DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੈਲਗਰੀ ਲੇਖਕ ਸਭਾ ਨੇ ਕੈਨੇਡਾ ਦੀ ਸੱਭਿਆਚਾਰਕ ਵਿਭਿੰਨਤਾ ਦੇ ਜਸ਼ਨ ਮਨਾਏ

ਕੈਲਗਰੀ: ਕੈਲਗਰੀ ਲੇਖਕ ਸਭਾ ਕਲਚਰਲ ਐਸੋਸੀਏਸ਼ਨ ਵੱਲੋਂ ਪਹਿਲਾ ਸਾਲਾਨਾ ਸਮਾਗਮ ਟੈਂਪਲ ਕਮਿਊਨਿਟੀ ਹਾਲ ਵਿੱਚ ਕੈਨੇਡਾ ਦੀ ਸੱਭਿਆਚਾਰਕ ਵਿਭਿੰਨਤਾ ਦੇ ਜਸ਼ਨ ਦੇ ਰੂਪ ਵਿੱਚ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਕੈਨੇਡਾ ਅਤੇ ਭਾਰਤ ਦੇ ਰਾਸ਼ਟਰੀ ਗਾਇਨ ਨਾਲ ਕੀਤੀ ਗਈ। ਸਭਾ ਦੇ ਪ੍ਰਧਾਨ...

  • fb
  • twitter
  • whatsapp
  • whatsapp
Advertisement

ਕੈਲਗਰੀ: ਕੈਲਗਰੀ ਲੇਖਕ ਸਭਾ ਕਲਚਰਲ ਐਸੋਸੀਏਸ਼ਨ ਵੱਲੋਂ ਪਹਿਲਾ ਸਾਲਾਨਾ ਸਮਾਗਮ ਟੈਂਪਲ ਕਮਿਊਨਿਟੀ ਹਾਲ ਵਿੱਚ ਕੈਨੇਡਾ ਦੀ ਸੱਭਿਆਚਾਰਕ ਵਿਭਿੰਨਤਾ ਦੇ ਜਸ਼ਨ ਦੇ ਰੂਪ ਵਿੱਚ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਕੈਨੇਡਾ ਅਤੇ ਭਾਰਤ ਦੇ ਰਾਸ਼ਟਰੀ ਗਾਇਨ ਨਾਲ ਕੀਤੀ ਗਈ। ਸਭਾ ਦੇ ਪ੍ਰਧਾਨ ਜਸਵੀਰ ਸਿੰਘ ਸਿਹੋਤਾ ਨੇ ਸਭ ਨੂੰ ਜੀ ਆਇਆਂ ਆਖਦਿਆਂ ਕੈਨੇਡਾ ਦੇ ਬਹੁ-ਸੱਭਿਆਚਾਰ ਨੂੰ ਸਮਾਜ ਦੀਆਂ ਜੜ੍ਹਾਂ ਤੱਕ ਪਹੁੰਚਾਉਣ ਦੀ ਲੋੜ ਬਾਰੇ ਆਖਿਆ। ਉਪਰੰਤ ਸਭਾ ਦੀ ਸਕੱਤਰ ਗੁਰਚਰਨ ਥਿੰਦ ਨੇ ਸਟੇਜ ਦੀ ਅਗਲੇਰੀ ਕਾਰਵਾਈ ਆਰੰਭ ਕੀਤੀ।

