ ਵਲੰਟੀਅਰ ਸੁਰੱਖਿਆ ਗਾਰਡਾਂ ਵੱਲੋਂ ਅਨੁਸਾਸ਼ਨ ਬਣਾਈ ਰੱਖਣ ਲਈ ਆਪਣੇ ਫਰਜ਼ ਅਦਾ ਕੀਤੇ ਅਤੇ ਸਫਾਈ ਬਣਾਈ ਰੱਖਣ ਲਈ ਲੋਕਾਂ ਨੂੰ ਨਾਲੋ ਨਾਲ ਜਾਗਰੂਕ ਕਰਦੇ ਰਹੇ।

Advertisement

Advertisement
×