DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿੱਖੀ ਦੀ ਸ਼ਾਨ ਅਤੇ ਪੰਜਾਬੀਅਤ ਦੇ ਰੰਗ ਦਿਖਾਉਂਦਾ ਵਿਸਾਖੀ ਮੇਲਾ

ਆਸਟਰੇਲੀਆ ਦੇ ਪ੍ਰਮੁੱਖ ਸ਼ਹਿਰ ਸਿਡਨੀ ਵਿਖੇ ਬਲੈਕਟਾਊਨ ਦੀ ਸ਼ੋਅ ਗਰਾਉਂ ਵਿੱਚ ਵਿਸਾਖੀ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਗਿਆ । ਸ਼ਬਦ ਗਾਇਨ ਉਪਰੰਤ ਵਿਸਾਖੀ ਦੇ ਮਾਣਮੱਤੇ ਇਤਿਹਾਸ ਅਤੇ ਇਸ ਨਾਲ ਜੁੜੀ ਆਰਥਿਕਤਾ ਦੀ ਮਹੱਤਤਾ ਨੂੰ ਦਰਸਾਉਂਦੇ ਵੱਖ ਵੱਖ ਰੰਗਾਂ ਦੀਆਂ ਪੇਸ਼ਕਾਰੀਆਂ...

  • fb
  • twitter
  • whatsapp
  • whatsapp
Advertisement

ਆਸਟਰੇਲੀਆ ਦੇ ਪ੍ਰਮੁੱਖ ਸ਼ਹਿਰ ਸਿਡਨੀ ਵਿਖੇ ਬਲੈਕਟਾਊਨ ਦੀ ਸ਼ੋਅ ਗਰਾਉਂ ਵਿੱਚ ਵਿਸਾਖੀ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਗਿਆ । ਸ਼ਬਦ ਗਾਇਨ ਉਪਰੰਤ ਵਿਸਾਖੀ ਦੇ ਮਾਣਮੱਤੇ ਇਤਿਹਾਸ ਅਤੇ ਇਸ ਨਾਲ ਜੁੜੀ ਆਰਥਿਕਤਾ ਦੀ ਮਹੱਤਤਾ ਨੂੰ ਦਰਸਾਉਂਦੇ ਵੱਖ ਵੱਖ ਰੰਗਾਂ ਦੀਆਂ ਪੇਸ਼ਕਾਰੀਆਂ ਪੰਜਾਬ ਦੀ ਧਰਤੀ ’ਤੇ ਲੱਗਦੇ ਖਾਸ ਮੇਲਿਆਂ ਦਾ ਝਲਕਾਰਾ ਪਾ ਰਹੀਆਂ ਸਨ। ਇਨ੍ਹਾਂ ਵਿੱਚ ਪੰਜਾਬੀ ਸੰਗੀਤ ਅਤੇ ਪੰਜਾਬੀ ਲੋਕ ਨਾਚ ਵਿਸ਼ੇਸ਼ ਖਿੱਚ ਦਾ ਕੇਂਦਰ ਸਨ।

ਸਟੇਜ ਉੱਤੇ ਬੱਚੇ, ਗੱਭਰੂ ਤੇ ਮੁਟਿਆਰਾਂ ਦੀਆਂ ਵੱਖ ਵੱਖ ਟੀਮਾਂ ਜਿੱਥੇ ਪੰਜਾਬੀ ਗੀਤਾਂ, ਭੰਗੜਿਆਂ ਤੇ ਗਿੱਧਿਆਂ ਨਾਲ ਖੂਬ ਰੌਣਕਾਂ ਲਾ ਰਹੀਆਂ ਸਨ, ਉੱਥੇ ਪੰਜਾਬੀ ਖਾਣਿਆਂ, ਪਹਿਰਾਵਿਆਂ ਆਦਿ ਨਾਲ ਸਜੇ ਵੱਖ ਵੱਖ ਸਟਾਲਾਂ/ਦੁਕਾਨਾਂ ਤੋਂ ਹੁੰਦੀ ਖ਼ਰੀਦੋ ਫ਼ਰੋਖਤ ਦਾ ਪੰਜਾਬੀਆਂ ਦੇ ਨਿਰਾਲੇ ਸ਼ੌਕ ਦਾ ਇੱਕ ਵੱਖਰਾ ਨਜ਼ਾਰੇ ਪੇਸ਼ ਕਰ ਰਹੀ ਸੀ। ਆਪਣੇ ਵੱਖ ਵੱਖ ਵਿਰਾਸਤੀ ਸ਼ੌਕਾਂ ਅਤੇ ਅੰਦਾਜ਼ ਨਾਲ ਪੰਜਾਬੀਆਂ ਦੀ ਸੱਜ ਧੱਜ ਭਰੀ ਸ਼ਿਰਕਤ ਮੇਲੇ ਨੂੰ ਹੋਰ ਵੀ ਚਾਰ ਚੰਨ ਲਾ ਕੇ ਵਿਲੱਖਣ ਸ਼ੋਭਾ ਪ੍ਰਦਾਨ ਕਰ ਰਹੀ ਸੀ।

