DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

‘ਸੁਰਖ਼ ਰਾਹਾਂ ਦੀਆਂ ਸਿਮਰਤੀਆਂ-ਵਾਦ ਸੰਵਾਦ’ ਪੁਸਤਕ ਰਿਲੀਜ਼

ਕੈਲੀਫੋਰਨੀਆ: ਪੰਜਾਬੀ ਸਾਹਿਤ ਸਭਾ ਸੈਂਟਰਲ ਵੈਲੀ (ਕੈਲੀਫੋਰਨੀਆ) ਵੱਲੋਂ ਮਨਟਿਕਾ ਵਿਖੇ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ ਸ਼ੁਭ-ਆਰੰਭ ਸਭਾ ਦੇ ਪ੍ਰਧਾਨ ਕੁਲਵੰਤ ਸਿੰਘ ਸੇਖੋੋਂ ਦੇ ਉਦਘਾਟਨੀ ਸ਼ਬਦਾਂ ਨਾਲ ਹੋਇਆ। ਮਨਦੀਪ ਗੋਰਾ ਨੇ ਡਾ. ਗੁਰਪਾਲ ਸਿੰਘ ਸੰਧੂ ਦਾ ‘ਚੰਗੇ ਉੱਦਮ...

  • fb
  • twitter
  • whatsapp
  • whatsapp
Advertisement

ਕੈਲੀਫੋਰਨੀਆ: ਪੰਜਾਬੀ ਸਾਹਿਤ ਸਭਾ ਸੈਂਟਰਲ ਵੈਲੀ (ਕੈਲੀਫੋਰਨੀਆ) ਵੱਲੋਂ ਮਨਟਿਕਾ ਵਿਖੇ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ ਸ਼ੁਭ-ਆਰੰਭ ਸਭਾ ਦੇ ਪ੍ਰਧਾਨ ਕੁਲਵੰਤ ਸਿੰਘ ਸੇਖੋੋਂ ਦੇ ਉਦਘਾਟਨੀ ਸ਼ਬਦਾਂ ਨਾਲ ਹੋਇਆ। ਮਨਦੀਪ ਗੋਰਾ ਨੇ ਡਾ. ਗੁਰਪਾਲ ਸਿੰਘ ਸੰਧੂ ਦਾ ‘ਚੰਗੇ ਉੱਦਮ ਲਈ ਸ਼ੁਭ ਕਾਮਨਾਵਾਂ’ ਸੰਦੇਸ਼ ਪੜ੍ਹ ਕੇ ਸੁਣਾਇਆ। ਇਸ ਮੌਕੇ ਡਾ. ਗੁਰਪਾਲ ਸਿੰਘ ਸੰਧੂ ਦੁਆਰਾ ਸੰਪਾਦਿਤ ਅਤੇ ਲੋਕ ਗੀਤ ਪ੍ਰਕਾਸ਼ਨ ਮੁਹਾਲੀ ਦੁਆਰਾ ਪ੍ਰਕਾਸ਼ਿਤ ‘ਸੁਰਖ਼ ਰਾਹਾਂ ਦੀਆਂ ਸਿਮਰਤੀਆਂ- ਵਾਦ ਸੰਵਾਦ’ ਸੰਗ੍ਰਹਿ ਰਿਲੀਜ਼ ਕੀਤਾ ਗਿਆ। ਇਸ ਸੰਗ੍ਰਹਿ ਵਿੱਚ ਦਸ ਵਿਦਵਾਨ ਆਲੋਚਕਾਂ ਦੇ ਖੋਜ-ਪੱਤਰ ਅਤੇ ਪ੍ਰੋ. ਹਰਭਜਨ ਸਿੰਘ ਨਾਲ ਡਾ. ਮਨਜਿੰਦਰ ਸਿੰਘ ਦੁਆਰਾ ਕੀਤੀ ਮੁਲਾਕਾਤ ਸ਼ਾਮਲ ਹਨ।

