DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Canada News: ਪੌਣਾ ਮੀਲ ਸਰਹੱਦ ਪੁਸਤਕ ’ਤੇ ਕਨੇਡਾ ਵਿੱਚ ਹੋਈ ਗੋਸ਼ਟੀ 

Canada News: ਕੈਨੇਡਾ ਦੀ ਦਿਸ਼ਾ ਸੰਸਥਾ ਵੱਲੋਂ ਅੱਜ ਇੱਥੇ ਸੁਰਿੰਦਰ ਕੌਰ ਗਿੱਲ ਜੈਪਾਲ ਦੀ ਦੀਆਂ 1947 ਦੀ ਵੰਡ ਬਾਰੇ ਪੁਰਖਿਆਂ ਦੇ ਗਹਿਰੇ ਦਰਦ ਨੂੰ ਕਸੀਦ ਕੇ ਲਿਖੀਆਂ ਨਜ਼ਮਾਂ ਦੀ ਪੁਸਤਕ ਪੌਣਾ ਮੀਲ ਸਰਹੱਦ ਤੇ ਚਰਚਾ ਕਰਵਾਈ ਗਈ, ਜਿਸ ਵਿਚ...

  • fb
  • twitter
  • whatsapp
  • whatsapp
featured-img featured-img
ਵਰਿਆਮ ਸੰਧੂ ਪੁਸਤਕ ਬਾਰੇ ਬੋਲਦੇ ਹੋਏ, ਨਾਲ ਲੇਖਿਕਾ ਸੁਰਿੰਦਰ ਗਿੱਲ ਜੈਪਾਲ ਤੇ ਹੋਰ।
Advertisement
Canada News: ਕੈਨੇਡਾ ਦੀ ਦਿਸ਼ਾ ਸੰਸਥਾ ਵੱਲੋਂ ਅੱਜ ਇੱਥੇ ਸੁਰਿੰਦਰ ਕੌਰ ਗਿੱਲ ਜੈਪਾਲ ਦੀ ਦੀਆਂ 1947 ਦੀ ਵੰਡ ਬਾਰੇ ਪੁਰਖਿਆਂ ਦੇ ਗਹਿਰੇ ਦਰਦ ਨੂੰ ਕਸੀਦ ਕੇ ਲਿਖੀਆਂ ਨਜ਼ਮਾਂ ਦੀ ਪੁਸਤਕ ਪੌਣਾ ਮੀਲ ਸਰਹੱਦ ਤੇ ਚਰਚਾ ਕਰਵਾਈ ਗਈ, ਜਿਸ ਵਿਚ ਪੁਸਤਕ ਦੀ ਲੇਖਿਕਾ ਸੁਰਿੰਦਰ ਗਿੱਲ ਜੈਪਾਲ ਤੋ ਇਲਾਵਾ ਉੱਘੇ ਲੇਖਕ ਵਰਿਆਮ ਸੰਧੂ, ਸੁਰਿੰਦਰ ਨੀਰ ਜੰਮੂ, ਪਿਆਰਾ ਸਿੰਘ ਕੁਦੋਵਾਲ, ਜਗੀਰ ਸਿੰਘ ਕਾਹਲੋਂ, ਕੰਵਲਜੀਤ ਕੌਰ, ਰਾਜਵੰਤ ਕੌਰ ਸੰਧੂ, ਪ੍ਰਿੰਸੀਪਲ ਸਤਿੰਦਰ ਕੌਰ ਕਾਹਲੋਂ,ਕਵਿੱਤਰੀ ਪਰਮਜੀਤ ਦਿਓਲ ਆਦਿ ਵਕਤਾ ਉਚੇਚੇ ਤੌਰ ਤੇ ਸ਼ਾਮਲ ਸਨ।
