DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Australia ਸਰਕਾਰ ਦਾ Social Media ਕੰਪਨੀਆਂ ’ਤੇ ਵੱਡਾ ਐਕਸ਼ਨ; ਲੱਗੇਗਾ 50 ਮਿਲੀਅਨ ਡਾਲਰ ਜੁਰਮਾਨਾ

16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਖਾਤੇ ਬਣਾਉਣ ਤੋਂ ਰੋਕਣ ’ਚ ਅਣਗਹਿਲੀ

  • fb
  • twitter
  • whatsapp
  • whatsapp
Advertisement

ਆਸਟਰੇਲੀਆ ਦੇ ਈ-ਸੇਫਟੀ ਕਮਿਸ਼ਨਰ ਨੇ ਟੈਕਨਾਲੋਜੀ ਜਗਤ ਦੀਆਂ ਦਿੱਗਜ ਸੋਸ਼ਲ ਮੀਡੀਆ ਕੰਪਨੀਆਂ ਖ਼ਿਲਾਫ਼ ਸਖ਼ਤ ਰੁਖ਼ ਅਖਤਿਆਰ ਕਰਦਿਆਂ 50 ਮਿਲੀਅਨ ਡਾਲਰ ਤੱਕ ਦੇ ਭਾਰੀ ਜੁਰਮਾਨੇ ਦੇ ਨੋਟਿਸ ਜਾਰੀ ਕੀਤੇ ਹਨ। ਦਸੰਬਰ 2025 ਵਿੱਚ ਲਾਗੂ ਕੀਤੇ ਗਏ ਨਵੇਂ ਕਾਨੂੰਨ ਦੇ ਤਹਿਤ, 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਖਾਤੇ ਬਣਾਉਣ ’ਤੇ ਮੁਕੰਮਲ ਪਾਬੰਦੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਕਾਨੂੰਨ ਦੀ ਪਾਲਣਾ ਕਰਵਾਉਣ ਦੀ ਸਾਰੀ ਜ਼ਿੰਮੇਵਾਰੀ ਮਾਪਿਆਂ ਦੀ ਬਜਾਏ ਸਿੱਧੇ ਤੌਰ ’ਤੇ ਕੰਪਨੀਆਂ ਸਿਰ ਮੜ੍ਹੀ ਗਈ ਹੈ। ਜੇਕਰ ਕੰਪਨੀਆਂ ਉਮਰ ਦੀ ਸਹੀ ਪੁਸ਼ਟੀ (Age Verification) ਕਰਨ ਵਿੱਚ ਅਸਫ਼ਲ ਰਹਿੰਦੀਆਂ ਹਨ, ਤਾਂ ਉਨ੍ਹਾਂ ਨੂੰ ਇਸ ਮੋਟੇ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ।

ਆਸਟਰੇਲੀਆ - ਸੋਸ਼ਲ ਮੀਡੀਆ ਕੰਪਨੀਆਂ ਨੂੰ 50 ਮਿਲੀਅਨ ਡਾਲਰ ਦੇ ਭਾਰੀ ਜੁਰਮਾਨੇ ਦੇ ਨੋਟਿਸ।
ਆਸਟਰੇਲੀਆ - ਸੋਸ਼ਲ ਮੀਡੀਆ ਕੰਪਨੀਆਂ ਨੂੰ 50 ਮਿਲੀਅਨ ਡਾਲਰ ਦੇ ਭਾਰੀ ਜੁਰਮਾਨੇ ਦੇ ਨੋਟਿਸ।

ਮੌਜੂਦਾ ਰਿਪੋਰਟਾਂ ਅਨੁਸਾਰ, ਬਹੁਤ ਸਾਰੇ ਬੱਚੇ ਗਲਤ ਜਨਮ ਮਿਤੀ ਭਰ ਕੇ ਜਾਂ ਕਮਜ਼ੋਰ ਸੁਰੱਖਿਆ ਪ੍ਰਣਾਲੀਆਂ ਦਾ ਫਾਇਦਾ ਉਠਾ ਕੇ ਅਜੇ ਵੀ ਇਨ੍ਹਾਂ ਪਲੇਟਫਾਰਮਾਂ ਦੀ ਵਰਤੋਂ ਕਰ ਰਹੇ ਹਨ, ਜੋ ਉਨ੍ਹਾਂ ਨੂੰ ਅਣਉਚਿਤ ਅਤੇ ਖ਼ਤਰਨਾਕ ਸਮੱਗਰੀ ਦੇ ਸੰਪਰਕ ਵਿੱਚ ਲਿਆ ਰਿਹਾ ਹੈ।

Advertisement

ਐਲੋਨ ਮਸਕ ਅਤੇ ਮਾਰਕ ਜ਼ੁਕਰਬਰਗ ਵਰਗੇ ਪ੍ਰਮੁੱਖ ਸੰਚਾਲਕਾਂ ਲਈ ਇਹ ਇੱਕ ਸਪੱਸ਼ਟ ਚਿਤਾਵਨੀ ਹੈ ਕਿ ਨਿਯਮਾਂ ਦੀ ਉਲੰਘਣਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੂਜੇ ਪਾਸੇ, ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਫਿਕਰਮੰਦ ਮਾਪਿਆਂ ਨੇ ਕਮਿਸ਼ਨ ਦੇ ਇਸ ਸਖ਼ਤ ਕਦਮ ਦਾ ਭਰਪੂਰ ਸਵਾਗਤ ਕੀਤਾ ਹੈ।

Advertisement

Advertisement
×