ਹਰਪ੍ਰੀਤ ਕੌਰ ਧੂਤ ਨੇ ਡਾ. ਮੇਘਾ ਸਿੰਘ ਦੁਆਰਾ ਸੰਪਾਦਿਤ ਕਾਵਿ-ਸੰਗ੍ਰਹਿ ‘ਵਿਦਰੋਹੀ ਬੋਲ’ ਬਾਰੇ ਡਾ. ਜਸਵਿੰਦਰ ਸਿੰਘ ਦਾ ਰੀਵੀਊ ਪੇਪਰ ਪੇਸ਼ ਕੀਤਾ। ਡਾ. ਜਸਵਿੰਦਰ ਸਿੰਘ ਅਨੁਸਾਰ ‘‘ਡਾ. ਮੇਘਾ ਸਿੰਘ ਨੇ ਪੰਜਾਬੀ ਦੀ ਜੁਝਾਰਵਾਦੀ ਕਵਿਤਾ ਨੂੰ ਉਸ ਦੇ ਨਿੱਗਰ ਇਤਿਹਾਸਕ ਸੰਦਰਭ ਵਿੱਚ ਸਮਝ ਕੇ ਬਹੁਤ ਮਿਹਨਤ, ਲਗਨ ਅਤੇ ਵਿਚਾਰਧਾਰਕ ਸਪੱਸ਼ਟਤਾ ਨਾਲ ਚੁਣ ਕੇ ਸੰਪਾਦਿਤ ਕੀਤਾ ਹੈ। ਇਹ ਪੁਸਤਕ ਉਨ੍ਹਾਂ ਦੀ ਲੰਬੀ ਘਾਲਣਾ, ਸੁਹਿਰਦ ਪ੍ਰਤੀਬੱਧਤਾ ਅਤੇ ਲੋਕਾਈ ਦੀ ਸਮੂਹਿਕ ਜ਼ਿੰਦਗੀ ਦੇ ਖੁਸ਼ਗਵਾਰ ਤਸੱਵਰਾਂ ਪ੍ਰਤੀ ਗੂੜ੍ਹੇ ਲਗਾਅ ਦੀ ਜ਼ਾਮਨ ਹੈ।’’

Advertisement

ਪ੍ਰੋ. ਹਰਭਜਨ ਸਿੰਘ ਨੇ ‘ਵਿਦਰੋਹੀ ਬੋਲ’ ਦੀਆਂ ਕਵਿਤਾਵਾਂ ਵਿੱਚ ਵਿਦਮਾਨ ਥੀਮਗਤ ਪਹਿਲੂਆਂ ਅਤੇ ਪ੍ਰਤੀਕਾਂ ਬਾਰੇ ਖੋਜ ਭਰਪੂਰ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ‘ਛੱਟਾ ਚਾਨਣਾਂ ਦਾ ਦਈ ਜਾਣਾ’ (ਸੁਰਿੰਦਰ ਗਿੱਲ), ‘ਮਸ਼ਾਲਾਂ ਬਾਲ ਕੇ ਚੱਲਣਾ’ (ਮਹਿੰਦਰ ਸਾਥੀ), ‘ਦੀਵਿਆਂ ਦਾ ਗੀਤ’ (ਫ਼ਤਿਹਜੀਤ), ‘ਚਾਨਣ ਕਦੇ ਹਰਿਆ ਨਹੀਂ’ (ਸੰਤ ਰਾਮ ਉਦਾਸੀ), ‘ਲੋਅ ਜਗਾਓ’ (ਦਰਸ਼ਨ ਖਟਕੜ), ‘ਹੋਣਾ ਲਾਜ਼ਮ ਸਵੇਰਾ’ (ਪ੍ਰੋ. ਹਰਭਜਨ ਸਿੰਘ), ‘ਦਹਿਕਦੇ ਅੰਗਿਆਰਾਂ ’ਤੇ’ (ਪਾਸ਼) ਆਦਿ ਗੀਤਾਂ ਤੇ ਕਵਿਤਾਵਾਂ ਦੇ ਹਵਾਲੇ ਨਾਲ ਜੁਝਾਰਵਾਦੀ ਕਵਿਤਾ ਦੁਆਰਾ ਸਿਰਜੇ ਗਏ ‘ਚਾਨਣ’ ਦੇ ਸ਼ਕਤੀਸ਼ਾਲੀ ਵੰਨ-ਸੁਵੰਨੇ ਪ੍ਰਤੀਕਾਂ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ।

