DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Canada Airline Strike: ਕੈਨੇਡਾ ਦੀ ਏਅਰਲਾਈਨ WestJet ਦੇ ਮੁਲਾਜ਼ਮਾਂ ਵੱਲੋਂ ਹੜਤਾਲ ਸ਼ੁਰੂ; ਮੁਸਾਫ਼ਰ ਪਰੇਸ਼ਾਨ

ਚਾਰ ਹਜ਼ਾਰ ਕਾਮਿਆਂ ਨੇ ਅੱਧੀ ਰਾਤ ਨੂੰ ਕੰਮ ਛੱਡਿਆ, ਹਜ਼ਾਰਾਂ ਮੁਸਾਫ਼ਰਾਂ ਦੀ ਪਰੇਸ਼ਾਨੀ ਸ਼ੁਰੂ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਕੈਨੇਡਾ ਦੀ ਦੂਜੇ ਨੰਬਰ ਦੀ ਵੱਡੀ ਏਅਰਲਾਈਨ ‘ਵੈਸਟਜੈੱਟ’ (WestJet) ਦੇ ਚਾਰ ਹਜ਼ਾਰ ਕਾਮਿਆਂ ਨੇ ਦੋ ਅਗਸਤ ਦੀ ਅੱਧੀ ਰਾਤ ਹੁੰਦਿਆਂ ਹੀ ਆਪਣਾ ਕੰਮ ਬੰਦ ਕਰ ਦਿੱਤਾ ਹੈ, ਜਿਸ ਕਾਰਨ ਆਪਣੀਆਂ ਬੁੱਕ ਕੀਤੀਆਂ ਉਡਾਣਾਂ ਲੈਣ ਲਈ ਹਵਾਈ ਅੱਡਿਆਂ ’ਤੇ ਪਹੁੰਚੇ ਜਾਂ ਅਗਲੇ ਦਿਨਾਂ ਵਿੱਚ ਉਡਾਣ ਲੈਣ ਵਾਲੇ ਯਾਤਰੀਆਂ ਦੀ ਪਰੇਸ਼ਾਨੀ ਸ਼ੁਰੂ ਹੋ ਗਈ ਹੈ।

ਆਪਣੀਆਂ ਮੰਗਾਂ ਮਨਵਾਉਣ ਲਈ ਕਾਮਿਆਂ ਨੇ 72 ਘੰਟੇ ਪਹਿਲਾਂ ਨੋਟਿਸ ਦੇ ਦਿੱਤਾ ਸੀ। ਹੜਤਾਲ ਟਾਲਣ ਲਈ ਕੰਪਨੀ ਨੁਮਾਇੰਦਿਆਂ ਦੀ ਕਾਮਿਆਂ ਦੇ ਆਗੂਆਂ ਨਾਲ ਗੱਲਬਾਤ ਚੱਲਦੀ ਰਹੀ ਸੀ, ਪਰ ਦੋਵੇਂ ਧਿਰਾਂ ਆਪਣੀ ਥਾਂ ’ਤੇ ਅੜੀਆਂ ਰਹਿਣ ਕਾਰਨ ਉਸ ਦਾ ਕੋਈ ਸਿੱਟਾ ਨਹੀਂ ਨਿਕਲਿਆ।

Advertisement

ਕਾਮਿਆਂ ਦੀ ਮੁੱਖ ਮੰਗ ਹੈ ਕਿ ਗਰਾਊਂਡ ਡਿਊਟੀ ਸੰਭਾਲਦੇ ਹੀ ਉਨ੍ਹਾਂ ਦੇ ਕੰਮ ਦਾ ਸਮਾਂ ਸ਼ੁਰੂ ਕੀਤਾ ਜਾਵੇ, ਜਦੋਂਕਿ ਹੁਣ ਤੱਕ ਉਨ੍ਹਾਂ ਦੇ ਕੰਮ ਦਾ ਸਮਾਂ ਜਹਾਜ਼ ਦੇ ਉਡਾਣ ਭਰਨ ਵੇਲੇ ਸ਼ੁਰੂ ਹੁੰਦਾ ਹੈ। ਇਸ ਤੋਂ ਇਲਾਵਾ ਕੁੱਝ ਮੰਗਾਂ ਤਨਖਾਹ ਵਾਧੇ ਨਾਲ ਵੀ ਸਬੰਧਤ ਹਨ।

Advertisement

Advertisement
×