DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੈਲਗਰੀ ਦੀ ਪੰਜਾਬਣ ਡਾਕਟਰ ਨੂੰ ਵੱਡਾ ਝਟਕਾ: ਡੇਢ ਕਰੋੜ ਜੁਰਮਾਨਾ ਤੇ ਪੰਜ ਸਾਲ ਲਈ ਲਾਇਸੰਸ ਰੱਦ

ਪੰਜਾਬਣ ਡਾਕਟਰ ਵੱਲੋਂ ਕੱਚੇ ਵਿਦੇਸ਼ੀ ਕਾਮੇ ਸੱਦਣ ਦੀ ਜਾਅਲਸਾਜੀ ਫੜੇ ਜਾਣ ’ਤੇ ਟ੍ਰਿਬਿਊਨਲ ਨੇ ਕੀਤੀ ਕਾਰਵਾਈ

  • fb
  • twitter
  • whatsapp
  • whatsapp
featured-img featured-img
ਅਸਥਾਈ ਵਿਦੇਸ਼ੀ ਕਾਮੇ ਸਕੀਮ ਨਾਲ ਧੋਖਾਧੜੀ ਕਰਨ ਵਾਲੀ ਡਾ: ਸਮੀਤ ਕੌਰ ਗਿੱਲ, ਫੋਟੋ: ਕਾਹਲੋਂ
Advertisement

ਵਿਦੇਸ਼ਾਂ ਤੋਂ ਕੱਚੇ ਕਾਮੇ ਸੱਦਣ ਦੀ ਕੀਤੀ ਗਈ ਜਾਅਲਸਾਜੀ ਫੜੇ ਜਾਣ ’ਤੇ ਕੈਲਗਰੀ ਦੀ ਦੰਦਾਂ ਦੀ ਡਾਕਟਰ (ਡੈਂਟਿਸਟ) ਵਿਰੁੱਧ ਕਾਰਵਾਈ ਕਰਦਿਆਂ ਸਬੰਧਤ ਟ੍ਰਿਬਿਊਨਲ ਨੇ ਉਸਨੂੰ 2 ਲੱਖ 16 ਹਜ਼ਾਰ ਡਾਲਰ ਜੁਰਮਾਨਾ ਕਰਦੇ ਹੋਏ, ਉਸਦਾ ਡਾਕਟਰੀ ਲਾਇਸੰਸ ਪੰਜ ਸਾਲਾਂ ਲਈ ਰੱਦ ਕਰ ਦਿੱਤਾ ਹੈ। ਐਡਮਿੰਟਨ ’ਚ ਪੰਜਾਬੀ ਮਾਪਿਆਂ ਦੇ ਘਰ ਜਨਮੀ ਸੁਮੀਤ ਕੌਰ ਗਿੱਲ ਤੇ ਦੋਸ਼ ਲੱਗੇ ਕਿ ਉਸਨੇ ਅਵਾਸ ਵਿਭਾਗ ਦੇ ਸਿਸਟਮ ਨਾਲ ਧੋਖਾ ਕਰਕੇ ਕਈ ਅਸਥਾਈ ਵਿਦੇਸ਼ੀ ਕਾਮੇ ਕੈਨੇਡਾ ਸੱਦੇ, ਜਦੋਂਕਿ ਉਸ ਕੋਲ ਅਜਿਹਾ ਕੋਈ ਅਧਿਕਾਰ ਹੈ ਹੀ ਨਹੀਂ ਸੀ।

ਦੋ ਸਾਲ ਲੰਮੀ ਸੁਣਵਾਈ ਦੌਰਾਨ ਡਾਕਟਰ ਸਾਹਿਬਾ ਨੇ ਆਪਣੇ ਆਪ ਨੂੰ ਠੀਕ ਸਾਬਤ ਕਰਨ ਦੇ ਯਤਨ ਕੀਤੇ, ਜਿੰਨਾਂ ਨੂੰ ਟ੍ਰਿਬਿਊਨਲ ਨੇ ਰੱਦ ਕਰਦਿਆਂ ਕਿਹਾ ਕਿ ਸਿਸਟਮ ਨਾਲ ਜਾਅਲਸਾਜ਼ੀ ਕਰਨ ਕਰਕੇ ਉਹ ਕਿਸੇ ਲਿਹਾਜ ਦੀ ਹੱਕਦਾਰ ਨਹੀਂ। ਜਾਣਕਾਰੀ ਅਨੁਸਾਰ ਪੇਸ਼ੇ ਵਜੋਂ ਉਹ ਦੰਦਾ ਦੀ ਡਾਕਟਰ ਹੁੰਦੇ ਹੋਏ ਉਸਨੇ ਅਸਥਾਈ ਵਿਦੇਸ਼ੀ ਕਾਮੇ (ਟੈਂਪਰੇਰੀ ਫੌਰਨ ਵਰਕਰ ਸਕੀਮ) ਦਾ ਰੱਜ ਕੇ ਦੁਰ-ਉਪਯੋਗ ਕੀਤਾ।

Advertisement

Advertisement

Advertisement
×