DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Canada ਵਿਚ ਪੰਜਾਬੀ ਪਰਿਵਾਰ ਦੇ ਘਰ ਜੰਮੇ ਬੱਚੇ ਦੀ ਭੇਤਭਰੇ ਹਾਲਾਤ ਵਿਚ ਮੌਤ; ਦੋ ਗ੍ਰਿਫ਼ਤਾਰ

ਕੈਨੇਡਾ ਵਿਚ ਪੰਜਾਬੀ ਪਰਿਵਾਰ ਦੇ ਘਰ ਜੰਮੇ ਬੱਚੇ ਦੀ ਭੇਤ-ਭਰੇ ਹਾਲਾਤ ਵਿਚ ਮੌਤ ਅਤੇ ਜਨਮ ਦੇਣ ਵਾਲੀ ਮਾਂ ਦੀ ਨਾਜ਼ੁਕ ਹਾਲਤ ਦੀ ਪੁਲੀਸ ਜਾਂਚ ਕਰ ਰਹੀ ਹੈ। ਪੁਲੀਸ ਨੇ ਔਰਤ ਦੇ ਦੋ ਰਿਸ਼ਤੇਦਾਰਾਂ ਸੁਖਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਰਮਨਦੀਪ...

  • fb
  • twitter
  • whatsapp
  • whatsapp
Advertisement

ਕੈਨੇਡਾ ਵਿਚ ਪੰਜਾਬੀ ਪਰਿਵਾਰ ਦੇ ਘਰ ਜੰਮੇ ਬੱਚੇ ਦੀ ਭੇਤ-ਭਰੇ ਹਾਲਾਤ ਵਿਚ ਮੌਤ ਅਤੇ ਜਨਮ ਦੇਣ ਵਾਲੀ ਮਾਂ ਦੀ ਨਾਜ਼ੁਕ ਹਾਲਤ ਦੀ ਪੁਲੀਸ ਜਾਂਚ ਕਰ ਰਹੀ ਹੈ। ਪੁਲੀਸ ਨੇ ਔਰਤ ਦੇ ਦੋ ਰਿਸ਼ਤੇਦਾਰਾਂ ਸੁਖਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਰਮਨਦੀਪ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲੀਸ ਨੇ ਮੁਢਲੇ ਤੌਰ ’ਤੇ ਚਾਰ ਜਣਿਆਂ ਨੂੰ ਹਿਰਾਸਤ ਵਿਚ ਲੈ ਕੇ ਪੁੱਛ-ਪੜਤਾਲ ਕੀਤੀ। ਬਾਅਦ ਵਿਚ ਦੋ ਜਣਿਆਂ ਨੂੰ ਰਿਹਾਅ ਕਰ ਦਿੱਤਾ ਗਿਆ ਜਿਨ੍ਹਾਂ ਦੀ ਪਛਾਣ ਨਹੀਂ ਹੋ ਸਕੀ।

Advertisement

ਪੁਲੀਸ ਨੇ 23 ਸਾਲਾ ਸੁਖਪ੍ਰੀਤ ਸਿੰਘ ਅਤੇ 26 ਸਾਲਾ ਰਮਨਦੀਪ ਕੌਰ ਨੂੰ ਗ੍ਰਿਫ਼ਤਾਰ ਕਰਦਿਆਂ ਬੱਚੇ ਦੀ ਦੇਹ ਲੁਕਾਉਣ, ਕੰਮਕਾਜ ਵਿਚ ਅੜਿੱਕੇ ਡਾਹੁਣ ਅਤੇ ਮ੍ਰਿਤਕ ਦੇਹ ਦਾ ਨਿਰਾਦਰ ਕਰਨ ਦੇ ਦੋਸ਼ ਆਇਦ ਕੀਤੇ ਹਨ। ਦੋਹਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

