DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਮਿਆਰੀ ਸਿੱਖਿਆ ਦੇ ਚਾਨਣ ਮੁਨਾਰੇ ਆਸਟਰੇਲੀਆ ਦੇ ਸਕੂਲ

ਆਸਟਰੇਲੀਆ ਦੇ ਸਰਕਾਰੀ ਸਕੂਲਾਂ ਦੀ ਸਿੱਖਿਆ ਦੇ ਸੰਦਰਭ ’ਚ ਸਾਡੇ ਦੇਸ਼ ਦੇ ਮਰਹੂਮ ਰਾਸ਼ਟਰਪਤੀ ਏ.ਪੀ.ਜੇ ਅਬਦੁਲ ਕਲਾਮ ਵੱਲੋਂ ਆਪਣੇ ਦੇਸ਼ ਦੀ ਸਿੱਖਿਆ ਬਾਰੇ ਦਿੱਤੇ ਗਏ ਵਿਚਾਰ ਕਾਫ਼ੀ ਢੁੱਕਵੇਂ ਜਾਪਦੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਦੁਨੀਆ ਦੇ ਵਿਕਸਤ ਦੇਸ਼ਾਂ...

  • fb
  • twitter
  • whatsapp
  • whatsapp
Advertisement

ਆਸਟਰੇਲੀਆ ਦੇ ਸਰਕਾਰੀ ਸਕੂਲਾਂ ਦੀ ਸਿੱਖਿਆ ਦੇ ਸੰਦਰਭ ’ਚ ਸਾਡੇ ਦੇਸ਼ ਦੇ ਮਰਹੂਮ ਰਾਸ਼ਟਰਪਤੀ ਏ.ਪੀ.ਜੇ ਅਬਦੁਲ ਕਲਾਮ ਵੱਲੋਂ ਆਪਣੇ ਦੇਸ਼ ਦੀ ਸਿੱਖਿਆ ਬਾਰੇ ਦਿੱਤੇ ਗਏ ਵਿਚਾਰ ਕਾਫ਼ੀ ਢੁੱਕਵੇਂ ਜਾਪਦੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਦੁਨੀਆ ਦੇ ਵਿਕਸਤ ਦੇਸ਼ਾਂ ਦੀ ਤਰਜ਼ ’ਤੇ ਸਾਡੇ ਦੇਸ਼ ’ਚ ਵੀ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੀ ਸਿੱਖਿਆ ਦਾ ਪਾੜਾ ਖ਼ਤਮ ਕਰਕੇ ਅਮੀਰਾਂ ਤੇ ਗ਼ਰੀਬਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਬਿਨਾਂ ਕਿਸੇ ਫ਼ਰਕ ਤੋਂ ਇੱਕੋ ਤਰ੍ਹਾਂ ਦੇ ਸਕੂਲਾਂ ਵਿੱਚ ਇਕੱਠੇ ਬੈਠ ਕੇ ਸਿੱਖਿਆ ਹਾਸਲ ਕਰਨ ਤਾਂ ਸਾਡੇ ਦੇਸ਼ ਦੀ ਤਸਵੀਰ ਬਦਲ ਸਕਦੀ ਹੈ। ਸਾਡੇ ਦੇਸ਼ ਦੀਆਂ ਸਰਕਾਰਾਂ ਨੂੰ ਇਸ ਦਿਸ਼ਾ ਵੱਲ ਛੇਤੀ ਤੋਂ ਛੇਤੀ ਕਦਮ ਚੁੱਕਣੇ ਚਾਹੀਦੇ ਹਨ।

