DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Australia population: ਪਰਵਾਸੀਆਂ ਕਾਰਨ ਆਸਟਰੇਲੀਆ ਦੀ ਆਬਾਦੀ ਵਧੀ

ਬੁਨਿਆਦੀ ਸਹੂਲਤਾਂ ’ਤੇ ਦਬਾਅ ਪੈਣ ਬਾਰੇ ਚਿੰਤਾਵਾਂ ਵਧੀਆਂ

  • fb
  • twitter
  • whatsapp
  • whatsapp
Advertisement

ਆਸਟਰੇਲਿਆਈ ਅੰਕੜਾ ਬਿਊਰੋ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਨੇ ਦੇਸ਼ ਦੀ ਵਧਦੀ ਆਬਾਦੀ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਦਸੰਬਰ 2025 ਤੱਕ ਆਸਟਰੇਲੀਆ ਦੀ ਆਬਾਦੀ ਲਗਪਗ 2 ਕਰੋੜ 78 ਲੱਖ ਤੱਕ ਪਹੁੰਚ ਗਈ ਸੀ। ਸਿਰਫ਼ ਇੱਕ ਸਾਲ ਦੌਰਾਨ ਕਰੀਬ 4 ਲੱਖ 12 ਹਜ਼ਾਰ ਲੋਕ ਆਬਾਦੀ ਵਿੱਚ ਵਾਧੇ ਵਜੋਂ ਸ਼ਾਮਲ ਹੋਏ।

ਹੈਰਾਨੀਜਨਕ ਹੈ ਕਿ ਇਸ ਵਾਧੇ ਵਿੱਚੋਂ ਕਰੀਬ 3 ਲੱਖ 1 ਹਜ਼ਾਰ ਲੋਕ ਵਿਦੇਸ਼ਾਂ ਤੋਂ ਆਏ ਪਰਵਾਸੀਆਂ ਕਾਰਨ ਸ਼ਾਮਲ ਹੋਏ, ਜਦਕਿ ਜਨਮਾਂ ਅਤੇ ਮੌਤਾਂ ਦੇ ਫ਼ਰਕ ਨਾਲ ਵਾਧਾ ਕੇਵਲ 1 ਲੱਖ 11 ਹਜ਼ਾਰ ਰਿਹਾ। ਦੂਜੇ ਸ਼ਬਦਾਂ ਵਿੱਚ ਹਰ 10 ਨਵੇਂ ਵਸਨੀਕਾਂ ਵਿੱਚੋਂ ਲਗਪਗ 7 ਵਿਦੇਸ਼ਾਂ ਤੋਂ ਆਏ।

Advertisement

ਅੰਕੜਿਆਂ ਅਨੁਸਾਰ ਔਸਤਨ ਹਰ ਰੋਜ਼ 1,100 ਤੋਂ ਵੱਧ ਲੋਕ ਆਸਟਰੇਲੀਆ ਦੀ ਆਬਾਦੀ ਵਿੱਚ ਜੁੜੇ। ਇਸ ਤੇਜ਼ ਵਾਧੇ ਨੇ ਮਕਾਨਾਂ ਦੀ ਕਮੀ, ਕਿਰਾਏ ਦੀਆਂ ਵਧਦੀਆਂ ਕੀਮਤਾਂ ਅਤੇ ਬੁਨਿਆਦੀ ਸਹੂਲਤਾਂ ਉੱਤੇ ਦਬਾਅ ਬਾਰੇ ਚਿੰਤਾਵਾਂ ਹੋਰ ਵਧਾ ਦਿੱਤੀਆਂ ਹਨ।

Advertisement

ਸਰਕਾਰ ਦਾ ਕਹਿਣਾ ਹੈ ਕਿ ਪਰਵਾਸੀਆਂ ਦੀ ਗਿਣਤੀ ਪਹਿਲਾਂ ਨਾਲੋਂ ਘਟ ਰਹੀ ਹੈ ਅਤੇ ਹਾਲਾਤ ਕਾਬੂ ਵਿੱਚ ਹਨ ਪਰ ਆਲੋਚਕ ਸਵਾਲ ਪੁੱਛ ਰਹੇ ਹਨ ਕਿ ਜਦੋਂ ਘਰ ਪਹਿਲਾਂ ਹੀ ਘੱਟ ਹਨ ਤਾਂ ਇੰਨੇ ਨਵੇਂ ਲੋਕਾਂ ਲਈ ਰਹਿਣ ਦੀ ਥਾਂ ਕਿੱਥੋਂ ਆਵੇਗੀ। ਇਹੀ ਸਵਾਲ ਹੁਣ ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

Advertisement
×