Advertisement

ਮੇਲੇ ਦੇ ਪ੍ਰਬੰਧਕਾਂ ਤੇ ਸੰਚਾਲਕ ਦਵਿੰਦਰ ਸਿੰਘ ਧਾਰੀਆ ਅਤੇ ਹਰਕੀਰਤ ਸਿੰਘ ਸੰਧਰ ਨੇ ਦੱਸਿਆ ਕਿ ਇਹ ਮੇਲਾ ‘ਪੰਜਾਬੀ ਹੈਰੀਟੇਜ ਆਫ ਆਸਟਰੇਲੀਆ’ ਦੀ ਰੇਖ ਦੇਖ ਵਿੱਚ 2004 ਵਿੱਚ ਸ਼ੁਰੂ ਹੋਇਆ ਸੀ। ਉਦੋਂ ਤੋਂ ਇਹ ਸਿਡਨੀ ਦਾ ਪ੍ਰਮੁੱਖ ਮੇਲਾ ਤੇ ਤਿਉਹਾਰ ਬਣ ਚੁੱਕਾ ਹੈ। ਮੇਲੇ ਦਾ 23ਵਾਂ ਸਾਲ ਸੀ। ਇਨ੍ਹਾਂ ਸਾਲਾਂ ਦੌਰਾਨ ਪੰਜਾਬੀਆਂ ਨੇ ਨਾਲ ਨਾਲ ਦੂਜੇ ਦੇਸ਼ਾਂ ਦੇ ਲੋਕਾਂ ਦੀ ਦਿਲਚਸਪੀ ਵੀ ਇਸ ਵਿੱਚ ਲਗਾਤਾਰ ਵਧ ਰਹੀ ਹੈ। ਇੱਥੇ ਰਹਿ ਰਹੇ ਵਿਦੇਸ਼ੀ ਉਚੇਜੇ ਤੌਰ ’ਤੇ ਮੇਲੇ ਦਾ ਹਿੱਸਾ ਬਣ ਕੇ ਖੁਸ਼ੀਆਂ ਮਾਣਦੇ ਹਨ।

Advertisement

ਰੱਸਾਕਸ਼ੀ ਆਦਿ ਜ਼ੋਰ ਅਜ਼ਮਾਈ ਕਰਨ ਦੇ ਖੇਡ ਮੁਕਾਬਲੇ ਵੀ ਇਸ ਮੇਲੇ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ। ਹਰ ਸਾਲ ਸਿਡਨੀ ਦੇ ਧੁਰ ਵਿਚਕਾਰ ਹੁੰਦਾ ਇਹ ਮੇਲਾ ਹੋਰਨਾਂ ਭਾਈਚਾਰਿਆਂ ਵਿੱਚ ਵੀ ਪੰਜਾਬੀ ਸੱਭਿਆਚਾਰ/ਭਾਈਚਾਰੇ ਦੇ ਨਿਵੇਕਲੇ ਰੰਗ ਬਿਖੇਰਨ ਦਾ ਸਬੱਬ ਬਣਿਆ ਹੋਇਆ ਹੈ ਜੋ ਪੰਜਾਬੀਅਤ ਨੂੰ ਹੋਰ ਵੀ ਪ੍ਰਫੁੱਲਿਤ ਹੋਣ ਦਾ ਵਧੀਆ ਮੌਕਾ ਪ੍ਰਦਾਨ ਕਰਦਾ ਆ ਰਿਹਾ ਹੈ।

ਸੰਪਰਕ: 98764-74858

Advertisement
×