ਇਸ ਸਮਾਗਮ ਵਿੱਚ ਵੱਖ ਵੱਖ ਕਮਿਊਨੀਟੀਜ਼ ਦੇ ਕਲਾਕਾਰਾਂ ਦੇ ਗਰੁੱਪਾਂ ਨੇ ਭਾਗ ਲਿਆ, ਜਿਸ ਵਿੱਚ ਨੇਪਾਲੀ ਕਮਿਊਨਿਟੀ ਸੁਸਾਇਟੀ ਆਫ ਕੈਲਗਰੀ ਦੇ ਡਾਂਸ ਗਰੁੱਪ, ਫਿਲਪੀਨੋ ਇੰਡਕ ਗਲੋਬਲ ਕਲਚਰਲ ਡਾਂਸ ਗਰੁੱਪ, ਇਲਮ ਸੁਸਾਇਟੀ ਦੇ ‘ਯੂਨੀਵਰਸਲ ਵਾਈਬਜ਼ ਗਰੁੱਪ, ਗਿੱਧਾ ਅਕੈਡਮੀ ਦੀਆਂ ਛੋਟੀਆਂ ਬੱਚੀਆਂ ਦੇ ਗਰੁੱਪ ਅਤੇ ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਦੀਆਂ ਸੀਨੀਅਰ ਔਰਤਾਂ ਵੱਲੋਂ ਪੰਜਾਬੀ ਲੋਕ-ਨਾਚ ਗਿੱਧਾ ਪੇਸ਼ ਕੀਤਾ ਗਿਆ। ਡਾ. ਰੀਟਾ ਕਰਮਾਕਰ ਨੇ ਬੰਗਾਲੀ ਗੀਤ ਨਾਲ ਸਮਾਂ ਬੰਨ੍ਹਿਆ। ਮੁਨੱਵਰ ਅਹਿਮਦ ਪੰਜਾਬੀ ਅਤੇ ਸੁਖਮੰਦਰ ਸਿੰਘ ਗਿੱਲ ਨੇ ਪੰਜਾਬੀ ਦੇ ਮਸ਼ਹੂਰ ਸ਼ਾਇਰ ਵਾਰਿਸ ਸ਼ਾਹ ਦਾ ਕਲਾਮ ਗਾ ਕੇ ਵਾਹ ਵਾਹ ਖੱਟੀ। ਇਸ ਦੌਰਾਨ ਹਰਮਿੰਦਰ ਪਾਲ ਸਿੰਘ ਨੇ ਧਾਰਮਿਕ ਗੀਤ ਗਾਇਆ। ਦੀਪ ਬਰਾੜ ਨੇ ਹਾਰਮੋਨੀਅਮ ’ਤੇ ਮਾਹੀਆ ਗਾ ਕੇ ਰੌਣਕਾਂ ਲਾਈਆਂ।

