DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Canada ਨੇ ਤਹੱਵੁਰ ਰਾਣਾ ਦੀ ਨਾਗਰਿਕਤਾ ਰੱਦ ਕਰਨ ਦੀ ਪ੍ਰਕਿਰਿਆ ਤੇਜ਼ ਕੀਤੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਭਾਰਤ ਦੌਰੇ ਤੋਂ ਪਹਿਲਾਂ ਵੱਡਾ ਕਦਮ; 26/11 ਹਮਲੇ ਦੇ ਦੋਸ਼ੀ 'ਤੇ ਜਾਣਕਾਰੀ ਛੁਪਾਉਣ ਦਾ ਇਲਜ਼ਾਮ

  • fb
  • twitter
  • whatsapp
  • whatsapp
featured-img featured-img
ਪਾਕਿਸਤਾਨੀ ਮੂਲ ਦੇ ਤਹੱਵੁਰ ਰਾਣਾ ਹੁਸੈਨ।
Advertisement

ਕੈਨੇਡਾ ਸਰਕਾਰ ਨੇ 2008 ਦੇ ਮੁੰਬਈ ਅਤਿਵਾਦੀ ਹਮਲਿਆਂ ਦੇ ਮੁੱਖ ਸਾਜ਼ਿਸ਼ਕਰਤਾਵਾਂ ਵਿੱਚੋਂ ਇੱਕ, ਪਾਕਿਸਤਾਨੀ ਮੂਲ ਦੇ ਤਹੱਵੁਰ ਰਾਣਾ ਹੁਸੈਨ ਦੀ ਨਾਗਰਿਕਤਾ ਰੱਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਕਦਮ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ 26 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਭਾਰਤ ਦੌਰੇ ਤੋਂ ਠੀਕ ਪਹਿਲਾਂ ਚੁੱਕਿਆ ਗਿਆ ਹੈ, ਜਿਸ ਨੂੰ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਸੁਧਾਰ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।

64 ਸਾਲਾ ਰਾਣਾ, ਜੋ ਡੇਵਿਡ ਹੈਡਲੀ ਦਾ ਕਰੀਬੀ ਰਿਹਾ ਹੈ, ਨੂੰ ਅਪਰੈਲ 2025 ਵਿੱਚ ਅਮਰੀਕਾ ਤੋਂ ਭਾਰਤ ਹਵਾਲੇ ਕੀਤਾ ਗਿਆ ਸੀ ਅਤੇ ਉਹ ਫਿਲਹਾਲ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹੈ।

Advertisement

ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ (IRCC) ਅਨੁਸਾਰ, ਰਾਣਾ ਦੀ ਨਾਗਰਿਕਤਾ ਅਤਿਵਾਦ ਦੇ ਦੋਸ਼ਾਂ ਕਾਰਨ ਨਹੀਂ, ਸਗੋਂ ਉਸ ਦੀ ਅਰਜ਼ੀ ਵਿੱਚ ਦਿੱਤੀ ਗਈ ਗਲਤ ਜਾਣਕਾਰੀ ਕਾਰਨ ਰੱਦ ਕੀਤੀ ਜਾ ਰਹੀ ਹੈ।

Advertisement

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 2000 ਵਿੱਚ ਨਾਗਰਿਕਤਾ ਲਈ ਅਪਲਾਈ ਕਰਦੇ ਸਮੇਂ ਰਾਣਾ ਨੇ ਝੂਠ ਬੋਲਿਆ ਸੀ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਸੀ, ਜਦੋਂ ਕਿ ਅਸਲ ਵਿੱਚ ਉਹ ਸ਼ਿਕਾਗੋ (ਅਮਰੀਕਾ) ਵਿੱਚ ਆਪਣੇ ਕਾਰੋਬਾਰ ਚਲਾ ਰਿਹਾ ਸੀ। ਕੈਨੇਡੀਅਨ ਅਧਿਕਾਰੀਆਂ ਨੇ ਇਸ ਨੂੰ ‘ਗੰਭੀਰ ਅਤੇ ਜਾਣਬੁੱਝ ਕੇ ਕੀਤੀ ਗਈ ਧੋਖਾਧੜੀ’ ਕਰਾਰ ਦਿੱਤਾ ਹੈ। ਮਾਮਲਾ ਹੁਣ ਫੈਡਰਲ ਕੋਰਟ ਵਿੱਚ ਹੈ, ਜਿੱਥੇ ਰਾਣਾ ਦੇ ਵਕੀਲ ਨੇ ਇਸ ਫੈਸਲੇ ਵਿਰੁੱਧ ਅਪੀਲ ਕੀਤੀ ਹੈ।

Advertisement
×