DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Australian Punjabi Writers Sabha ਨੇ ਕਵੀ ਦਰਬਾਰ ਕਰਵਾਇਆ

ਕਵੀਆਂ ਤੇ ਲੇਖਕਾਂ ਨੇ ਸਮਾਜਿਕ ਸਰੋਕਾਰਾਂ ਨੂੰ ਆਵਾਜ਼ ਦਿੱਤੀ

  • fb
  • twitter
  • whatsapp
  • whatsapp
Advertisement
ਆਸਟਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਨੇ ਸਾਹਿਤਕ ਮਿਲਣੀ ਅਤੇ ਕਵੀ ਦਰਬਾਰ ਕਰਵਾਇਆ ਜਿਸ ਵਿੱਚ ਵੱਡੀ ਗਿਣਤੀ ਲੇਖਕਾਂ, ਕਵੀਆਂ ਅਤੇ ਸਾਹਿਤ ਪ੍ਰੇਮੀਆਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਮੰਚ ਸੰਚਾਲਨ ਨੌਜਵਾਨ ਕਵੀ ਦਿਨੇਸ਼ ਸ਼ੇਖੂਪੁਰੀਆ ਨੇ ਕੀਤਾ।ਸਮਾਗਮ ਦੌਰਾਨ ਸੰਸਥਾ ਦੇ ਪ੍ਰਧਾਨ ਵਰਿੰਦਰ ਅਲੀਸ਼ੇਰ ਨੇ ਭਾਰਤ-ਪਾਕਿ ਵੰਡ ਦੇ ਦਰਦ ਅਤੇ ਉਸ ਦੌਰਾਨ ਵਾਪਰੀਆਂ ਮਨੁੱਖੀ ਤ੍ਰਾਸਦੀਆਂ ਨੂੰ ਭਾਵਪੂਰਕ ਕਵਿਤਾ ਰਾਹੀਂ ਪੇਸ਼ ਕੀਤਾ। ਗੀਤਕਾਰ ਰੱਤੂ ਰੰਧਾਵਾ ਦੀ ਰਚਨਾ ਨੇ ਜਾਤੀਵਾਦ ਤੇ ਸਮਾਜਿਕ ਨਾਬਰਾਬਰੀ ’ਤੇ ਤਿੱਖਾ ਵਿਅੰਗ ਕੀਤਾ। ਗਾਇਕ ਪ੍ਰਿੰਸ ਹਰਮਨ ਨੇ ਆਪਣੀਆਂ ਕਾਵਿ ਰਚਨਾਵਾਂ ਤਰੰਨੁਮ ਵਿੱਚ ਪੇਸ਼ ਕਰਦਿਆਂ ਮਹਿਫ਼ਲ ਵਿੱਚ ਸੰਗੀਤਕ ਰੰਗ ਭਰਿਆ। ਗ਼ਜ਼ਲਗੋ ਜਸਵੰਤ ਵਾਗਲਾ ਨੇ ਆਪਣੀਆਂ ਗ਼ਜ਼ਲਾਂ ਰਾਹੀਂ ਪੰਜਾਬੀ ਸ਼ਾਇਰੀ ਦੀ ਰਵਾਇਤੀ ਰੂਹ ਨੂੰ ਆਧੁਨਿਕ ਸੰਵੇਦਨਾਵਾਂ ਨਾਲ ਜੋੜਿਆ। ਨਰਿੰਦਰ ਸਿੰਘ ਨੇ ਮਿੰਨੀ ਕਹਾਣੀ ਅਤੇ ਹੋਰ ਰਚਨਾਵਾਂ ਪੇਸ਼ ਕੀਤੀਆਂ। ਭਾਰਤ ਤੋਂ ਆਏ ਗਿਆਨ ਸਿੰਘ ਦੀ ਰਚਨਾ ਚੰਗਾ ਸਮਾਜਿਕ ਸੁਨੇਹਾ ਲਾ ਗਈ। ਸਮਾਗਮ ’ਚ ਹੰਸ ਰਾਜ ਕਟਾਰੀਆ, ਰੁਪਿੰਦਰ ਸਿੰਘ ਅਤੇ ਅਨੀਕੇਤ ਸਮੇਤ ਹੋਰ ਸਾਹਿਤ ਪ੍ਰੇਮੀਆਂ ਅਤੇ ਪੰਜਾਬੀ ਭਾਈਚਾਰੇ ਦੀਆਂ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ।

ਇਸ ਸਾਹਿਤਕ ਮਿਲਣੀ ਦੌਰਾਨ ਬੁਲਾਰਿਆਂ ਅਤੇ ਸਾਹਿਤਕਾਰਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪਰਵਾਸੀ ਧਰਤੀ ’ਤੇ ਪੰਜਾਬੀ ਭਾਸ਼ਾ ਦੀ ਹੋਂਦ ਅਤੇ ਸਾਹਿਤਕ ਵਿਰਾਸਤ ਨੂੰ ਕਾਇਮ ਰੱਖਣ ਲਈ ਅਜਿਹੇ ਸਾਹਿਤਕ ਸਮਾਗਮਾਂ ਦੀ ਲਗਾਤਾਰ ਲੋੜ ਹੈ। ਇਹ ਸਮਾਗਮ ਵਿਦੇਸ਼ੀ ਧਰਤੀ ’ਤੇ ਪੰਜਾਬੀ ਸਾਹਿਤ ਨਾਲ ਜੁੜੇ ਲੇਖਕਾਂ, ਕਵੀਆਂ ਅਤੇ ਪਾਠਕਾਂ ਨੂੰ ਸਾਂਝੇ ਮੰਚ ’ਤੇ ਇਕੱਠਾ ਕਰਨ ਦਾ ਅਹਿਮ ਉਪਰਾਲਾ ਸਾਬਤ ਹੋਇਆ।

Advertisement

Advertisement
Advertisement
×