ਇਸ ਤਰ੍ਹਾਂ ਦੀ ਸਿੱਖਿਆ ਵਿਵਸਥਾ ਕਾਇਮ ਹੋਣ ਨਾਲ ਮੱਧ ਵਰਗੀ ਅਤੇ ਗ਼ਰੀਬ ਵਰਗ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਹਾਸਲ ਕਰਨ ਦੇ ਮੌਕੇ ਮਿਲਣਗੇ ਅਤੇ ਗ਼ਰੀਬਾਂ ਤੇ ਅਮੀਰਾਂ ਦੀ ਸਿੱਖਿਆ ਵਿਚਕਾਰ ਵਧ ਰਿਹਾ ਪਾੜਾ ਵੀ ਖ਼ਤਮ ਹੋ ਜਾਵੇਗਾ। ਆਸਟਰੇਲੀਆ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਢਾਂਚਾ ਕਿਸ ਤਰ੍ਹਾਂ ਦਾ ਹੈ, ਇਸ ਬਾਰੇ ਗੱਲ ਕਰ ਲੈਂਦੇ ਹਾਂ। ਆਸਟਰੇਲੀਆ ਦੇ ਸਰਕਾਰੀ ਸਕੂਲਾਂ ਦੀਆਂ ਕੇਵਲ ਇਮਾਰਤਾਂ ਹੀ ਸ਼ਾਨਦਾਰ ਨਹੀਂ ਸਗੋਂ ਸਿੱਖਿਆ ਦੇ ਮਿਆਰੀ ਪੱਧਰ ਨੂੰ ਵੇਖ ਕੇ ਤਿੰਨ ਗੱਲਾਂ ਸਮਝ ਆਉਂਦੀਆਂ ਹਨ। ਪਹਿਲੀ ਗੱਲ ਇਹ ਹੈ ਕਿ ਉੱਥੋਂ ਦੀ ਸਰਕਾਰ ਇਹ ਗੱਲ ਚੰਗੀ ਤਰ੍ਹਾਂ ਸਮਝਦੀ ਹੈ ਕਿ ਦੇਸ਼ ਦੇ ਹਰ ਬੱਚੇ ਨੂੰ ਮਿਆਰੀ ਸਿੱਖਿਆ ਹਾਸਲ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਦੂਜੀ ਗੱਲ ਇਹ ਹੈ ਕਿ ਬਿਨਾਂ ਮਿਆਰੀ ਸਿੱਖਿਆ ਤੋਂ ਮੁਲਕ ਦੀ ਤਰੱਕੀ ਹੋਣੀ ਸੰਭਵ ਨਹੀਂ ਹੈ। ਤੀਜੀ ਗੱਲ ਇਹ ਹੈ ਕਿ ਸਰਕਾਰ ਨੂੰ ਸਿੱਖਿਆ ਪ੍ਰਤੀ ਬਣਦੀ ਜ਼ਿੰਮੇਵਾਰੀ ਸਚਮੁੱਚ ਵਿੱਚ ਨਿਭਾਉਣੀ ਚਾਹੀਦੀ ਹੈ।

Advertisement

ਆਸਟਰੇਲੀਆ ਦੇ ਸਰਕਾਰੀ ਸਕੂਲ ਸਾਡੇ ਦੇਸ਼ ਦੇ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਕਿਤੇ ਵਧੀਆ ਹਨ। ਕੇਵਲ ਸ਼ਹਿਰੀ ਹੀ ਨਹੀਂ ਸਗੋਂ ਪੇਂਡੂ ਸਰਕਾਰੀ ਸਕੂਲਾਂ ’ਚ ਵੀ ਦਾਖਲ ਹੁੰਦਿਆਂ ਹੀ ਮਹਿਲਾਂ, ਪਾਰਕਾਂ, ਪਿਕਨਿਕ ਸਥਾਨਾਂ, ਸ਼ਾਨਦਾਰ ਸੁਸਾਇਟੀ ਵਰਗੀਆਂ ਇਮਾਰਤਾਂ ਅਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਮੌਜੂਦ ਵੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਬੱਚਿਆਂ ਦੇ ਖੇਡਣ ਲਈ ਬਹੁਤ ਵਧੀਆ ਖੇਡ ਦੇ ਮੈਦਾਨ ਸਰਕਾਰੀ ਸਕੂਲਾਂ ਦੀ ਸਿੱਖਿਆ ਦਾ ਹਿੱਸਾ ਹਨ। ਸਕੂਲਾਂ ਦੀ ਸਾਫ਼ ਸਫ਼ਾਈ ਨੂੰ ਵੇਖ ਕੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਇਸ ਮੁਲਕ ਦੀਆਂ ਸਰਕਾਰਾਂ ਸਾਫ਼ ਸਫ਼ਾਈ ਨੂੰ ਕਿੰਨਾ ਜ਼ਿਆਦਾ ਮਹੱਤਵ ਦਿੰਦੀਆਂ ਹਨ।

