DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Australia: ਕੋਵਿਡ ਮੌਕੇ ਫੈਸਲਿਆਂ ਦੀ ਜਾਂਚ ਲਈ ਆਸਟਰੇਲੀਆ ਵਿੱਚ ਰਾਇਲ ਕਮਿਸ਼ਨ ਦੀ ਮੰਗ ਤੇਜ਼

ਡਾਕਟਰਾਂ, ਵਿਗਿਆਨੀ ਤੇ ਮਾਹਿਰ ਅੱਗੇ ਆਏ

  • fb
  • twitter
  • whatsapp
  • whatsapp
Advertisement
ਸਿਡਨੀ ਵਿੱਚ ਹੋਈ ਇੱਕ ਜਨਤਕ ਮੀਟਿੰਗ ਦੌਰਾਨ ਪ੍ਰਮੁੱਖ ਡਾਕਟਰਾਂ, ਵਿਗਿਆਨੀਆਂ ਅਤੇ ਹੋਰ ਮਾਹਿਰਾਂ ਨੇ ਆਸਟਰੇਲੀਆ ਦੀ ਕੋਵਿਡ-19 ਮਹਾਂਮਾਰੀ ਦੌਰਾਨ ਸਰਕਾਰ ਅਤੇ ਸਿਹਤ ਅਧਿਕਾਰੀਆਂ ਵੱਲੋਂ ਕੀਤੇ ਫੈਸਲਿਆਂ ਦੀ ਪੂਰੀ ਜਾਂਚ ਲਈ ਰਾਇਲ ਕਮਿਸ਼ਨ ਬਣਾਉਣ ਦੀ ਮੰਗ ਕੀਤੀ ਹੈ। ਇਹ ਮੀਟਿੰਗ ਸਾਊਥ ਸਿਡਨੀ ਜੂਨੀਅਰਜ਼, ਕਿੰਗਸਫੋਰਡ ਵਿੱਚ ਹੋਈ, ਜਿਸ ਵਿੱਚ ਨਿਊਰੋਸਰਜਨ ਪ੍ਰੋਫੈਸਰ ਚਾਰਲੀ ਟੀਓ, ਬ੍ਰਿਟਿਸ਼ ਓਨਕੋਲੋਜਿਸਟ ਪ੍ਰੋਫੈਸਰ ਐਂਗਸ ਡੈਲਗਲਿਸ਼ ਅਤੇ ਡਾ. ਫਿਲਿਪ ਆਲਟਮੈਨ ਸਮੇਤ ਕਈ ਹਸਤੀਆਂ ਨੇ ਹਿੱਸਾ ਲੈ ਕਿ ਆਪਣੇ ਵਿਚਾਰ ਸਾਂਝੇ ਕੀਤੇ।
ਕਮਿਸ਼ਨ ਦੀ ਮੰਗ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਲੌਕਡਾਊਨ, ਟੀਕਾਕਰਨ ਨੀਤੀਆਂ, ਟੀਕਾ ਲਾਜ਼ਮੀ ਕਰਨ ਦੇ ਫੈਸਲੇ, ਮਹਾਂਮਾਰੀ ਦੌਰਾਨ ਡਾਕਟਰਾਂ ਅਤੇ ਵਿਗਿਆਨੀਆਂ ਦੀ ਆਜ਼ਾਦੀ ਅਤੇ ਸਰਕਾਰੀ ਫੈਸਲਿਆਂ ਬਾਰੇ ਅਜੇ ਵੀ ਕਈ ਮਹੱਤਵਪੂਰਨ ਸਵਾਲਾਂ ਦੇ ਜਵਾਬ ਨਹੀਂ ਮਿਲੇ। ਇਹ ਸਾਰਾ ਕੁਝ ਭੰਬਲਭੂਸੇ ਵਿੱਚ ਹੈ। ਉਨ੍ਹਾਂ ਦਾ ਤਰਕ ਹੈ ਕਿ ਪਹਿਲਾਂ ਹੋਈਆਂ ਜਾਂਚਾਂ ਕੋਲ ਰਾਇਲ ਕਮਿਸ਼ਨ ਵਰਗੀਆਂ ਵਿਸ਼ਾਲ ਉੱਚ ਜਾਂਚ ਸ਼ਕਤੀਆਂ ਨਹੀਂ ਸਨ।

ਪ੍ਰੋਫੈਸਰ ਟੀਓ ਨੇ ਖਾਸ ਤੌਰ ’ਤੇ ਕਿਹਾ ਕਿ ਮਹਾਂਮਾਰੀ ਦੌਰਾਨ ਸਰਕਾਰੀ ਨੀਤੀਆਂ ’ਤੇ ਸਵਾਲ ਉਠਾਉਣ ਵਾਲੇ ਡਾਕਟਰਾਂ ਅਤੇ ਵਿਗਿਆਨੀਆਂ ਨੂੰ ਆਪਣੀ ਗੱਲ ਕਹਿਣ ਵਿੱਚ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ। ਹਾਲਾਂਕਿ, ਇਹ ਮੰਗ ਇੱਕ ਵਿਵਾਦਪੂਰਨ ਰਾਜਨੀਤਿਕ ਅਤੇ ਵਿਗਿਆਨਕ ਬਹਿਸ ਦਾ ਹਿੱਸਾ ਹੈ ਅਤੇ ਇਸ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਵੱਲੋਂ ਕੀਤੇ ਸਾਰੇ ਦਾਅਵੇ ਸਾਬਤ ਹੋ ਚੁੱਕੇ ਹਨ।

Advertisement

Advertisement
Advertisement
×