DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Canada ਸਰਕਾਰ ਦੀ ਵੱਡੀ ਕਾਰਵਾਈ: ਸਰੀ ਗੋਲੀਬਾਰੀ ਮਾਮਲੇ ਦੇ ਦੋਸ਼ੀ 14 ਭਾਰਤੀਆਂ ਨੂੰ ਅਗਲੇ ਹਫ਼ਤੇ ਕੀਤਾ ਜਾਵੇਗਾ ਡਿਪੋਰਟ

ਕੁਝ ਸੈਂਕੜੇ ਡਾਲਰਾਂ ਪਿੱਛੇ ਭਾਰਤੀ ਨੌਜਵਾਨ ਲਾ ਰਹੇ ਨੇ ਭਵਿੱਖ ਦਾਅ ’ਤੇ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਸਰੀ ਅਤੇ ਕੈਨੇਡਾ ਦੇ ਹੋਰ ਸ਼ਹਿਰਾਂ ਵਿੱਚ ਫਿਰੌਤੀ ਲਈ ਗੋਲੀਬਾਰੀ ਕਰਨ ਦੇ ਦੋਸ਼ਾਂ ਹੇਠ ਫੜੇ ਗਏ ਭਾਰਤੀ ਨੌਜਵਾਨ, ਜਿਨ੍ਹਾਂ ਵਿੱਚੋਂ ਕੁਝ ਲੰਘੇ ਦਿਨੀਂ ਵਾਪਸ ਭਾਰਤ ਭੇਜੇ ਗਏ ਸਨ, ਉਨ੍ਹਾਂ ਵਿੱਚੋਂ ਹੀ 14 ਹੋਰਨਾਂ ਨੂੰ ਅਗਲੇ ਹਫ਼ਤੇ ਡਿਪੋਰਟ ਕੀਤੇ ਜਾਣ ਦੀ ਤਿਆਰੀ ਸਰਹੱਦੀ ਸੁਰੱਖਿਆ ਏਜੰਸੀ ਨੇ ਕੱਸ ਲਈ ਹੈ। ਬੇਸ਼ੱਕ ਏਜੰਸੀ ਨੇ ਇਹ ਜਾਣਕਾਰੀ ਜਨਤਕ ਨਹੀਂ ਕੀਤੀ, ਪਰ ਅੰਦਰਲੇ ਸੂਤਰਾਂ ਅਨੁਸਾਰ ਇਨ੍ਹਾਂ ਨੂੰ ਸਜ਼ਾਵਾਂ ਦੀ ਥਾਂ ਵਾਪਸ ਤੋਰਨ ਵਿੱਚ ਹੀ ਭਲਾਈ ਸਮਝੀ ਜਾਣ ਲੱਗੀ ਹੈ। ਅਦਾਲਤ ਵਿੱਚ ਦੋਸ਼ ਮੰਨਣ ਵਾਲੇ ਅਤੇ ਕੁਝ ਹੋਰਾਂ ਦੇ ਮੂੰਹੋਂ ਨਿਕਲੀ ਹੱਡਬੀਤੀ ਅਨੁਸਾਰ ਉਹ ਕੁਝ ਸੈਂਕੜੇ ਡਾਲਰਾਂ ਬਦਲੇ ਆਪਣਾ ਭਵਿੱਖ ਦਾਅ 'ਤੇ ਲਾਉਂਦੇ ਹਨ। ਮਿਲੀ ਜਾਣਕਾਰੀ ਅਨੁਸਾਰ ਇੱਕ ਘਰ 'ਤੇ ਗੋਲੀਬਾਰੀ ਕਰਨ ਬਦਲੇ ਦੋ ਜਣਿਆਂ ਨੂੰ ਮਸੀਂ ਹਜ਼ਾਰ ਜਾਂ 1200 ਡਾਲਰ ਮਿਲਦੇ ਹਨ। ਕਿਸੇ ਖ਼ਾਸ ਥਾਂ 'ਤੇ ਖ਼ਾਸ ਕਿਸਮ ਦੀ ਗੋਲੀਬਾਰੀ ਲਈ ਇਹ ਰਕਮ ਵਧ ਕੇ 1500 ਡਾਲਰ ਹੋ ਜਾਂਦੀ ਹੈ। ਮਿਲੀ ਰਕਮ ਕਾਰ ਚਲਾਉਣ ਵਾਲੇ ਅਤੇ ਗੋਲੀਬਾਰੀ ਕਰਨ ਵਾਲੇ ਬਰਾਬਰ ਵੰਡਦੇ ਹਨ। ਹੋਰ ਪਤਾ ਲੱਗਾ ਹੈ ਕਿ ਭਾੜੇ ਦੇ ਕਾਤਲਾਂ ਦੇ ਤਿੰਨ-ਚਾਰ ਜਣਿਆਂ ਦੇ ਟੋਲੇ ਦੀ ਰਕਮ ਕਾਫ਼ੀ ਵੱਧ ਹੁੰਦੀ ਹੈ ਅਤੇ ਇਹ ਮਾਰੇ ਜਾਣ ਵਾਲੇ ਵਿਅਕਤੀ ਦੇ ਰੁਤਬੇ ਅਨੁਸਾਰ 40-50 ਹਜ਼ਾਰ ਤੱਕ ਹੁੰਦੀ ਹੈ। ਉਨ੍ਹਾਂ ਨੂੰ ਇੱਕ ਕਾਰ ਵੀ ਦਿੱਤੀ ਜਾਂਦੀ ਹੈ, ਜਿਸ ਨੂੰ ਵਾਰਦਾਤ ਤੋਂ ਬਾਅਦ ਉਨ੍ਹਾਂ ਨੇ ਅੱਗ ਲਾ ਕੇ ਸਾੜਨਾ ਹੁੰਦਾ ਹੈ; ਆਮ ਕਰਕੇ ਇਹ ਕਾਰਾਂ ਚੋਰੀ ਦੀਆਂ ਹੁੰਦੀਆਂ ਹਨ।