Advertisement

ਸਕੂਲ ਦੇ ਕਿਸੇ ਪਾਸੇ ਵੀ ਕੂੜੇ ਕਰਕਟ ਦਾ ਇੱਕ ਤਿਣਕਾ ਵੀ ਨਜ਼ਰ ਨਹੀਂ ਆਉਂਦਾ। ਹਰ ਸਰਕਾਰੀ ਸਕੂਲ ਦੀ ਇਮਾਰਤ ਦੀ ਕੰਧ ਉੱਤੇ ਆਸਟਰੇਲੀਆ ਦੇ ਸਿੱਖਿਆ ਵਿਭਾਗ ਵੱਲੋਂ ਸਕੂਲ ਦਾ ਹਰ ਪੱਖੋਂ ਮੁਲਾਂਕਣ ਕਰਕੇ ਫਾਈਵ ਸਟਾਰਜ ’ਚੋਂ ਦਿੱਤੇ ਗਏ ਸਟਾਰਜ ਅਤੇ ਸਰਟੀਫਿਕੇਟ ਲੱਗੇ ਹੋਏ ਨਜ਼ਰ ਆਉਂਦੇ ਹਨ। ਬੱਚਿਆਂ ਨੂੰ ਕੁਦਰਤ ਨਾਲ ਜੋੜ ਕੇ ਰੱਖਣ ਦਾ ਹਰ ਯਤਨ ਕੀਤਾ ਜਾਂਦਾ ਹੈ। ਸਕੂਲ ਨੂੰ ਚਲਾਉਣ ਵਾਲੇ ਪ੍ਰਬੰਧਕੀ ਬਲਾਕ ਦੀ ਸਾਫ਼ ਸਫ਼ਾਈ, ਤਰਤੀਬ ’ਚ ਰੱਖਿਆ ਹੋਇਆ ਸਾਜ਼ੋ ਸਾਮਾਨ, ਤਕਨੀਕੀ ਸਾਮਾਨ ਸਕੂਲ ਦੇ ਅੰਦਰ ਆਉਣ ਵਾਲੇ ਹਰ ਵਿਅਕਤੀ ਦਾ ਆਪਣੇ ਵੱਲ ਧਿਆਨ ਖਿੱਚਦਾ ਹੈ। ਬੱਚਿਆਂ ਦੀਆਂ ਜਮਾਤਾਂ ਦੇ ਸਜੇ ਫੱਬੇ ਵੱਡੇ-ਵੱਡੇ ਹਾਇਟੈਕ ਕਮਰੇ, ਸ਼ਾਨਦਾਰ ਫਰਨੀਚਰ, ਪੜ੍ਹਾਈ ਲਈ ਐੱਲ.ਈ.ਡੀਜ਼ ਅਤੇ ਜਮਾਤਾਂ ਦੇ ਕਮਰਿਆਂ ’ਚ ਸ਼ਾਨਦਾਰ ਪਖਾਨੇ ਅਤੇ ਹੋਰ ਸਹੂਲਤਾਂ ਵੇਖ ਕੇ ਹਰ ਵਿਅਕਤੀ ਆਸਟਰੇਲੀਆ ਦੇ ਸਿੱਖਿਆ ਪ੍ਰਬੰਧ ਦੀ ਸਿਫ਼ਤ ਕੀਤੇ ਬਗੈਰ ਨਹੀਂ ਰਹਿ ਸਕਦਾ। ਸਰਕਾਰੀ ਸਕੂਲਾਂ ਦੇ ਸਾਂਝੇ ਪਖਾਨੇ ਵੀ ਕਿਸੇ ਵਧੀਆ ਹੋਟਲ ਦੇ ਪਖਾਨਿਆਂ ਵਰਗੇ ਹੁੰਦੇ ਹਨ। ਪੀਣ ਵਾਲੇ ਪਾਣੀ ਦੀ ਸ਼ੁੱਧਤਾ, ਉਸ ਸਥਾਨ ’ਤੇ ਲੱਗੀਆਂ ਟੁੱਟੀਆਂ ਦੀ ਸਫ਼ਾਈ ਨੂੰ ਵੇਖ ਕੇ ਹਰ ਇੱਕ ਦਾ ਮਨ ਟੁੰਬਿਆ ਜਾਂਦਾ ਹੈ। ਕਿਸੇ ਵੀ ਜਮਾਤ ਵਿੱਚ 20 ਤੋਂ 22 ਤੱਕ ਹੀ ਬੱਚੇ ਹੁੰਦੇ ਹਨ। ਕਮਰਿਆਂ ਦੇ ਬਾਹਰ ਬੱਚਿਆਂ ਦੇ ਨਾਵਾਂ ਦੀ ਸੂਚੀ ਲੱਗੀ ਹੋਈ ਹੁੰਦੀ ਹੈ। ਬਾਹਰਲੇ ਕਿਸੇ ਵੀ ਵਿਅਕਤੀ ਨੂੰ ਜਮਾਤਾਂ ਦੇ ਕਮਰਿਆਂ ’ਚ ਜਾਣ ਦੀ ਇਜਾਜ਼ਤ ਨਹੀਂ ਹੁੰਦੀ।