Advertisement

ਸਮਾਗਮ ਵਿੱਚ ਅਲਬਰਟਾ ਦੇ ਬਹੁ-ਸੱਭਿਆਚਾਰ ਮੰਤਰੀ ਮੁਹੰਮਦ ਯਾਸੀਨ ਦੀ ਹਾਜ਼ਰੀ ਖਾਸ ਜ਼ਿਕਰਯੋਗ ਰਹੀ। ਉਨ੍ਹਾਂ ਨੇ ਕੈਨੇਡਾ ਦੇ ਬਹੁ-ਸੱਭਿਆਚਾਰਕ ਦੇਸ਼ ਹੋਣ ਦੀ ਵਿਸ਼ੇਸ਼ਤਾ ਦੀ ਗੱਲ ਕਰਦਿਆਂ ਹਰੇਕ ਕੈਨੇਡਾ ਵਾਸੀ ਦੇ ਬਰਾਬਰ ਦੇ ਹੱਕਾਂ, ਮੌਕਿਆਂ ਤੇ ਫ਼ਰਜ਼ਾਂ ਬਾਰੇ ਸਾਂਝ ਪਾਈ। ਐੱਮ.ਐੱਲ.ਏ. ਗੁਰਿੰਦਰ ਬਰਾੜ ਅਤੇ ਪਰਮੀਤ ਬੋਪਾਰਾਏ ਨੇ ਅਲਬਰਟਾ ਵਿੱਚ ਹੋਣ ਵਾਲੇ ਰੈਫਰੰਡਮ ਦਾ ਜ਼ਿਕਰ ਕੀਤਾ ਅਤੇ ਕੈਨੇਡਾ ਦੇ ਸਾਰੇ ਪ੍ਰੋਵਿੰਸਜ਼ ਦੇ ਇੱਕਮੁੱਠ ਹੋ ਕੇ ਰਹਿਣ ਦੀ ਕਾਮਨਾ ਕੀਤੀ। ਵਾਰਡ-5 ਦੇ ਕਾਊਂਸਲਰ ਰਾਜ ਧਾਲੀਵਾਲ ਅਤੇ ਐਡਮਿੰਟਨ ਤੋਂ ਐੱਮ.ਐੱਲ.ਏ. ਜਸਵੀਰ ਸਿੰਘ ਦਿਓਲ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ। ਪੰਜਾਬੀ ਕਮਿਊਨਿਟੀ ਦੀਆਂ ਵੱਖ ਵੱਖ ਐਸੋਸੀਏਸ਼ਨਾਂ ਦੇ ਪਤਵੰਤੇ ਸੱਜਣਾਂ ਦੀ ਭਾਵਪੂਰਤ ਸ਼ਮੂਲੀਅਤ ਰਹੀ। ਵੱਖ ਵੱਖ ਸੱਭਿਆਚਾਰਾਂ ਨੂੰ ਗੀਤਾਂ ਅਤੇ ਨਾਚ ਰਾਹੀਂ ਪੇਸ਼ ਕਰਨ ਵਾਲੇ ਕਲਾਕਾਰਾਂ ਨੂੰ ਇਨ੍ਹਾਂ ਸਭ ਵੱਲੋਂ ਵਾਰੀ ਵਾਰੀ ਸਟੇਜ ’ਤੇ ਆ ਕੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਬਲਵਿੰਦਰ ਬਰਾੜ, ਸੁਰਿੰਦਰ ਗੀਤ, ਸੁਖਵਿੰਦਰ ਤੂਰ, ਸੋਹਣ ਸਿੰਘ ਭੁੱਚੋ, ਗੁਰਚਰਨ ਹੇਅਰ, ਗੁਰਦੀਪ ਧਾਲੀਵਾਲ, ਰਮਨ ਗਿੱਲ ਤੇ ਜਗਦੇਵ ਸਿੰਘ ਸਿੱਧੂ ਨੇ ਆਪਣੇ ਆਪਣੇ ਅੰਦਾਜ਼ ਨਾਲ ਹਾਜ਼ਰੀ ਲੁਆਈ।

Advertisement

ਸਮਾਗਮ ਵਿੱਚ ਹਾਲ ਦੇ ਇੱਕ ਪਾਸੇ ਮਨਿੰਦਰ ਚਾਨੇ ਅਤੇ ਜਸਜੋਤ ਰੁਪਾਲ ਵੱਲੋਂ ਆਪਣੀ ਕੈਲੀਗ੍ਰਾਫੀ ਨਾਲ ਬਣਾਈਆਂ ਕਲਾਕ੍ਰਿਤਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਹਾਲ ਦੇ ਦੂਜੇ ਪਾਸੇ ਸਥਾਨਕ ਲੇਖਕਾਂ ਦੀਆਂ ਕਿਤਾਬਾਂ ਦੇ ਸਟਾਲ ਲਾਏ ਗਏ। ਅੰਤ ਵਿੱਚ ਸਭਾ ਦੇ ਉਪ-ਪ੍ਰਧਾਨ ਸੁਰਿੰਦਰ ਸਿੰਘ ਢਿੱਲੋਂ ਨੇ ਸਭ ਦਾ ਧੰਨਵਾਦ ਕੀਤਾ।

*ਖ਼ਬਰ ਸਰੋਤ: ਕੈਲਗਰੀ ਲੇਖਕ ਸਭਾ

ਸੰਪਰਕ: 403-402-9635

Advertisement
×