DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਗ਼ੈਰ-ਕਾਨੂੰਨੀ ਪਰਵਾਸ 'ਤੇ ਆਸਟਰੇਲੀਆ ਦਾ ਸਖ਼ਤ ਰੁਖ਼

ਗ਼ੈਰ-ਕਾਨੂੰਨੀ ਰਸਤੇ ਆਉਣ ਵਾਲਿਆਂ ਨੂੰ ਨਹੀਂ ਮਿਲੇਗੀ ਸਥਾਈ ਤੌਰ 'ਤੇ ਵੱਸਣ ਦੀ ਇਜਾਜ਼ਤ: ਟੋਨੀ ਬਰਕ

  • fb
  • twitter
  • whatsapp
  • whatsapp
Advertisement

ਆਸਟਰੇਲੀਆ ਦੇ ਗ੍ਰਹਿ ਮੰਤਰੀ ਟੋਨੀ ਬਰਕ ਨੇ ਸਪਸ਼ਟ ਕੀਤਾ ਹੈ ਕਿ ਸਰਕਾਰ ਗ਼ੈਰ-ਕਾਨੂੰਨੀ ਸਮੁੰਦਰੀ ਰਸਤੇ ਦੇਸ਼ ਵਿੱਚ ਦਾਖ਼ਲ ਹੋਣ ਵਾਲਿਆਂ ਲਈ ਕੋਈ ਨਰਮੀ ਨਹੀਂ ਵਰਤੇਗੀ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਆਸਟਰੇਲੀਆ ਵਿੱਚ ਸਥਾਈ ਤੌਰ 'ਤੇ ਵੱਸਣ ਦੀ ਇਜਾਜ਼ਤ ਨਹੀਂ ਮਿਲੇਗੀ।

ਉਨ੍ਹਾਂ ਮਨੁੱਖੀ ਤਸਕਰਾਂ ਨੂੰ ਵੀ ਸਖ਼ਤ ਸੰਦੇਸ਼ ਦਿੱਤਾ ਹੈ। ਆਸਟਰੇਲੀਆ ਸਰਕਾਰ ਵੱਲੋਂ ਇਹ ਚਿਤਾਵਨੀ ਉਸ ਵੇਲੇ ਆਈ ਹੈ ਜਦੋਂ ਸਪੇਨ ਵਿੱਚ ਸਿਉਟਾ ਅਤੇ ਕੈਨੇਰੀ ਟਾਪੂਆਂ ਰਾਹੀਂ ਗ਼ੈਰ-ਕਾਨੂੰਨੀ ਪਰਵਾਸੀਆਂ ਦਾ ਦਾਖਲਾ ਲਗਾਤਾਰ ਵਧ ਰਿਹਾ ਹੈ।

Advertisement

ਰਿਪੋਰਟਾਂ ਮੁਤਾਬਕ ਸਾਲ 2025 ਦੌਰਾਨ ਯੂਰਪ ਵਿੱਚ ਲਗਪਗ 2.4 ਲੱਖ ਗ਼ੈਰ-ਕਾਨੂੰਨੀ ਸਰਹੱਦੀ ਦਾਖ਼ਲੇ ਦਰਜ ਹੋਏ ਹਨ। ਦੂਜੇ ਪਾਸੇ, ਆਸਟਰੇਲੀਆ ਵਿੱਚ ਕਰੀਬ 77,700 ਅਜਿਹੇ ਗੈਰ-ਨਾਗਰਿਕ ਰਹਿ ਰਹੇ ਹਨ, ਜਿਨ੍ਹਾਂ ਕੋਲ ਕੋਈ ਵੈਧ ਵੀਜ਼ਾ ਨਹੀਂ ਹੈ ਅਤੇ ਬਹੁਤੇ ਵੀਜ਼ਾ ਮਿਆਦ ਖ਼ਤਮ ਹੋਣ ਦੇ ਬਾਵਜੂਦ ਦੇਸ਼ ਵਿੱਚ ਹੀ ਹਨ।

Advertisement

ਸਰਕਾਰ ਦਾ ਕਹਿਣਾ ਹੈ ਕਿ ਸਰਹੱਦਾਂ ਦੀ ਸੁਰੱਖਿਆ, ਮਨੁੱਖੀ ਤਸਕਰੀ 'ਤੇ ਨਕੇਲ ਅਤੇ ਕਾਨੂੰਨੀ ਪਰਵਾਸ ਪ੍ਰਣਾਲੀ ਨੂੰ ਹਰ ਹਾਲ ਵਿੱਚ ਮਜ਼ਬੂਤ ਰੱਖਿਆ ਜਾਵੇਗਾ।

Advertisement
×