DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Australia Delivery Pay: ਆਸਟਰੇਲੀਆ ਵਿਚ ਖਾਣ-ਪੀਣ ਦੀਆਂ ਵਸਤਾਂ ਦੀ ਡਿਲਿਵਰੀ ਕਰਨ ਵਾਲਿਆਂ ਲਈ ਘੱਟੋ ਘੱਟ ਦਰਾਂ ਤੈਅ

Australia Minimum Pay: 31.30 ਡਾਲਰ ਪ੍ਰਤੀ ਘੰਟੇ ਦੀ ਹੋਵੇਗੀ ਗਾਰੰਟੀ; ਹੋਰ ਦਰਾਂ ਵੀ ਵਧਾਈਆਂ

  • fb
  • twitter
  • whatsapp
  • whatsapp
Advertisement

Australia Minimum Pay: ਆਸਟਰੇਲੀਆ ਵਿੱਚ ਖਾਣ-ਪੀਣ ਦੀਆਂ ਵਸਤਾਂ ਅਤੇ ਕਰਿਆਨੇ ਦੀ ਡਿਲਿਵਰੀ ਕਰਨ ਵਾਲੇ ਹਜ਼ਾਰ ਕਾਮਿਆਂ ਲਈ 17 ਅਗਸਤ 2026 ਤੋਂ ਨਵੇਂ ਘੱਟੋ-ਘੱਟ ਉਜਰਤ ਮਿਆਰ ਲਾਗੂ ਹੋਣਗੇ। ਫੇਅਰ ਵਰਕ ਕਮਿਸ਼ਨ ਨੇ ਸਾਈਕਲ ਜਾਂ ਈ-ਬਾਈਕ ਵਾਲਿਆਂ ਲਈ 31.30 ਡਾਲਰ, ਮੋਟਰਸਾਈਕਲ ਵਾਲਿਆਂ ਲਈ 31.50 ਡਾਲਰ ਅਤੇ ਕਾਰ ਵਾਲਿਆਂ ਲਈ 32 ਡਾਲਰ ਪ੍ਰਤੀ ਘੰਟਾ ਘੱਟੋ-ਘੱਟ ਦਰ ਤੈਅ ਕੀਤੀ ਹੈ। ਉਡੀਕ ਦੇ ਸਮੇਂ ਨੂੰ ਵੀ ਭੁਗਤਾਨ ਵਿੱਚ ਸ਼ਾਮਲ ਕੀਤਾ ਜਾਵੇਗਾ।

ਪਹਿਲੀ ਜਨਵਰੀ 2027 ਤੋਂ ਦਰਾਂ ਵਿੱਚ ਹੋਰ 50 ਸੈਂਟ ਦਾ ਵਾਧਾ ਹੋਵੇਗਾ। ਫੂਡ ਡਿਲਿਵਰੀ ਇੰਡਸਟਰੀ ਵਿੱਚ ਲੱਗੇ ਕਾਮਿਆ ਨੂੰ ਸਨਮਾਨ ਮਿਲੇਗਾ । ਇਸ ਧੰਦੇ ਵਿੱਚ ਵਧੇਰੇ ਵਿਦੇਸ਼ ਤੋਂ ਆਏ ਭਾਰਤੀ ਵਿਦਿਆਰਥੀ ਹਨ।

Advertisement

ਆਸਟਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਅਨੁਸਾਰ ਸਾਲ 2024-25 ਵਿੱਚ 178590 ਲੋਕਾਂ ਨੇ ਪਿਛਲੇ 12 ਮਹੀਨਿਆਂ ਦੌਰਾਨ ਡਿਜੀਟਲ ਪਲੇਟਫਾਰਮ ਰਾਹੀਂ ਕੰਮ ਕੀਤਾ। ਇਨ੍ਹਾਂ ਵਿੱਚ 50 ਨੇ ਖਾਣੇ ਜਾਂ ਹੋਰ ਸਾਮਾਨ ਦੀ ਡਿਲਿਵਰੀ ਕੀਤੀ । ਇਨ੍ਹਾਂ ਦੀ ਗਿਣਤੀ ਲਗਭਗ 90 ਹਜ਼ਾਰ ਹੈ ।

Advertisement

ਇਹ ਫੈਸਲਾ ਐਲਬਨੀਜ਼ ਸਰਕਾਰ ਵੱਲੋਂ 2023 ਵਿੱਚ ਕੀਤੀਆਂ ਕੰਮਕਾਜੀ ਸੁਧਾਰਾਂ ਤੋਂ ਬਾਅਦ ਸੰਭਵ ਹੋਇਆ। ਵਰਕਪਲੇਸ ਰਿਲੇਸ਼ਨਜ਼ ਮੰਤਰੀ ਅਮਾਂਡਾ ਰਿਸ਼ਵਰਥ ਨੇ ਇਸ ਨੂੰ “ਮਹੱਤਵਪੂਰਨ ਮੀਲ ਪੱਥਰ” ਦੱਸਦਿਆਂ ਕਿਹਾ ਕਿ ਡਿਲਿਵਰੀ ਕਾਮਿਆਂ ਨੂੰ ਹੁਣ ਲਚਕਦਾਰ ਕੰਮ ਅਤੇ ਵਧੀਆ ਸੁਰੱਖਿਆ ਵਿੱਚੋਂ ਇੱਕ ਚੋਣ ਦੀ ਲੋੜ ਨਹੀਂ ਹੋਵੇਗੀ।

ਇਸ ਫੈਸਲੇ ਨੂੰ ਕਾਮਿਆਂ ਦੀ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ। ਟਰਾਂਸਪੋਰਟ ਵਰਕਰਜ਼ ਯੂਨੀਅਨ ਨੇ ਇਸ ਨੂੰ ਵਿਸ਼ਵ-ਪੱਧਰੀ ਸੁਰੱਖਿਆ ਕਿਹਾ ਹੈ। ਕਾਮਿਆਂ ਦਾ ਕਹਿਣਾ ਹੈ ਕਿ ਨਵੀਂ ਵਿਵਸਥਾ ਆਮਦਨ ਵਿੱਚ ਸਥਿਰਤਾ ਲਿਆ ਸਕਦੀ ਹੈ, ਹਾਲਾਂਕਿ ਕੁਝ ਲੋਕ ਅਜੇ ਵੀ ਚਿੰਤਤ ਹਨ ਕਿ ਅਸਲ ਕਮਾਈ ਉਨ੍ਹਾਂ ਨੂੰ ਮਿਲਣ ਵਾਲੇ ਡਿਲਿਵਰੀ ਕੰਮ ਦੇ ਸਮੇਂ ’ਤੇ ਨਿਰਭਰ ਰਹੇਗੀ।

Advertisement
×