ਬੱਚਿਆਂ ਦੇ ਸਕੂਲ ਬੈਗ ਰੱਖਣ ਲਈ ਬਹੁਤ ਸ਼ਾਨਦਾਰ ਰੈਕ ਬਣੇ ਹੋਏ ਹੁੰਦੇ ਹਨ। ਰੈਕ ਦੇ ਹਰ ਖਾਨੇ ਉੱਤੇ ਬੱਚੇ ਦਾ ਨਾਂ ਅਤੇ ਜਮਾਤ ਦਾ ਸਟਿੱਕਰ ਲੱਗਿਆ ਹੋਇਆ ਹੁੰਦਾ ਹੈ। ਸਾਡੇ ਦੇਸ਼ ਵਾਂਗ ਬੱਚਿਆਂ ਦੇ ਬਸਤਿਆਂ ਦਾ ਬੋਝ ਉਨ੍ਹਾਂ ਦੇ ਬੋਝ ਨਾਲੋਂ ਵੱਧ ਨਹੀਂ ਹੁੰਦਾ। ਉਨ੍ਹਾਂ ਦੇ ਬਸਤਿਆਂ ਵਿੱਚ ਤਿੰਨ-ਚਾਰ ਤੋਂ ਵੱਧ ਕਿਤਾਬਾਂ ਨਹੀਂ ਹੁੰਦੀਆਂ। ਬੱਚਿਆਂ ਨੂੰ ਵੀਹ ਮਿੰਟ ਤੋਂ ਵੱਧ ਘਰ ਦਾ ਕੰਮ ਨਹੀਂ ਦਿੱਤਾ ਜਾਂਦਾ ਤਾਂ ਕਿ ਬੱਚਿਆਂ ਨੂੰ ਖੇਡਣ, ਘੁੰਮਣ-ਫਿਰਨ, ਹੋਰ ਗਤੀਵਿਧੀਆਂ ਕਰਨ ਅਤੇ ਆਪਣੇ ਮਾਪਿਆਂ ਨਾਲ ਕੰਮ ਕਾਰ ਕਰਵਾਉਣ ਦਾ ਸਮਾਂ ਮਿਲ ਸਕੇ। ਆਸਟਰੇਲੀਆ ਦੀ ਸਿੱਖਿਆ ਵਿਵਸਥਾ ਦਾ ਇੱਕ ਪੱਖ ਇਹ ਵੀ ਹੈ ਕਿ ਕਾਮਨਵੈਲਥ ਦੇ ਦੂਜੇ ਦੇਸ਼ਾਂ ਦੀ ਤਰ੍ਹਾਂ ਅੱਠਵੀਂ ਜਮਾਤ ਤੱਕ ਬੱਚਿਆਂ ਦੇ ਦਿਮਾਗ਼ ’ਤੇ ਜ਼ਿਆਦਾ ਬੋਝ ਨਹੀਂ ਪਾਇਆ ਜਾਂਦਾ। ਅੱਠਵੀਂ ਜਮਾਤ ਤੱਕ ਉਨ੍ਹਾਂ ਦੀਆਂ ਪ੍ਰੀਖਿਆਵਾਂ ਨਹੀਂ ਹੁੰਦੀਆਂ। ਜਮਾਤਾਂ ਦੇ ਟੈਸਟਾਂ ਦੇ ਆਧਾਰ ਉੱਤੇ ਹੀ ਉਨ੍ਹਾਂ ਨੂੰ ਪਾਸ ਕੀਤਾ ਜਾਂਦਾ ਹੈ। ਨੌਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਦੇ ਆਧਾਰ ਉੱਤੇ ਉਚੇਰੀ ਸਿੱਖਿਆ ਲਈ ਭੇਜੇ ਜਾਣ ਵਾਲੇ ਸਕੂਲ ਦਾ ਫ਼ੈਸਲਾ ਕਰ ਦਿੱਤਾ ਜਾਂਦਾ ਹੈ। ਹਰ ਬੱਚੇ ਨੂੰ ਸਵੇਰ ਅਤੇ ਦੁਪਹਿਰ ਦਾ ਗਰਮ-ਗਰਮ ਖਾਣਾ ਦਿੱਤਾ ਜਾਂਦਾ ਹੈ। ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਦੇ ਸਰਬਪੱਖੀ ਵਿਕਾਸ ਵਾਸਤੇ ਹੋਰ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ। ਬੱਚਿਆਂ ’ਚ ਆਤਮ ਵਿਸ਼ਵਾਸ ਤੇ ਆਤਮ ਨਿਰਭਰਤਾ ਦੇ ਗੁਣ ਵੀ ਪੈਦਾ ਕੀਤੇ ਜਾਂਦੇ ਹਨ। ਬੱਚਿਆਂ ਦੇ ਸਕੂਲ ਜ਼ਿਆਦਾਤਰ ਉਨ੍ਹਾਂ ਦੇ ਘਰਾਂ ਦੇ ਨੇੜੇ ਪੈਂਦੇ ਹਨ। ਬੱਸਾਂ ’ਚ ਜਾਣ ਵਾਲੇ ਬੱਚਿਆਂ ਤੋਂ ਕੋਈ ਬੱਸ ਕਿਰਾਇਆ ਨਹੀਂ ਲਿਆ ਜਾਂਦਾ।

