DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Canada: HIV ਮੁੜ ਪੈਰ ਪਸਾਰਨ ਲੱਗਾ; ਦੋ ਸਾਲਾਂ ਵਿੱਚ ਨਵੇਂ ਮਾਮਲਿਆਂ ਵਿੱਚ 23 ਫ਼ੀਸਦੀ ਵਾਧਾ

ਕੈਨੇਡਾ ਵਿੱਚ ਐੱਚ.ਆਈ.ਵੀ. (HIV) ਖ਼ਿਲਾਫ਼ ਸਾਲਾਂ ਤੋਂ ਚੱਲ ਰਹੀ ਮੁਹਿੰਮ ਨੂੰ ਵੱਡਾ ਝਟਕਾ ਲੱਗਿਆ ਹੈ। ਪਬਲਿਕ ਹੈਲਥ ਏਜੰਸੀ ਆਫ਼ ਕੈਨੇਡਾ (PHAC) ਵੱਲੋਂ ਜਾਰੀ ਨਵੇਂ ਅੰਕੜਿਆਂ ਅਨੁਸਾਰ 2024 ਵਿੱਚ ਐੱਚ.ਆਈ.ਵੀ. ਦੇ ਨਵੇਂ ਸੰਕਰਮਣਾਂ ਵਿੱਚ 2022 ਦੇ ਮੁਕਾਬਲੇ 22.8 ਫ਼ੀਸਦੀ ਵਾਧਾ ਦਰਜ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਕੈਨੇਡਾ ਵਿੱਚ ਐੱਚ.ਆਈ.ਵੀ. (HIV) ਖ਼ਿਲਾਫ਼ ਸਾਲਾਂ ਤੋਂ ਚੱਲ ਰਹੀ ਮੁਹਿੰਮ ਨੂੰ ਵੱਡਾ ਝਟਕਾ ਲੱਗਿਆ ਹੈ। ਪਬਲਿਕ ਹੈਲਥ ਏਜੰਸੀ ਆਫ਼ ਕੈਨੇਡਾ (PHAC) ਵੱਲੋਂ ਜਾਰੀ ਨਵੇਂ ਅੰਕੜਿਆਂ ਅਨੁਸਾਰ 2024 ਵਿੱਚ ਐੱਚ.ਆਈ.ਵੀ. ਦੇ ਨਵੇਂ ਸੰਕਰਮਣਾਂ ਵਿੱਚ 2022 ਦੇ ਮੁਕਾਬਲੇ 22.8 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। 2022 ਵਿੱਚ 2,050 ਨਵੇਂ ਮਾਮਲੇ ਸਾਹਮਣੇ ਆਏ ਸਨ, ਜਦਕਿ 2024 ਵਿੱਚ ਇਹ ਗਿਣਤੀ ਵਧ ਕੇ 2,517 ਹੋ ਗਈ।

ਮੈਨੀਟੋਬਾ ਵਿੱਚ ਜਨਤਕ ਸਿਹਤ ਐਮਰਜੈਂਸੀ

Advertisement

ਸਭ ਤੋਂ ਵੱਧ ਚਿੰਤਾ ਮੈਨੀਟੋਬਾ ਨੂੰ ਲੈ ਕੇ ਪ੍ਰਗਟ ਕੀਤੀ ਜਾ ਰਹੀ ਹੈ। ਸੂਬੇ ਵਿੱਚ ਐੱਚ.ਆਈ.ਵੀ. ਦੀ ਲਾਗ ਦੀ ਦਰ ਕੌਮੀ ਔਸਤ ਨਾਲੋਂ ਲਗਪਗ ਸਾਢੇ ਤਿੰਨ ਗੁਣਾ ਵੱਧ ਹੋਣ ਕਾਰਨ ਸੂਬਾਈ ਸਰਕਾਰ ਨੇ ਇਸ ਸਾਲ ਇਸ ਨੂੰ ਜਨਤਕ ਸਿਹਤ ਐਮਰਜੈਂਸੀ ਐਲਾਨ ਦਿੱਤਾ ਹੈ।