Advertisement

ਨੋਵਾ ਸਕੋਸ਼ੀਆ ਸੂਬੇ ਦੀ ਰਾਜਧਾਨੀ ਹੈਲੀਫੈਕਸ ਵਿਚ ਵਾਪਰੇ ਘਟਨਾਕ੍ਰਮ ਦੀ ਸ਼ੁਰੂਆਤ ਸ਼ੁੱਕਰਵਾਰ ਰਾਤ ਤਕਰੀਬਨ ਪੌਣੇ ਦਸ ਵਜੇ ਹੋਈ ਜਦੋਂ ਹਸਪਤਾਲ ਦੇ ਸਟਾਫ਼ ਨੇ ਬੱਚਾ ਗ਼ਾਇਬ ਹੋਣ ਦੀ ਸ਼ਿਕਾਇਤ ਦਰਜ ਕਰਵਾਈ। ਬੱਚੇ ਨੂੰ ਜਨਮ ਦੇਣ ਵਾਲੀ ਔਰਤ ਨੂੰ ਸ਼ੁੱਕਰਵਾਰ ਵਾਲੇ ਦਿਨ ਹੀ ਹੈਲੀਫ਼ੈਕਸ ਦੇ ਘਰ ਵਿਚ ਸਮੱਸਿਆ ਪੈਦਾ ਹੋਣ ਮਗਰੋਂ ਪੈਰਾਮੈਡੀਕਲ ਵੱਲੋਂ ਹਸਪਤਾਲ ਲਿਆਂਦਾ ਗਿਆ।

ਹਸਪਤਾਲ ਸਟਾਫ਼ ਦੀ ਸ਼ਿਕਾਇਤ ਮਿਲਣ ’ਤੇ ਬੱਚੇ ਦੀ ਭਾਲ ਆਰੰਭੀ ਗਈ ਅਤੇ ਹੈਲੀਫ਼ੈਕਸ ਦਾ ਚੱਪਾ-ਚੱਪਾ ਛਾਣ ਮਾਰਿਆ। ਬਹੁਮੰਜ਼ਲੀ ਇਮਾਰਤਾਂ ਦੇ ਬਾਹਰ ਰੱਖੇ ਕੂੜੇ ਵਾਲੇ ਡੱਬਿਆਂ ਨੂੰ ਖ਼ਾਸ ਤੌਰ ’ਤੇ ਫਰੋਲਿਆ ਗਿਆ ਪਰ ਕੋਈ ਸਫ਼ਲਤਾ ਲਾ ਮਿਲੀ। ਆਖ਼ਰਕਾਰ ਨਵੀਂ ਜਾਣਕਾਰੀ ਦੇ ਆਧਾਰ ’ਤੇ ਪ੍ਰੌਸਪੈਕਟ ਰੋਡ ਅਤੇ ਇਸ ਦੇ ਨਾਲ ਲਗਦੇ ਇਲਾਕੇ ਵਿਚ ਨਵੇਂ ਸਿਰੇ ਤੋਂ ਭਾਲ ਆਰੰਭੀ ਗਈ ਅਤੇ ਬਾਅਦ ਦੁਪਹਿਰ ਤਕਰੀਬਨ ਸਵਾ ਤਿੰਨ ਵਜੇ ਓਲਡ ਕੋਚ ਰੋਡ ਇਲਾਕੇ ਵਿਚੋਂ ਬੱਚੇ ਦੀ ਦੇਹ ਮਿਲ ਗਈ।

ਹੈਲੀਫ਼ੈਕਸ ਪੁਲੀਸ ਦੇ ਮੁਖੀ ਡੌਨ ਮੈਕਲੇਨ ਨੇ ਦੱਸਿਆ ਕਿ ਜਾਂਚ ਜਾਰੀ ਹੈ। ਨੋਵਾ ਸਕੋਸ਼ੀਆ ਦੇ ਮੈਡੀਕਲ ਐਗਜ਼ਾਮੀਨਰ ਵੱਲੋਂ ਬੱਚੇ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਜਾਵੇਗਾ। ਉੱਧਰ, ਹਸਪਤਾਲ ਵਿਚ ਦਾਖ਼ਲ ਬੱਚੇ ਦੀ ਮਾਂ ਦੀ ਹਾਲਤ ਫ਼ਿਲਹਾਲ ਸਥਿਰ ਦੱਸੀ ਜਾ ਰਹੀ ਹੈ ਅਤੇ ਪੁਲੀਸ ਮੁਖੀ ਡੌਨ ਮੈਕਲੇਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਮਾਮਲੇ ਨਾਲ ਸਬੰਧਿਤ ਕੋਈ ਜਾਣਕਾਰੀ ਹੋਵੇ ਤਾਂ ਜਾਂਚਕਰਤਾਵਾਂ ਨਾਲ ਸੰਪਰਕ ਕਰੇ।

Advertisement
×