DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੈਨੇਡਾ: ਟਰਾਂਟੋ ਹਵਾਈ ਅੱਡੇ ’ਤੇ ਬਰਫ਼ਬਾਰੀ ਕਾਰਨ ਸੈਂਕੜੇ ਉਡਾਣਾਂ ਪ੍ਰਭਾਵਿਤ

ਟਰਾਂਟੋ ਖੇਤਰ ’ਚ ਸ਼ੁੱਕਰਵਾਰ ਤੋਂ ਹੋ ਰਹੀ ਭਾਰੀ ਬਰਫ਼ਬਾਰੀ ਕਾਰਨ ਟਰਾਂਟੋ ਹਵਾਈ ਅੱਡੇ ਦੀਆਂ ਸੈਂਕੜੇ ਉਡਾਣਾ ਪ੍ਰਭਾਵਿਤ ਹੋਈਆਂ। ਹਵਾਈ ਅੱਡੇ ਦੀ ਉਡਾਣ ਸੂਚੀ ਅਨੁਸਾਰ 70 ਫੀਸਦੀ ਤੋਂ ਵੱਧ ਉਡਾਣਾਂ ਦੀ ਲੈਂਡਿੰਗ ਦੇਰੀ ਨਾਲ ਹੋਈ ਅਤੇ ਉਡਾਣ ਭਰਨ ਲਈ ਇੱਕ ਤੋਂ...

  • fb
  • twitter
  • whatsapp
  • whatsapp
featured-img featured-img
ਬਰਫਬਾਰੀ ਦੌਰਾਨ ਰਨਵੇਅ ਤੇ ਖੜ੍ਹਾ ਜਹਾਜ਼।
Advertisement

ਟਰਾਂਟੋ ਖੇਤਰ ’ਚ ਸ਼ੁੱਕਰਵਾਰ ਤੋਂ ਹੋ ਰਹੀ ਭਾਰੀ ਬਰਫ਼ਬਾਰੀ ਕਾਰਨ ਟਰਾਂਟੋ ਹਵਾਈ ਅੱਡੇ ਦੀਆਂ ਸੈਂਕੜੇ ਉਡਾਣਾ ਪ੍ਰਭਾਵਿਤ ਹੋਈਆਂ। ਹਵਾਈ ਅੱਡੇ ਦੀ ਉਡਾਣ ਸੂਚੀ ਅਨੁਸਾਰ 70 ਫੀਸਦੀ ਤੋਂ ਵੱਧ ਉਡਾਣਾਂ ਦੀ ਲੈਂਡਿੰਗ ਦੇਰੀ ਨਾਲ ਹੋਈ ਅਤੇ ਉਡਾਣ ਭਰਨ ਲਈ ਇੱਕ ਤੋਂ ਢਾਈ ਘੰਟੇ ਦੇਰ ਨਾਲ ਸਿਗਨਲ ਦਿੱਤੇ ਗਏ।

ਏਟੀਸੀ ਸੂਤਰਾਂ ਅਨੁਸਾਰ ਜਹਾਜ ਤਿਸਲਣ ਦੇ ਖਤਰੇ ਤੋਂ ਬਚਾਉਣ ਲਈ ਸਖ਼ਤ ਸੁਰੱਖਿਆ ਨਿਯਮਾਂ ਦਾ ਪਾਲਣ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਤਿੰਨੇ ਹਵਾਈ ਪਟੀਆਂ ਦੀ ਸਫਾਈ ਵਾਲਾ ਅਮਲਾ ਲਗਾਤਾਰ ਕੰਮ ਕਰ ਰਿਹਾ ਹੈ, ਫਿਰ ਵੀ ਕੁਝ ਉਡਾਣਾਂ ਨੂੰ ਤੁਰੰਤ ਉਡਾਣ ਭਰਨ ਜਾਂ ਉਤਰਨ ਲਈ ਤੁਰੰਤ ਆਗਿਆ ਦੇਣੀ ਸੁਰੱਖਿਅਤ ਨਹੀਂ ਸੀ। ਏਅਰ ਇੰਡੀਆ ਦੀ ਦਿੱਲੀ ਲਈ ਜਹਾਜ਼ ਜਿਸ ਨੇ ਦੁਪਹਿਰ 1:05 ਵਜੇ ਉੱਡਾਣ ਭਰਨੀ ਸੀ, ਢਾਈ ਘੰਟੇ ਦੇਰੀ ਨਾਲ ਚੱਲਿਆ। ਇਸੇ ਤਰ੍ਹਾਂ ਲੰਮੀ ਦੂਰੀ ਦੀਆਂ ਕਈ ਹੋਰ ਉਡਾਣਾਂ ਵੀ ਦੇਰੀ ਨਾਲ ਉਡੀਆਂ।

Advertisement

ਏਟੀਸੀ ਸੂਤਰ ਨੇ ਮੰਨਿਆ ਕਿ ਲੈਂਡਿੰਗ ਖਤਰੇ ਕਾਰਨ ਕਈ ਛੋਟੇ ਜਹਾਜਾਂ ਨੂੰ ਕੁਝ ਦੇਰ ਹਵਾਈ ਚੱਕਰ ਲਵਾਉਣ ਤੋਂ ਬਾਅਦ ਉਤਾਰਿਆ ਗਿਆ। ਹਾਲਾਂਕਿ ਸ਼ਾਮ ਤੱਕ ਹਾਲਾਤ ਕੁੱਝ ਠੀਕ ਹੋ ਗਏ ਸਨ।

Advertisement

Advertisement
×