DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Canada: 12ਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਭਵਿੱਖ ਦੇ ਵਾਅਦਿਆਂ ਨਾਲ ਹੋਈ ਸਮਾਪਤ

ਵਿਦੇਸ਼ਾਂ 'ਚ ਪੰਜਾਬੀ ਸਕੂਲ ਤੇ ਯੂਨੀਵਰਸਿਟੀਆਂ ਖੋਲ੍ਹਣ ਦਾ ਦਿੱਤਾ ਸੁਝਾਅ

  • fb
  • twitter
  • whatsapp
  • whatsapp
featured-img featured-img
ਵਿਸ਼ਵ ਪੰਜਾਬੀ ਕਾਨਫਰੰਸ ਦੇ ਆਖ਼ਰੀ ਦਿਨ ਅਮਰੀਕਾ ਦੇ ਵੱਡੇ ਕਾਰੋਬਾਰੀ ਸਿੱਖ ਦਰਸ਼ਨ ਸਿੰਘ ਧਾਲੀਵਾਲ ਰੱਖੜਾ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ
Advertisement

ਬਰੈਂਪਟਨ ਵਿੱਚ ਤਿੰਨ ਦਿਨ ਪੰਜਾਬੀ ਦਾ ਲੇਖਾ-ਜੋਖਾ ਕਰਨ ਲਈ ਚੱਲੀ 12ਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਅੱਜ ਇੱਥੇ ਭਵਿੱਖ ਦੇ ਵਾਅਦਿਆਂ ਨਾਲ ਸਮਾਪਤ ਹੋ ਗਈ।

ਆਖ਼ਰੀ ਦਿਨ ਰੋਜ਼ ਥੀਏਟਰ ਵਿੱਚ ਕਾਨਫ਼ਰੰਸ ਦਾ ਸਮਾਪਤੀ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਅਮਰੀਕਾ ਦੇ ਧਨਾਢ ਸਿੱਖ ਵਪਾਰੀ ਸ. ਦਰਸ਼ਨ ਸਿੰਘ ਧਾਲੀਵਾਲ ਰੱਖੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਤੋਂ ਇਲਾਵਾ ਬਰੈਂਪਟਨ ਦੇ ਡਿਪਟੀ ਮੇਅਰ ਹਰਕੀਰਤ ਸਿੰਘ, ਸਿੱਖ ਸਕਾਲਰ ਸੁਖਜਿੰਦਰ ਸਿੰਘ ਭਾਟੀਆ, ਪੰਜਾਬ ਆਰਟਸ ਕੌਂਸਲ ਦੀ ਸਾਬਕਾ ਚੇਅਰਪਰਸਨ ਬੀਬੀ ਹਰਜਿੰਦਰ ਕੌਰ, ਅਮਰ ਸਿੰਘ ਭੁੱਲਰ, ਬੇਅੰਤ ਸਿੰਘ ਧਾਲੀਵਾਲ, ਪ੍ਰਭਜੋਤ ਸਿੰਘ ਰਾਠੌਰ, ਸੰਤੋਖ ਸਿੰਘ ਸੰਧੂ, ਰਵਿੰਦਰਪਾਲ ਸਿੰਘ ਸੌਂਧ, ਅਜਾਇਬ ਸਿੰਘ ਚੱਠਾ ਅਤੇ ਸਰਦੂਲ ਸਿੰਘ ਤਿਹਾੜਾ ਸਮੇਤ ਹੋਰ ਸ਼ਖ਼ਸੀਅਤਾਂ ਸ਼ਾਮਲ ਹੋਈਆਂ।

Advertisement

ਇਸ ਮੌਕੇ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ, ''ਪੰਜਾਬੀ ਡਾਇਸਪੋਰਾ ਵਿਸ਼ਵ ਭਰ ਵਿੱਚ ਫੈਲ ਰਿਹਾ ਹੈ। ਭਾਵੇਂ ਅਸੀਂ ਆਪਣੀ ਮਾਂ-ਬੋਲੀ ਅਤੇ ਸੱਭਿਆਚਾਰ ਨੂੰ ਨਾਲ ਲੈ ਕੇ ਆਏ ਹਾਂ, ਪਰ ਆਪਣੀ ਨਵੀਂ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਅਤੇ ਭਾਸ਼ਾ ਨਾਲ ਜੋੜ ਕੇ ਰੱਖਣ ਵਿੱਚ ਕਿਤੇ ਨਾ ਕਿਤੇ ਪਛੜ ਰਹੇ ਹਾਂ, ਜੋ ਕਿ ਇੱਕ ਡੂੰਘੀ ਚਿੰਤਾ ਦਾ ਵਿਸ਼ਾ ਹੈ।''

