DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Australia Taiwan trade: ਆਸਟਰੇਲੀਆ ਵੱਲੋਂ ਤਾਈਵਾਨ ਨਾਲ 27.9 ਅਰਬ ਡਾਲਰ ਦਾ ਵਪਾਰ

ਫ਼ਲਸਤੀਨ ਨੂੰ ਲੱਖਾਂ ਦੀ ਸਹਾਇਤਾ ਦੇਣ ਕਰਕੇ ਐਲਬਨੀਜ਼ ਸਰਕਾਰ ਦੀ ਵਿਦੇਸ਼ ਨੀਤੀ ’ਤੇ ਉੱਠੇ ਸਵਾਲ

  • fb
  • twitter
  • whatsapp
  • whatsapp
Advertisement

ਆਸਟਰੇਲੀਆ ਦੀ ਐਂਥਨੀ ਐਲਬਨੀਜ਼ ਸਰਕਾਰ ਦੀ ਵਿਦੇਸ਼ ਨੀਤੀ ਨੂੰ ਲੈ ਕੇ ਨਵੀਂ ਬਹਿਸ ਛਿੜ ਗਈ ਹੈ। ਵਿਰੋਧ ਧਿਰ ਨੇ ਪ੍ਰਧਾਨ ਮੰਤਰੀ ਐਲਬਨੀਜ਼ ਅਤੇ ਵਿਦੇਸ਼ ਮੰਤਰੀ ਪੈਨੀ ਵੌਂਗ ਦੀਆਂ ਨੀਤੀਆਂ ਦੀ ਆਲੋਚਨਾ ਕਰਦਿਆਂ ਸਵਾਲ ਉਠਾਇਆ ਹੈ ਕਿ ਸਰਕਾਰ ਫ਼ਲਸਤੀਨੀ ਅਥਾਰਟੀ ਦੀ ਮਦਦ ਲਈ ਲੱਖਾਂ ਡਾਲਰ ਖ਼ਰਚ ਰਹੀ ਹੈ, ਪਰ ਤਾਈਵਾਨ ਵਰਗੇ ਮਹੱਤਵਪੂਰਨ ਵਪਾਰਕ ਭਾਈਵਾਲ ਨਾਲ ਸਬੰਧਾਂ ਨੂੰ ਲੋੜੀਂਦੀ ਤਰਜੀਹ ਨਹੀਂ ਦੇ ਰਹੀ।

ਆਸਟਰੇਲੀਆ ਦੇ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਅਨੁਸਾਰ ਸਾਲ 2025 ਵਿੱਚ ਤਾਈਵਾਨ ਨਾਲ ਵਸਤਾਂ ਅਤੇ ਸੇਵਾਵਾਂ ਦਾ ਦੁਵੱਲਾ ਵਪਾਰ 27.9 ਅਰਬ ਡਾਲਰ ਤੱਕ ਪਹੁੰਚ ਗਿਆ। ਤਾਈਵਾਨ, ਆਸਟਰੇਲੀਆ ਦਾ 14ਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਅਤੇ ਇੱਥੋਂ ਕੋਲਾ, ਕੁਦਰਤੀ ਗੈਸ, ਲੋਹਾ ਤੇ ਬੀਫ਼ ਦਾ ਵੱਡਾ ਨਿਰਯਾਤ ਹੁੰਦਾ ਹੈ।

Advertisement

ਦੂਜੇ ਪਾਸੇ, ਜੁਲਾਈ 2026 ਵਿੱਚ ਸਰਕਾਰ ਨੇ ਫ਼ਲਸਤੀਨੀ ਖੇਤਰਾਂ ਦੀ ਪੁਨਰ-ਉਸਾਰੀ ਅਤੇ ਪ੍ਰਸ਼ਾਸਕੀ ਸੁਧਾਰਾਂ ਲਈ 25 ਮਿਲੀਅਨ ਡਾਲਰ ਦੀ ਨਵੀਂ ਸਹਾਇਤਾ ਦਾ ਐਲਾਨ ਕੀਤਾ ਸੀ। ਇਸ ਵਿੱਚ 15 ਮਿਲੀਅਨ ਸੰਯੁਕਤ ਰਾਸ਼ਟਰ ਦੇ ਹੋਰਾਈਜ਼ਨ ਫ਼ੰਡ ਅਤੇ 10 ਮਿਲੀਅਨ ਵਿਸ਼ਵ ਬੈਂਕ ਦੇ ਫ਼ੰਡ ਲਈ ਹਨ।

Advertisement

ਜ਼ਿਕਰਯੋਗ ਹੈ ਕਿ ਆਸਟਰੇਲੀਆ ਨੇ ਸਤੰਬਰ 2025 ਵਿੱਚ ਫ਼ਲਸਤੀਨ ਨੂੰ ਸੁਤੰਤਰ ਰਾਜ ਵਜੋਂ ਮਾਨਤਾ ਦੇ ਦਿੱਤੀ ਸੀ। ਤਾਈਵਾਨ ਨਾਲ ਅਧਿਕਾਰਤ ਕੂਟਨੀਤਕ ਸਬੰਧ ਨਾ ਹੋਣ ਦੇ ਬਾਵਜੂਦ ਸਰਕਾਰ ਉਸ ਨਾਲ ਵਪਾਰਕ ਸਹਿਯੋਗ ਜਾਰੀ ਰੱਖਣ ਬਾਰੇ ਵਿਰੋਧੀ ਪਾਰਟੀਆਂ ਲਿਬਰਲ ਤੇ ਨੈਸ਼ਨਲ ਪਾਰਟੀ ਨੇ ਕਿਹਾ ਕਿ ਹੁਣ ਸਾਰਥਕ ਬਹਿਸ ਦਾ ਕੇਂਦਰ ਇਹ ਹੈ ਕਿ ਮਨੁੱਖੀ ਸਹਾਇਤਾ, ਵਪਾਰਕ ਹਿੱਤਾਂ ਅਤੇ ਖੇਤਰੀ ਸੁਰੱਖਿਆ ਵਿਚਕਾਰ ਸੰਤੁਲਨ ਕਿਵੇਂ ਬਣਾਇਆ ਜਾਵੇ। ਸਰਕਾਰ ਇਸ ਬਾਰੇ ਚੁੱਪ ਹੈ।

Advertisement
×