DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੈਨੇਡਾ: ਸੂਟਕੇਸਾਂ ਦੇ ਟੈਗ ਬਦਲ ਕੇ ਨਸ਼ੇ ਭੇਜਣ ਵਾਲਾ ਗਰੋਹ ਬੇਨਕਾਬ

17 ਯਾਤਰੀ ਬੇਗੁਨਾਹੀ ਸਾਬਤ ਹੋਣ ਮਗਰੋਂ ਘਰ ਪਰਤੇ

  • fb
  • twitter
  • whatsapp
  • whatsapp
Advertisement
suitcase tag scam exposed  ਕੈਨੇਡਾ ਪੁਲੀਸ ਨੇ ਇੱਥੋਂ ਦੇ ਹਵਾਈ ਅੱਡਿਆਂ ਤੋਂ ਯਾਤਰੀਆਂ ਦੇ ਸੂਟਕੇਸਾਂ ਦੇ ਟੈਗ ਅਤੇ ਲੇਬਲ ਹੋਰ ਸੂਟਕੇਸਾਂ ਨਾਲ ਬਦਲ ਕੇ ਨਸ਼ੇ ਭੇਜਣ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਗਰੋਹ ਨੂੰ ਬੇਨਕਾਬ ਕੀਤਾ ਹੈ। ਇਹ ਨਸ਼ੇ ਅਜਿਹੇ ਮੁਲਕਾਂ ’ਚ ਭੇਜੇ ਜਾਂਦੇ ਸਨ ਜਿਥੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਇਸ ਧੰਦੇ ਦਾ ਪਰਦਾਫਾਸ਼ ਹੋਣ ਨਾਲ 17 ਭੋਲੇ-ਭਾਲੇ ਯਾਤਰੀ ਮੌਤ ਦੀਆਂ ਸਜ਼ਾਵਾਂ ਤੋਂ ਬਚ ਕੇ ਘਰਾਂ ਨੂੰ ਪਰਤੇ ਹਨ।

ਕੈਨੇਡਾ ਦੇ ‘ਸੀ ਟੀ ਵੀ ਨਿਊਜ਼’ ਨੇ ਪ੍ਰਾਜੈਕਟ ਡਬਲਿਊ 5 ਤਹਿਤ ਅਦਾਲਤੀ ਸੁਣਵਾਈ ਅਤੇ ਪੁਲੀਸ ਦੀਆਂ ਗੁਪਤ ਫਾਈਲਾਂ ਤੱਕ ਪਹੁੰਚ ਬਣਾਉਣ ਮਗਰੋਂ ਇਸ ਦਾ ਖ਼ੁਲਾਸਾ ਕੀਤਾ ਹੈ। ਪਿਛਲੇ ਸਾਲ ਟੋਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਪੁਲੀਸ ਨੇ ਉੱਥੇ ਕੰਮ ਕਰਦੇ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਬੇਸ਼ੱਕ ਹਵਾਈ ਅੱਡੇ ’ਤੇ 3 ਹਜ਼ਾਰ ਸੀ ਸੀ ਟੀ ਵੀ ਕੈਮਰੇ ਲੱਗੇ ਹੋਏ ਹਨ ਪਰ ਇਸ ਧੰਦੇ ’ਚ ਸ਼ਾਮਲ ਮੁਲਾਜ਼ਮਾਂ ਨੇ ਸੂਟਕੇਸਾਂ ਦੇ ਟੈਗ ਬਦਲਣ ਲਈ ਕੈਮਰਿਆਂ ਤੋਂ ਓਹਲੇ ਵਾਲੀਆਂ ਥਾਵਾਂ ਲੱਭੀਆਂ ਹੋਈਆਂ ਸਨ। ਉਨ੍ਹਾਂ ਦਾ ਸ਼ਿਕਾਰ ਬਣੇ ਕੁਝ ਭੋਲੇ-ਭਾਲੇ ਲੋਕ ਵੱਖ ਵੱਖ ਥਾਈਂ ਫੜੇ ਗਏ ਸਨ, ਜਿਨ੍ਹਾਂ ’ਚੋਂ 17 ਨੂੰ ਕਈ ਮਹੀਨਿਆਂ ਦੀ ਪੁੱਛ-ਪੜਤਾਲ ਅਤੇ ਤਸੀਹੇ ਸਹਿਣ ਮਗਰੋਂ ਬੇਗੁਨਾਹੀ ਸਾਬਤ ਹੋਣ ’ਤੇ ਛੱਡਿਆ ਗਿਆ। ਮੀਡੀਆ ਅਦਾਰੇ ਅਤੇ ਹਵਾਈ ਅੱਡਾ ਸੁਰੱਖਿਆ ਅਧਿਕਾਰੀਆਂ ਨੇ ਯਾਤਰੀਆਂ ਨੂੰ ਚੌਕਸ ਕੀਤਾ ਹੈ ਕਿ ਉਹ ਆਪਣੇ ਸੂਟਕੇਸਾਂ ਨੂੰ ਟੈਗ ਲਵਾਉਣ ਮੌਕੇ ਉਸ ਦੀ ਵੀਡੀਓ ਬਣਾਉਣ ਅਤੇ ਕੁਝ ਤਸਵੀਰਾਂ ਖਿੱਚ ਕੇ ਉਸ ਨੂੰ ਮੰਜ਼ਿਲ ’ਤੇ ਪਹੁੰਚਣ ਤੱਕ ਜ਼ਰੂਰ ਸੰਭਾਲ ਕੇ ਰੱਖਣ।

