DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Canada: ਕੈਨੇਡਾ ਵਿੱਚ ਔਰਤਾਂ ਦੇ ਸਮਾਜਿਕ ਰੋਲ ਬਾਰੇ ਪਹਿਲੀ ਅੰਤਰਰਾਸ਼ਟਰੀ ਕਾਨਫਰੰਸ 2 ਅਕਤੂਬਰ ਤੋਂ

ਔਰਤਾਂ ਨਾਲ ਸੰਬੰਧਿਤ ਵੱਖ-ਵੱਖ ਵਿਸ਼ਿਆਂ ਤੇ 27 ਪੇਪਰ ਪੜੇ ਜਾਣਗੇ : ਕਥੂਰੀਆ

  • fb
  • twitter
  • whatsapp
  • whatsapp
featured-img featured-img
ਫੋਟੋ : ਸਭਾ ਦੇ ਚੇਅਰਮੈਨ ਡਾ ਦਲਵੀਰ ਕਥੂਰੀਆ ਕਾਨਫਰੰਸ ਬਾਰੇ ਜਾਣਕਾਰੀ ਦਿੰਦੇ ਹੋਏ
Advertisement

ਵਿਸ਼ਵ ਪੰਜਾਬੀ ਸਭਾ ਵੱਲੋਂ ਨਿਰੋਲ ਔਰਤ ਦੇ ਵੱਖ-ਵੱਖ ਸਮਾਜਿਕ ਪੱਖਾਂ ਨੂੰ ਲੈ ਕੇ 2 ਅਕਤੂਬਰ ਤੋਂ 4 ਅਕਤੂਬਰ ਤੱਕ ਤਿੰਨ ਰੋਜ਼ਾ ਵਿਸ਼ਵ ਪੰਜਾਬੀ ਕਾਨਫਰੰਸ ਬਰੈਪਟਨ ਵਿਖੇ ਕਰਵਾਈ ਜਾ ਰਹੀ ਹੈ। ਜਿਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ।

ਇਸ ਪ੍ਰੋਗਰਾਮ ਸੰਬੰਧੀ ਜਾਣਕਾਰੀ ਦਿੰਦਿਆਂ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ ਦਲਵੀਰ ਸਿੰਘ ਕਥੂਰੀਆ ਨੇ ਅੱਜ ਇੱਥੇ ਦੱਸਿਆ ਕਿ ਕਾਨਫਰੰਸ ਦਾ ਟਾਈਟਲ ਹੋਵੇਗਾ ਪੰਜਾਬੀ ਸਾਹਿਤ ਅਤੇ ਸਮਾਜ ਵਿੱਚ ਔਰਤ ਦਾ ਅਕਸ।

Advertisement

ਉਨ੍ਹਾਂ ਦੱਸਿਆ ਕਿ ਲੋਕ ਧਾਰਾ ਵਿੱਚ ਔਰਤ ਦਾ ਅਕਸ ਇਸੇ ਤਰ੍ਹਾਂ ਸੂਫ਼ੀ ਕਾਵਿ ਵਿੱਚ, ਕਹਾਣੀ ਵਿਚ, ਪੰਜਾਬੀ ਨਾਟਕ ਵਿੱਚ , ਪੰਜਾਬੀ ਰੰਗਮੰਚ ਨੂੰ ਔਰਤ ਨੂੰ ਦੇਣ , ਸਿੱਖਿਆ ਵਿੱਚ, ਸਮਾਜਿਕ ਜੀਵਨ ਵਿੱਚ, ਪੰਜਾਬੀ ਕਵਿਤਾ ਵਿੱਚ, ਔਰਤ ਦਾ ਮਾਡਰਨ ਰੂਪ ਸਵੀਕਾਰ, ਗੁਰਬਾਣੀ ਵਿੱਚ , ਕਿੱਸਾ ਕਾਵਿ ਵਿੱਚ, ਪੰਜਾਬੀ ਨਾਵਲ ਵਿੱਚ ਔਰਤ, ਪੰਜਾਬੀ ਫ਼ਿਲਮਾਂ ਵਿੱਚ , ਪੰਜਾਬੀ ਗਾਇਕਾਂ ਵਿੱਚ , ਵਿਗਿਆਨ ਅਤੇ ਤਕਨਾਲੋਜੀ ਵਿੱਚ, ਔਰਤ ਦੀ ਅਜ਼ਾਦੀ, ਪਾਕਿਸਤਾਨੀ ਕਵਿਤਾ ਵਿੱਚ ਔਰਤ ਦਾ ਸਥਾਨ , ਆਧੁਨਿਕ ਮਾਨਸਿਕਤਾ ਵਿੱਚ ਔਰਤ ਦਾ ਅਕਸ, ਖੁਦ ਕਵਿੱਤਰੀਆਂ ਨਜ਼ਰ ਵਿੱਚ ਔਰਤ , ਔਰਤਾਂ ਦੀ ਇੱਜ਼ਤ ਦਾ ਸਵਾਲ ਆਦਿ ਵਿਸ਼ਿਆਂ ਤੇ ਪੇਪਰ ਪੜੇ ਜਾਣੇ ਹਨ ।

Advertisement

ਕਥੂਰੀਆ ਨੇ ਦੱਸਿਆ ਕਿ ਰੰਗ ਕਰਮੀਆਂ ਵੱਲੋਂ ਔਰਤ ਨੂੰ ਸੰਦਰਭ ਰੱਖਕੇ ਸ਼ਾਮ ਸਮੇ ਨਾਟਕ ਖੇਡੇ ਜਾਣਗੇ। ਉਨਾਂ ਦੱਸਿਆ ਕਿ ਇਸ ਵਾਰ ਕੈਨੇਡਾ ਸਰਕਾਰ ਨੇ ਕਾਨਫਰੰਸ ਵਿਚ ਭਾਗ ਲੈਣ ਵਾਲਿਆਂ ਨੂੰ ਖੁੱਲੇ ਦਿਲ ਨਾਲ ਵੀਜ਼ੇ ਦਿੱਤੇ ਹਨ। ਸਰਕਾਰ ਦਾ ਇਸ ਗੱਲੋਂ ਧੰਨਵਾਦ ਹੈ ਕਿ ਸਰਕਾਰ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਲਈ ਹਾਂ ਪੱਖੀ ਨੀਤੀ ਰੱਖਦੀ ਹੈ।

ਕਾਨਫਰੰਸ ਦੇ ਕੁਆਰਡੀਨੇਟਰ ਬਲਵੀਰ ਰਾਏਕੋਟੀ ਤੇ ਡਾ ਦਰਸ਼ਨਦੀਪ ਨੇ ਦੱਸਿਆ ਕਿ ਕਾਨਫਰੰਸ ਦੌਰਾਨ ਕਵੀ ਦਰਬਾਰ ਤੇ ਗੀਤ ਸੰਗੀਤ ਦੇ ਪ੍ਰੋਗਰਾਮ ਵੀ ਹੋਣਗੇ ਉਨਾ ਦੱਸਿਆ ਲਗਪਗ 40 ਵਿਦਵਾਨ ਵੱਖ ਵੱਖ ਦੇਸ਼ਾਂ ਤੋ ਕਾਨਫਰੰਸ ਵਿੱਚ ਸ਼ਾਮਲ ਹੋ ਰਹੇ ਹਨ। ਸਭਾ ਵੱਲੋਂ ਸਭ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ।

Advertisement
×