Advertisement

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਨਵੇਂ ਮਾਮਲੇ ਸਿਰਫ਼ ਵਿਨੀਪੈਗ ਤੱਕ ਸੀਮਿਤ ਨਹੀਂ ਰਹੇ, ਸਗੋਂ ਉੱਤਰੀ, ਪੇਂਡੂ ਅਤੇ ਦੂਰ-ਦੁਰਾਡੇ ਭਾਈਚਾਰਿਆਂ ਵਿੱਚ ਵੀ ਤੇਜ਼ੀ ਨਾਲ ਵਧ ਰਹੇ ਹਨ। ਇਨ੍ਹਾਂ ਖੇਤਰਾਂ ਵਿੱਚ ਡਾਕਟਰਾਂ, ਐੱਚ.ਆਈ.ਵੀ. ਕਲੀਨਿਕਾਂ ਅਤੇ ਜਾਂਚ ਸਹੂਲਤਾਂ ਦੀ ਘਾਟ ਕਾਰਨ ਸਮੇਂ ਸਿਰ ਜਾਂਚ ਅਤੇ ਇਲਾਜ ਨਹੀਂ ਮਿਲ ਸਕਦਾ। ਮੈਨੀਟੋਬਾ ਤੋਂ ਬਾਅਦ ਸਸਕੈਚਵਨ ਵਿੱਚ ਵੀ ਐੱਚ.ਆਈ.ਵੀ. ਦੀ ਦਰ ਦੇਸ਼ ਵਿੱਚ ਦੂਜੇ ਨੰਬਰ 'ਤੇ ਹੈ, ਜਿਸ ਕਾਰਨ ਪ੍ਰੇਰੀ ਸੂਬਿਆਂ ਦੀ ਸਥਿਤੀ ਨੂੰ ਲੈ ਕੇ ਸਿਹਤ ਮਾਹਿਰਾਂ ਨੇ ਗੰਭੀਰ ਚਿੰਤਾ ਜਤਾਈ ਹੈ।

ਮਾਹਿਰਾਂ ਵੱਲੋਂ ਪ੍ਰਗਤੀ ਗੁਆਉਣ ਦਾ ਖ਼ਤਰਾ

ਵੈਨਕੂਵਰ ਸਥਿਤ ਬੀ.ਸੀ. ਸੈਂਟਰ ਫ਼ਾਰ ਐਕਸੀਲੈਂਸ ਇਨ ਐੱਚ.ਆਈ.ਵੀ./ਏਡਜ਼ ਦੇ ਕਾਰਜਕਾਰੀ ਨਿਰਦੇਸ਼ਕ ਡਾ. ਜੂਲਿਓ ਮੋਂਟਾਨਰ ਨੇ ਕਿਹਾ ਕਿ ਕੈਨੇਡਾ ਸਾਲਾਂ ਦੀ ਪ੍ਰਗਤੀ ਗੁਆਉਣ ਦੇ ਖ਼ਤਰੇ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਅਨੁਸਾਰ ਬ੍ਰਿਟਿਸ਼ ਕੋਲੰਬੀਆ ਵਿੱਚ ਵੀ ਲਗਪਗ ਹਰ ਹਫ਼ਤੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। 2019 ਵਿੱਚ ਬ੍ਰਿਟਿਸ਼ ਕੋਲੰਬੀਆ ਨੇ ਐੱਚ.ਆਈ.ਵੀ. ਮਹਾਮਾਰੀ 'ਤੇ ਕਾਬੂ ਪਾਉਣ ਦਾ ਦਾਅਵਾ ਕੀਤਾ ਸੀ, ਪਰ ਹੁਣ ਸੰਕਰਮਣ ਮੁੜ ਵਧਣ ਲੱਗਾ ਹੈ।

ਸੰਯੁਕਤ ਰਾਸ਼ਟਰ ਦਾ ਟੀਚਾ ਅਤੇ ਮਾਹਿਰਾਂ ਦੀ ਮੰਗ

ਸੰਯੁਕਤ ਰਾਸ਼ਟਰ ਨੇ 2030 ਤੱਕ ਏਡਜ਼ ਨੂੰ ਜਨਤਕ ਸਿਹਤ ਸੰਕਟ ਵਜੋਂ ਖ਼ਤਮ ਕਰਨ ਲਈ '95-95-95' ਟੀਚਾ ਰੱਖਿਆ ਹੈ, ਪਰ ਕੈਨੇਡਾ ਹੁਣ ਤੱਕ ਇਨ੍ਹਾਂ ਵਿੱਚੋਂ ਸਿਰਫ਼ ਇੱਕ ਟੀਚਾ ਹੀ ਪੂਰਾ ਕਰ ਸਕਿਆ ਹੈ।