Advertisement

Advertisement

ਕ੍ਰਿਕਟ ਕੈਨੇਡਾ ਦੇ ਭਾਰਤੀ ਮੂਲ ਦੇ ਪ੍ਰਧਾਨ ਦੇ ਘਰ ’ਤੇ ਗੋਲੀਬਾਰੀ

ਓਟਵਾ(ਪੀਟੀਆਈ): ਕੈਨੇਡਾ ਦੀ ਕ੍ਰਿਕਟ ਗਵਰਨਿੰਗ ਬਾਡੀ ਦੇ ਭਾਰਤੀ ਮੂਲ ਦੇ ਪ੍ਰਧਾਨ ਅਰਵਿੰਦਰ ਖੋਸਾ ਦੇ ਘਰ ’ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾਈਆਂ। ਹਮਲੇ ’ਚ ਕੋਈ ਜ਼ਖ਼ਮੀ ਨਹੀਂ ਹੋਇਆ। ਸੀ ਬੀ ਸੀ ਨਿਊਜ਼ ਦੀ ਰਿਪੋਰਟ ਮੁਤਾਬਕ ਖੋਸਾ ਨੇ ਗੋਲੀਬਾਰੀ ਦੀ ਪੁਸ਼ਟੀ ਕੀਤੀ ਹੈ। ਖੋਸਾ ਨੂੰ ਇਸ ਮਹੀਨੇ ਦੇ ਸ਼ੁਰੂ ’ਚ ਕ੍ਰਿਕਟ ਕੈਨੇਡਾ ਦਾ ਪ੍ਰਧਾਨ ਚੁਣਿਆ ਗਿਆ ਸੀ। ਕ੍ਰਿਕਟ ਕੈਨੇਡਾ ਦੇ ਚੋਟੀ ਦੇ ਅਧਿਕਾਰੀ ਦੇ ਘਰ ਨੂੰ ਨਿਸ਼ਾਨਾ ਬਣਾਉਣ ਦੀ ਇਹ ਤੀਜੀ ਘਟਨਾ ਹੈ। ਫਰਵਰੀ ਅਤੇ ਮਾਰਚ ’ਚ ਬੋਰਡ ਦੇ ਸਾਬਕਾ ਮੈਂਬਰ ਦੇ ਘਰ ’ਤੇ ਗੋਲੀਬਾਰੀ ਦੀਆਂ ਦੋ ਵੱਖ ਵੱਖ ਘਟਨਾਵਾਂ ਵਾਪਰੀਆਂ ਸਨ।ਰਿਪੋਰਟ ਮੁਤਾਬਕ ਸਰੀ ’ਚ ਬੁੱਧਵਾਰ ਤੜਕੇ 4.40 ਵਜੇ ਖੋਸਾ ਦੇ ਘਰ ’ਤੇ ਗੋਲੀਆਂ ਚਲਾਈਆਂ ਗਈਆਂ ਅਤੇ ਪੰਜ ਗੋਲੀਆਂ ਦੇ ਨਿਸ਼ਾਨ ਦਰਵਾਜ਼ੇ, ਬਾਰੀਆਂ ਅਤੇ ਬਾਹਰੀ ਕੰਧ ’ਤੇ ਦੇਖੇ ਜਾ ਸਕਦੇ ਹਨ। ਗੋਲੀਬਾਰੀ ਸਮੇਂ ਘਰ ਅੰਦਰ ਕੁਝ ਪਰਿਵਾਰਕ ਮੈਂਬਰ ਮੌਜੂਦ ਸਨ ਪਰ ਘਟਨਾ ’ਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ। ਸਰੀ ਪੁਲੀਸ ਦੇ ਹਵਾਲੇ ਨਾਲ ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਵੇਂ ਜਾਂਚ ਹਾਲੇ ਜਾਰੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਫਿਰੌਤੀ ਲਈ ਗੋਲੀਆਂ ਚਲਾਈਆਂ ਗਈਆਂ ਹਨ। ਮੀਡੀਆ ਸੰਪਰਕ ਅਧਿਕਾਰੀ ਸਾਰਜੈਂਟ ਅਲੀ ਗੇਲਅਸ ਨੇ ਕਿਹਾ ਕਿ ਘਰ ’ਚ ਰਹਿੰਦੇ ਵਿਅਕਤੀ ਨੂੰ ਫਿਰੌਤੀ ਲਈ ਧਮਕੀਆਂ ਮਿਲੀਆਂ ਸਨ। ਸੀ ਬੀ ਸੀ ਨੇ ਦਾਅਵਾ ਕੀਤਾ ਹੈ ਕਿ ਖੋਸਾ ਦੇ ਸਥਾਨਕ ਖਿਡਾਰੀਆਂ ਨਾਲ ਸਬੰਧ ਸਨ ਜੋ ਬਿਸ਼ਨੋਈ ਗੈਂਗ ਦਾ ਹਿੱਸਾ ਸਨ ਪਰ ਉਨ੍ਹਾਂ ਪਹਿਲਾਂ ਇਹ ਦੋਸ਼ ਨਕਾਰੇ ਸਨ। ਬੀਤੇ ਵਰ੍ਹੇ ਕੈਨੇਡਾ ਨੇ ਬਿਸ਼ਨੋਈ ਗੈਂਗ ਨੂੰ ਦਹਿਸ਼ਤੀ ਜਥੇਬੰਦੀ ਐਲਾਨ ਦਿੱਤਾ ਸੀ।

Advertisement
×