ਗੋਸ਼ਟੀ ਵਿੱਚ ਬੋਲਦਿਆਂ ਵਰਿਆਮ ਸੰਧੂ ਨੇ ਕਿਹਾ ਕਿ ਦੋਵੇਂ ਪੰਜਾਬਾਂ ਲਈ ਵੰਡ ਦੇ ਜ਼ਖ਼ਮ ਐਨੇ ਅੱਲੇ ਨੇ ਜਿੰਨ੍ਹਾਂ ਦੀ ਪੀੜ ਵੰਡ ਦੀਆਂ ਦੁਖਾਂਤਕ ਯਾਦਾਂ ਨੂੰ ਤਾਜ਼ਾ ਕਰਦੀ ਰਹੇਗੀ। ਉਨਾਂ ਕਿਹਾ ਕਿ ਜੈਪਾਲ ਦੀ ਪੁਸਤਕ ਵਿੱਚ ਕਰੁਣਾ ਨੂੰ ਬਹੁਤ ਸੁੰਦਰ ਸ਼ਬਦਾਂ ਵਿਚ ਪੇਸ਼ ਕੀਤਾ ਗਿਆ ਹੈ। ਜੈਪਾਲ ਦੀਆਂ ਕਵਿਤਾਵਾਂ ਵਿਚ ਦਿਲ ਚੀਰ ਦੇਣ ਵਾਲਾ ਦਰਦ ਸਮਾਇਆ ਹੋਇਆ ਹੈ। ਕੁਦੋਵਾਲ ਨੇ ਕਿਹਾ ਕਿ ਜੈਪਾਲ ਨੇ ਆਪਣੇ ਵਡੇਰਿਆਂ ਤੋ ਦੁਖਾਂਤ ਦੀਆਂ ਕਹਾਣੀਆਂ ਸੁਣੀਆਂ ਤੇ ਦਰਦ ਨੂੰ ਕਸੀਦਕੇ ਹੂ ਬ ਹੂ ਕਿਤਾਬ ਵਿਚ ਉਤਾਰ ਦਿੱਤਾ ਹੈ ਉੱਨਾਂ ਕਿਹਾ ਕੀ ਕਵਿਤਾਵਾਂ ਵਿਚ ਸੂਖਮ ਤੇ ਕਰੁਣਾਮਈ ਕਾਵਿਕ ਸੌਰਦਿਆਂ ਹੈ ਜਿਸ ਪਾਠਕ ਵਿਚ ਪੜਨ ਲਈ ਉਤਸੁਕਤਾ ਪੈਦਾ ਹੁੰਦੀ ਹੈ।
ਹੋਰਨਾਂ ਬੁਲਾਰਿਆਂ ਵਿੱਚ ਕੰਵਲਜੀਤ ਕੌਰ, ਸੁਰਿੰਦਰ ਨੀਰ, ਕੰਵਲ ਕੌਰ ਨੱਤ, ਸੁਰਜੀਤ ਕੌਰ ਕੁਦੋਵਾਲ, ਰਮਿੰਦਰ ਵਾਲੀਆ, ਪਰਮਜੀਤ ਦਿਓਲ, ਰਛਪਾਲ ਕੌਰ ਗਿੱਲ, ਹੀਰਾ ਰੰਧਾਵਾ, ਪ੍ਰਗਟ ਸਿੰਘ, ਸੁਖਦੇਵ ਝੰਡ, ਸਰਬਜੀਤ ਕਾਹਲੋਂ, ਕਹਾਣੀਕਾਰ ਨਿਰਮਲ ਜਸਵਾਲ, ਸੁਖਚਰਨਜੀਤ ਕੌਰ

,ਮਕਸੂਦ ਚੌਧਰੀ, ਹਰਜਸਪ੍ਰੀਤ ਕੌਰ ਆਦਿ ਮੌਜੂਦ ਸਨ।  ਵਿਸ਼ਵ ਪੰਜਾਬੀ ਸਭਾ ਦੇ ਪ੍ਰਧਾਨ ਡਾ. ਦਲਬੀਰ ਸਿੰਘ ਕਥੂਰੀਆਂ ਨੇ ਆਏ ਪਤਵੰਤੇ ਅਤੇ ਲੇਖਕਾਂ ਦਾ ਧੰਨਵਾਦ ਕੀਤਾ।

Advertisement
Advertisement
×