ਬਾਰ੍ਹਵੀਂ ਜਮਾਤ ਤੱਕ ਬੱਚਿਆਂ ਤੋਂ ਕੋਈ ਫੀਸ ਨਹੀਂ ਲਈ ਜਾਂਦੀ। ਅਮੀਰਾਂ ਤੇ ਗ਼ਰੀਬਾਂ ਦੇ ਬੱਚਿਆਂ ਦੀ ਸਿੱਖਿਆ ਇੱਕੋ ਜਿਹੀ ਹੈ। ਸਹੂਲਤਾਂ ਅਤੇ ਸਾਂਭ ਸੰਭਾਲ ਨੂੰ ਲੈ ਕੇ ਆਸਟਰੇਲੀਆ ਦੇ ਸਰਕਾਰੀ ਸਕੂਲ ਸਾਡੇ ਦੇਸ਼ ਦੇ ਪ੍ਰਾਈਵੇਟ ਸਕੂਲਾਂ ਤੋਂ ਵੀ ਚੰਗੇ ਹਨ। ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਵਾਲੇ ਅਧਿਆਪਕ ਉੱਚ ਯੋਗਤਾ ਪ੍ਰਾਪਤ ਹੁੰਦੇ ਹਨ। ਉਨ੍ਹਾਂ ਦੀਆਂ ਨਿਯੁਕਤੀਆਂ ਉਨ੍ਹਾਂ ਦੀ ਪ੍ਰੀਖਿਆ ਅਤੇ ਇੰਟਰਵਿਊ ਲੈਣ ਤੋਂ ਬਾਅਦ ਹੀ ਹੁੰਦੀ ਹੈ। ਦੂਜੇ ਦੇਸ਼ਾਂ ਤੋਂ ਆ ਕੇ ਆਸਟਰੇਲੀਆ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਦੀ ਨੌਕਰੀ ਲੈਣ ਵਾਲੇ ਨੂੰ ਇਸ ਦੇਸ਼ ਦੀ ਪੜ੍ਹਾਈ ਕਰਨੀ ਪੈਂਦੀ ਹੈ ਅਤੇ ਪ੍ਰੀਖਿਆ ਪਾਸ ਕਰਨੀ ਪੈਂਦੀ ਹੈ। ਇੱਥੇ ਸਕੂਲ ਅਧਿਆਪਕਾਵਾਂ ਨੂੰ 50 ਤੋਂ 60 ਹਜ਼ਾਰ ਡਾਲਰ ਤਨਖਾਹ ਮਿਲਦੀ ਹੈ। ਉੱਚ ਯੋਗਤਾ ਅਤੇ ਤਜਰਬੇ ਵਾਲੇ ਅਧਿਆਪਕਾਂ ਨੂੰ ਹੋਰ ਵੀ ਵੱਧ ਤਨਖਾਹ ਮਿਲਦੀ ਹੈ।

ਸੰਪਰਕ: 98826-27136

Advertisement
×