ਡਾ. ਮੋਂਟਾਨਰ ਨੇ ਕਿਹਾ ਕਿ ਐੱਚ.ਆਈ.ਵੀ. ਦੇ ਅੰਕੜੇ ਹਰ ਦੋ ਸਾਲ ਬਾਅਦ ਅਤੇ ਦੇਰੀ ਨਾਲ ਜਾਰੀ ਹੋਣ ਕਾਰਨ ਸਮੇਂ ਸਿਰ ਕਾਰਵਾਈ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਤਿਮਾਹੀ ਆਧਾਰ 'ਤੇ ਰਿਪੋਰਟਿੰਗ ਅਤੇ PrEP, PEP ਸਮੇਤ ਐਂਟੀਰੈਟਰੋਵਾਇਰਲ ਦਵਾਈਆਂ ਨੂੰ ਰਾਸ਼ਟਰੀ ਫਾਰਮਾ ਕੇਅਰ ਯੋਜਨਾ ਤਹਿਤ ਮੁਫ਼ਤ ਉਪਲੱਬਧ ਕਰਵਾਉਣ ਦੀ ਮੰਗ ਕੀਤੀ।

ਪੇਂਡੂ ਅਤੇ ਆਦਿਵਾਸੀ ਭਾਈਚਾਰਿਆਂ ਵਿੱਚ ਫੈਲਾਅ

ਕੈਨੇਡੀਅਨ ਏਡਜ਼ ਟਰੀਟਮੈਂਟ ਇਨਫਰਮੇਸ਼ਨ ਐਕਸਚੇਂਜ (CATIE) ਦੇ ਕਾਰਜਕਾਰੀ ਨਿਰਦੇਸ਼ਕ ਜੋਡੀ ਜੋਲੀਮੋਰ ਨੇ ਕਿਹਾ ਕਿ ਐੱਚ.ਆਈ.ਵੀ. ਹੁਣ ਵੱਡੇ ਸ਼ਹਿਰਾਂ ਤੋਂ ਨਿਕਲ ਕੇ ਪੇਂਡੂ, ਉੱਤਰੀ ਅਤੇ ਆਦਿਵਾਸੀ ਭਾਈਚਾਰਿਆਂ ਵਿੱਚ ਫੈਲ ਰਿਹਾ ਹੈ।

ਉਨ੍ਹਾਂ ਅਨੁਸਾਰ ਗ਼ਰੀਬੀ, ਬੇਘਰਾਪਣ, ਨਸ਼ਿਆਂ ਦੀ ਲਤ, ਮਾਨਸਿਕ ਸਿਹਤ ਸੰਬੰਧੀ ਸਮੱਸਿਆਵਾਂ ਅਤੇ ਸਮਾਜਿਕ ਕਲੰਕ ਲੋਕਾਂ ਨੂੰ ਜਾਂਚ ਅਤੇ ਇਲਾਜ ਤੋਂ ਦੂਰ ਰੱਖਦੇ ਹਨ। ਪਬਲਿਕ ਹੈਲਥ ਏਜੰਸੀ ਮੁਤਾਬਕ ਇਸ ਵੇਲੇ ਕਰੀਬ 70,900 ਕੈਨੇਡੀਅਨ ਐੱਚ.ਆਈ.ਵੀ. ਨਾਲ ਜੀਵਨ ਬਤੀਤ ਕਰ ਰਹੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਸਮੇਂ ਸਿਰ ਜਾਂਚ, ਲਗਾਤਾਰ ਇਲਾਜ, ਪ੍ਰਭਾਵਸ਼ਾਲੀ ਜਾਗਰੂਕਤਾ ਅਤੇ ਸੂਬਿਆਂ ਲਈ ਵਧੇਰੇ ਵਿੱਤੀ ਸਹਾਇਤਾ ਤੋਂ ਬਿਨਾਂ ਐੱਚ.ਆਈ.ਵੀ. ਦੇ ਵਧਦੇ ਰੁਝਾਨ ਨੂੰ ਰੋਕਣਾ ਮੁਸ਼ਕਲ ਹੋਵੇਗਾ।

Advertisement
×