Advertisement

ਉਨ੍ਹਾਂ ਕਿਹਾ ਕਿ ਵਿਸ਼ੇਸ਼ ਤੌਰ 'ਤੇ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟਰੇਲੀਆ, ਦੁਬਈ ਆਦਿ ਦੇਸ਼ਾਂ ਵਿੱਚ ਪੰਜਾਬੀਆਂ ਨੂੰ ਆਪਣੇ ਸਕੂਲ-ਕਾਲਜ ਖੋਲ੍ਹਣੇ ਚਾਹੀਦੇ ਹਨ। ਉਨ੍ਹਾਂ ਕਿਹਾ ਅਮਰੀਕਾ ਅਤੇ ਕੈਨੇਡਾ ਵਿੱਚ ਤਾਂ ਯੂਨੀਵਰਸਿਟੀਆਂ ਵੀ ਬਣਾਈਆਂ ਜਾਣ, ਕਿਉਂਕਿ ਇਨ੍ਹਾਂ ਦੇਸ਼ਾਂ ਵਿੱਚ ਬੈਠੇ ਪੰਜਾਬੀ ਆਰਥਿਕ ਤੌਰ 'ਤੇ ਸਮਰੱਥ ਬਣ ਚੁੱਕੇ ਹਨ।

ਧਾਲੀਵਾਲ ਨੇ ਸੁਝਾਅ ਦਿੱਤਾ ਕਿ ਪਰਵਾਸੀ ਪੰਜਾਬੀ ਇੱਕ ਦਿਨ ਨਿਸ਼ਚਿਤ ਕਰਕੇ ਵੱਡਾ ਭਵਿੱਖੀ ਤਰਜੀਹਾਂ ਵਾਲਾ ਸੰਮੇਲਨ ਕਰਵਾਉਣ ਅਤੇ ਨਵੇਂ ਸਮੇਂ ਦੇ ਹਾਣ ਦੀ ਪਹਿਲੀ ਯੂਨੀਵਰਸਿਟੀ ਦਾ ਐਲਾਨ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਇਸ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਬਚਣਗੀਆਂ ਅਤੇ ਭਾਸ਼ਾ ਬਚ ਜਾਵੇਗੀ, ਜਿਸ ਨਾਲ ਕੌਮ ਲਈ ਤਰੱਕੀ ਦੇ ਨਵੇਂ ਰਸਤੇ ਖੁੱਲ੍ਹ ਜਾਣਗੇ।

ਉੱਥੇ ਹੀ ਸਿਟੀ ਦੇ ਡਿਪਟੀ ਮੇਅਰ ਹਰਕੀਰਤ ਸਿੰਘ ਨੇ ਕਿਹਾ ਕਿ ਫੈਡਰਲ ਸਰਕਾਰ ਪੰਜਾਬੀਆਂ ਦੀ ਭਾਸ਼ਾ ਅਤੇ ਸੱਭਿਆਚਾਰ ਨੂੰ ਪ੍ਰਫ਼ੁੱਲਤ ਕਰਨ ਲਈ ਵਚਨਬੱਧ ਹੈ।

ਇਸ ਤੋਂ ਇਲਾਵਾ ਡਾ. ਸੁਰਜੀਤ ਸਿੰਘ ਭੱਟੀ ਨੇ ਕਿਹਾ ਕਿ ਜੇ ਇੱਕ ਕਬੀਲਾ ਹਿਬਰੂ ਯੂਨੀਵਰਸਿਟੀ ਬਣਾ ਸਕਦਾ ਹੈ ਤਾਂ ਪੰਜਾਬੀਆਂ ਲਈ ਤਾਂ ਕਈ ਯੂਨੀਵਰਸਿਟੀਆਂ ਬਣਾਉਣਾ ਕੋਈ ਵੱਡੀ ਗੱਲ ਨਹੀਂ।

ਇਸ ਦੌਰਾਨ ਸਟੇਜ ਉੱਤੇ ਪੰਜਾਬੀ ਗਿੱਧੇ ਅਤੇ ਭੰਗੜੇ ਦੇ ਰੰਗ ਵੀ ਦਿਖਾਏ ਗਏ। ਸਮਾਗਮ ਵਿੱਚ ਆਏ ਮਹਿਮਾਨਾਂ ਨੂੰ ਸ਼ਾਲਾਂ ਅਤੇ ਟਰਾਫ਼ੀਆਂ ਨਾਲ ਸਨਮਾਨਿਤ ਕਰਕੇ ਵਿਦਾਇਗੀ ਦਿੱਤੀ ਗਈ।

Advertisement
×