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਵਾਰਦਾਤ ਕਰਨ ਵਾਲਿਆਂ ਨੂੰ ਖ਼ੁਦ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਤੋਂ ਇਹ ਕੰਮ ਕਰਵਾਉਣ ਪਿੱਛੇ ਕੌਣ ਹੈ ਅਤੇ ਉਸ ਦਾ ਮਕਸਦ ਕੀ ਹੈ। ਇੱਕ ਵਾਰ ਗੋਲੀਬਾਰੀ ਕਰਨ ਵਾਲੇ ਅੱਗੇ ਤੋਂ ਅੱਗੇ ਹੋਰ ਜਾਣਕਾਰਾਂ ਨੂੰ ਇਸ ਜਾਲ ਵਿੱਚ ਫਸਾਈ ਜਾਂਦੇ ਹਨ। ਜਾਲ ਵਿੱਚ ਫਸਣ ਵਾਲਿਆਂ ਵਿੱਚੋਂ ਬਹੁਤੇ ਉਹ ਹੁੰਦੇ ਹਨ, ਜੋ ਜਾਂ ਤਾਂ ਸਖ਼ਤ ਕੰਮ ਕਰਨ ਤੋਂ ਕਤਰਾਉਂਦੇ ਹਨ ਜਾਂ ਉਨ੍ਹਾਂ ਨੂੰ ਕੰਮ ਮਿਲਦਾ ਨਹੀਂ। ਪਤਾ ਲੱਗਾ ਹੈ ਕਿ ਹੁਣ ਤੱਕ ਗੋਲੀਬਾਰੀ ਦੇ ਮਾਮਲਿਆਂ ਵਿੱਚ ਫੜੇ ਜਾਣ ਵਾਲਿਆਂ ਵਿੱਚੋਂ ਇੱਕਾ-ਦੁੱਕਾ ਹੋਰ ਦੇਸ਼ਾਂ ਤੋਂ ਹਨ ਜਾਂ ਬੇਘਰੇ ਹਨ ਅਤੇ ਬਾਕੀ ਸਾਰੇ ਭਾਰਤ ਤੋਂ ਪੜ੍ਹਾਈ ਕਰਨ ਆਏ ਨੌਜਵਾਨ ਹਨ, ਜਿਨ੍ਹਾਂ ਨੇ ਕੈਨੇਡਾ ਪੁੱਜ ਕੇ ਕਾਲਜ ਵਿੱਚ ਪੈਰ ਵੀ ਨਹੀਂ ਪਾਇਆ।

Advertisement

ਇਹ ਵੀ ਪਤਾ ਲੱਗਦਾ ਹੈ ਕਿ ਜਿਸ ਤਰ੍ਹਾਂ ਹੁਣ ਗੋਲੀਬਾਰੀ ਕਰਨ ਵਾਲਿਆਂ ਦੀ ਫੜੋ-ਫੜੀ ਹੋਣ ਲੱਗੀ ਹੈ ਅਤੇ ਉਨ੍ਹਾਂ ਦੀ ਜਾਣਕਾਰੀ ਬਾਹਰ ਆ ਰਹੀ ਹੈ, ਉਸ ਨੇ ਅਪਰਾਧ ਦੀ ਇਸ ਦੁਨੀਆ ਵਿੱਚ ਪੈਰ ਰੱਖਣ ਵਾਲਿਆਂ ਦੇ ਮਨਾਂ ਵਿੱਚ ਡਿਪੋਰਟੇਸ਼ਨ (ਦੇਸ਼ ਨਿਕਾਲੇ) ਦਾ ਡਰ ਪੈਦਾ ਕਰ ਦਿੱਤਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਨੌਜਵਾਨਾਂ ਤੋਂ ਇਹ ਅਪਰਾਧ ਕਰਵਾਉਣ ਵਾਲੇ ਲੋਕ ਅੱਗੇ ਤੋਂ ਕਿਹੜਾ ਨਵਾਂ ਪੈਂਤੜਾ ਅਖਤਿਆਰ ਕਰਦੇ ਹਨ।

Advertisement

Advertisement
×