Advertisement

‘ਸੁਰਖ਼ ਰਾਹਾਂ ਦੀਆਂ ਸਿਮਰਤੀਆਂ- ਵਾਦ ਸੰਵਾਦ’ ਸੰਗ੍ਰਹਿ ਬਾਰੇ ਡਾ. ਮਾਨ ਸਿੰਘ ਢੀਂਢਸਾ ਨੇ ਪੇਪਰ ਪੇਸ਼ ਕਰਦਿਆਂ ਕਿਹਾ, ‘‘ਇਸ ਪੁਸਤਕ ਵਿੱਚ ਸ਼ਾਮਲ ਸਾਰੇ ਖੋਜ-ਪੱਤਰ ਅਤੇ ਪ੍ਰੋ. ਹਰਭਜਨ ਸਿੰਘ ਦੀ ਮੁਲਾਕਾਤ ਲਗਭਗ ਇੱਕ ਸਦੀ ਵਿੱਚ ਹੋਈਆਂ ਲੋਕ-ਪੱਖੀ ਕ੍ਰਾਂਤੀਆਂ ਦੇ ਵਿਚਾਰਧਾਰਾਈ ਵਿਗਿਆਨਕ ਵਿਸ਼ਲੇਸ਼ਣ ਦੇ ਨਾਲ-ਨਾਲ ਸਾਮਰਾਜੀ ਤੰਤਰ ਦੇ ਨਵ-ਬਸਤੀਵਾਦੀ ਮਨਸੂਬਿਆਂ ਦਾ ਪਰਦਾ ਫਾਸ਼ ਕਰਦੇ ਹਨ। ਇਹ ਖੋਜ-ਪੱਤਰ ਇਸ ਸੰਕਲਪ ਬਾਰੇ ਇਕਮਤ ਹਨ ਕਿ ਲੋਕ-ਪੱਖੀ ਤੇ ਸੱਤਾਧਾਰੀ ਧਿਰ ਦਾ ਸੰਘਰਸ਼ ਹਰ ਯੁੱਗ ਵਿੱਚ ਜਾਰੀ ਰਹੇਗਾ।’’ ਮਹਿੰਗਾ ਸਿੰਘ ਨੇ ਪ੍ਰੋ. ਹਰਭਜਨ ਸਿੰਘ ਦੀ ਪੁਸਤਕ ਬਾਰੇ ਗੱਲ ਕਰਦਿਆਂ ਕਾਲਾ ਸੰਘਿਆਂ ਸੰਘਰਸ਼ ਦੌਰਾਨ ਉਨ੍ਹਾਂ ਨਾਲ ਬਿਤਾਏ ਸੰਗਰਾਮੀ ਪਲਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ।

ਦੂਜੇ ਸੈਸ਼ਨ ਵਿੱਚ ਕਵੀ ਦਰਬਾਰ ਦੇ ਆਰੰਭ ਵਿੱਚ ਬੀਨਾ ਸਾਗਰ ਨੇ ਸੰਤ ਰਾਮ ਉਦਾਸੀ ਦੇ ਤਿੰਨ ਸ਼ਾਹਰਕਾਰ ਗੀਤ ਦਿਲ ਟੁੰਬਵੀਂ ਆਵਾਜ਼ ਵਿੱਚ ਗਾ ਕੇ ਫ਼ਿਜ਼ਾ ਨੂੰ ਕ੍ਰਾਂਤੀਕਾਰੀ ਸੰਗੀਤਕ ਤਰੰਗਾਂ ਨਾਲ ਭਰ ਦਿੱਤਾ। ਫਿਰ ਬਲਦੇਵ ਬਾਵਾ, ਜਿਓਤੀ ਸਿੰਘ, ਹਰਪ੍ਰੀਤ ਕੌਰ ਧੂਤ, ਤਾਰਾ ਸਾਗਰ, ਮਨਦੀਪ ਗੋਰਾ, ਕੁਲਵੰਤ ਸਿੰਘ ਸੇਖੋਂ, ਅਮਰੀਸ਼ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਖ਼ੂਬ ਰੰਗ ਬੰਨ੍ਹਿਆਂ। ਪ੍ਰੋ. ਹਰਭਜਨ ਸਿੰਘ ਨੇ ‘ਵਿਦਰੋਹੀ ਬੋਲ’ ਸੰਗ੍ਰਹਿ ਵਿੱਚ ਛਪੀਆਂ ਆਪਣੀਆਂ ਅੱਠ ਰਚਨਾਵਾਂ ਵਿੱਚੋਂ ਦੋ ਦਾ ਪਾਠ ਕੀਤਾ। ਸਰੋਤਿਆਂ ਵੱਲੋਂ ਭਰਪੂਰ ਦਾਦ ਤੇ ਭਰਵਾਂ ਹੁੰਗਾਰਾ ਮਿਲਿਆ। ਇਸ ਦੌਰਾਨ ਡਾ. ਮਾਨ ਸਿੰਘ ਢੀਂਢਸਾ ਦਾ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਦੀ ਜ਼ਿਮੇਵਾਰੀ ਮਨਦੀਪ ਗੋਰਾ ਨੇ ਬਾਖ਼ੂਬੀ ਨਿਭਾਈ।

ਖ਼ਬਰ ਸਰੋਤ: ਪੰਜਾਬੀ ਸਾਹਿਤ ਸਭਾ ਸੈਂਟਰਲ ਵੈਲੀ (ਕੈਲੀਫੋਰਨੀਆ)

Advertisement
×