ਬਲਦੇਵ ਰਾਜ ਤੇ ਕੁਲਦੀਪ ਭਗਤ ਦੀਆਂ ਕਿਤਾਬਾਂ ਰਿਲੀਜ਼
ਐਡਮੰਟਨ: ਐਡਮੰਟਨ ਪਬਲਿਕ ਲਾਇਬ੍ਰੇਰੀ 17 ਸਟਰੀਟ ਮੈਡੋਜ਼ ਵਿਖੇ ਅੰਗਰੇਜ਼ੀ ਦੇ ਲੇਖਕ ਬਲਦੇਵ ਰਾਜ ਦੀ ਪੁਸਤਕ ‘ਦਿ ਪਾਵਰ ਆਫ ਪਾਜ਼ਿਟਿਵ ਥਿੰਕਿੰਗ ਐਂਡ ਐਟੀਟਿਊਟ ਆਫ ਐਵਰੀਥਿੰਗ’ ਅਤੇ ਕੁਲਦੀਪ ਰਾਏ ਭਗਤ ਦੀ ਕਵਿਤਾਵਾਂ- ਗਜ਼ਲਾਂ ਦੀ ਹਿੰਦੀ ਪੁਸਤਕ ‘ਜਜ਼ਬਾਤ-ਏ-ਰਾਏ’ ਰਿਲੀਜ਼ ਕੀਤੀ ਗਈ। ਸਮਾਗਮ ਦੇ...
ਐਡਮੰਟਨ: ਐਡਮੰਟਨ ਪਬਲਿਕ ਲਾਇਬ੍ਰੇਰੀ 17 ਸਟਰੀਟ ਮੈਡੋਜ਼ ਵਿਖੇ ਅੰਗਰੇਜ਼ੀ ਦੇ ਲੇਖਕ ਬਲਦੇਵ ਰਾਜ ਦੀ ਪੁਸਤਕ ‘ਦਿ ਪਾਵਰ ਆਫ ਪਾਜ਼ਿਟਿਵ ਥਿੰਕਿੰਗ ਐਂਡ ਐਟੀਟਿਊਟ ਆਫ ਐਵਰੀਥਿੰਗ’ ਅਤੇ ਕੁਲਦੀਪ ਰਾਏ ਭਗਤ ਦੀ ਕਵਿਤਾਵਾਂ- ਗਜ਼ਲਾਂ ਦੀ ਹਿੰਦੀ ਪੁਸਤਕ ‘ਜਜ਼ਬਾਤ-ਏ-ਰਾਏ’ ਰਿਲੀਜ਼ ਕੀਤੀ ਗਈ।
ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਦਲਬੀਰ ਸਿੰਘ ਰਿਆੜ, ਸਤਿਨਾਮ ਸਿੰਘ ਤੇ ਨਰਿੰਦਰ ਸਿੰਘ ਲੁਬਾਣਾ ਅਤੇ ਕੇਵਲ ਸਿੰਘ ਬੱਲ ਸੁਸ਼ੋਭਿਤ ਹੋਏ। ਵਿਸ਼ੇਸ਼ ਮਹਿਮਾਨ ਵਜੋਂ ਕਾਰਜ ਸਿੰਘ ਔਲਖ ਅਤੇ ਅਜੀਤ ਸਿੰਘ ਖੰਗੂੜਾ ਸ਼ਾਮਲ ਹੋਏ।
ਇਸ ਮੌਕੇ ’ਤੇ ਅੰਮ੍ਰਿਤਪਾਲ ਸਿੰਘ ਅੰਮ੍ਰਿਤ, ਕਰਨੈਲ ਸਿੰਘ ਅਤੇ ਤਜਿੰਦਰ ਪਾਲ ਸਿੰਘ ਰਿਆੜ ਨੇ ਕੁਲਦੀਪ ਰਾਏ ਭਗਤ ਦੀ ਪੁਸਤਕ ’ਤੇ ਬੋਲਦਿਆਂ ਕਿਹਾ ਕਿ ਜਜ਼ਬਾਤ ਵੀ ਕੀ ਚੀਜ਼ ਹਨ ਜੋ ਛੁਪਾਇਆਂ ਵੀ ਨਹੀਂ ਛੁਪਦੇ। ਆਖਰਕਾਰ ਕਿਸੇ ਨਾ ਕਿਸੇ ਰੂਪ ਵਿੱਚ ਇਹ ਬਾਹਰ ਆ ਹੀ ਜਾਂਦੇ ਹਨ। ਕੁਲਦੀਪ ਰਾਏ ਦੀਆਂ ਕਵਿਤਾਵਾਂ ਤੇ ਗ਼ਜ਼ਲਾਂ ਇਸ ਦੀ ਹੀ ਤਰਜਮਾਨੀ ਕਰਦੀਆਂ ਹਨ। ਕੁਲਦੀਪ ਰਾਏ ਭਗਤ ਹਿੰਦੀ ਸ਼ਾਇਰੀ ਦੀ ਦੁਨੀਆ ਦਾ ਇੱਕ ਉੱਭਰਦਾ ਨਾਮ ਹੈ। ਉਸ ਨੂੰ ਦਿਲ ਛੂਹ ਲੈਣ ਵਾਲੀਆਂ ਗ਼ਜ਼ਲਾਂ ਲਿਖਣ ਵਿੱਚ ਮੁਹਾਰਤ ਹੈ।
ਬਲਵਿੰਦਰ ਤੇ ਦਲਬੀਰ ਸਿੰਘ ਰਿਆੜ ਨੇ ਬਲਦੇਵ ਰਾਜ ਦੀ ਪੁਸਤਕ ’ਤੇ ਵਿਚਾਰ ਕਰਦੇ ਹੋਏ ਕਿਹਾ ਕਿ ਭਾਸ਼ਾਵਾਂ ਇੱਕ ਦੂਜੀ ਭਾਸ਼ਾ ਨਾਲ ਸੰਵਾਦ ਰਚਾਉਂਦੀਆਂ ਹਨ। ਭਾਸ਼ਾ ਕੋਈ ਵੀ ਹੋਵੇ ਉਸ ਦਾ ਸੰਦੇਸ਼ ਮਨੁੱਖਤਾਵਾਦੀ ਹੀ ਹੁੰਦਾ ਹੈ। ਇਸ ਪੁਸਤਕ ਵਿੱਚ ਬਹੁਤ ਕੁਝ ਅਜਿਹਾ ਹੈ ਜੋ ਮਾਨਵਤਾ ਨੂੰ ਰਾਹ ਦੱਸਦਾ ਨਜ਼ਰ ਆਉਂਦਾ ਹੈ। ਇਸ ਮੌਕੇ ਕਵੀ ਦਰਬਾਰ ਵੀ ਸਜਾਇਆ ਗਿਆ ਜਿਸ ਵਿੱਚ ਕਸ਼ਮੀਰਾ ਸਿੰਘ ਨਿਰਮਾਣ, ਸੁਖਦੇਵ ਸਿੰਘ, ਪਾਰਸ ਮਹੀਨੀਆਂ, ਮਨਜੀਤ ਸਿੰਘ, ਅਸ਼ੋਕ ਕੁਮਾਰ, ਗੁਰਦਿਆਲ ਸਿੰਘ ਸਿੱਧੂ, ਮਲਕੀਤ ਸਿੰਘ ਆਦਿ ਨੇ ਭਾਗ ਲਿਆ।
ਸੰਪਰਕ: 98156-25409

