DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Australia : AI ਵਰਤ ਕੇ ਅਪਰਾਧੀ ਬੈਂਕਾ ਨੂੰ ਲਗਾ ਰਹੇ ਹਨ ਚੂਨਾ

ਹੁਣ ਤੱਕ ਕੀਤੀ ਜਾ ਚੁੱਕੀ ਹੈ ਇੱਕ ਅਰਬ ਡਾਲਰ ਤੋਂ ਵੱਧ ਦੀ ਧੋਖਾਧੜੀ

  • fb
  • twitter
  • whatsapp
  • whatsapp
Advertisement

Australia : ਆਸਟਰੇਲੀਆ ਦੇ ਬੈਂਕਿੰਗ ਸਿਸਟਮ ਵਿੱਚ ਵੱਡੇ ਪੱਧਰ ਹੋ ਰਹੀਆਂ ਧੋਖਾਧੜੀਆਂ ਨੇ ਚਿੰਤਾਵਾਂ ਵਧਾ ਦਿੱਤੀਆਂ ਹਨ। ਮਾਹਰਾਂ ਮੁਤਾਬਕ ਮਨਸੂਈ ਬੌਧਿਕਤਾ (ਏ ਆਈ) ਦੀ ਮਦਦ ਨਾਲ ਅਪਰਾਧੀ ਹੁਣ ਸਿਆਣਪ ਵਰਤ ਕੇ ਨਕਲੀ ਦਸਤਾਵੇਜ਼ ਤਿਆਰ ਕਰ ਰਹੇ ਹਨ, ਜਿਨ੍ਹਾਂ ਨੂੰ ਪਛਾਣਨ ਵਿੱਚ ਬੈਂਕਾਂ ਨੂੰ ਮੁਸ਼ਕਲ ਪੇਸ਼ ਆ ਰਹੀ ਹੈ।

ਸਭ ਤੋਂ ਵੱਡਾ ਮਾਮਲਾ ਮੁਲਕ ਦੇ ਕੋਮਨਵੈਂਲਥ ਨਾਲ ਜੁੜਿਆ ਹੈ ਜਿੱਥੇ ਲਗਪਗ 1 ਬਿਲੀਅਨ ਡਾਲਰ ਘਰ ਦੇ ਲੋਨ ਨਾਲ ਸਬੰਧਤ ਧੋਖਾਧੜੀ ਸਾਹਮਣੇ ਆਈ ਹੈ। ਜਾਂਚ ਵਿੱਚ ਪਾਇਆ ਗਿਆ ਹੈ ਕਿ ਨਕਲੀ ਤਨਖਾਹ ਪੱਤਰ ਅਤੇ ਪਹਿਚਾਣ ਦਸਤਾਵੇਜ਼ ਏ ਆਈ ਨਾਲ ਬਣਾਏ ਗਏ ਸਨ।

Advertisement

ਇਸੇ ਤਰ੍ਹਾਂ ਨੈਸ਼ਨਲ ਆਸਟਰੇਲੀਆ ਬੈਂਕ ਨਾਲ ਜੁੜੇ ਗਿਰੋਹ ‘ਤੇ 200 ਮਿਲੀਅਨ ਡਾਲਰ ਤੋਂ ਵੱਧ ਦੇ ਫਰਜ਼ੀ ਲੋਨ ਹਾਸਲ ਕਰਨ ਦੇ ਦੋਸ਼ ਹਨ। ਅਪਰਾਧੀ ਸਮੂਹ ਨੇ ਹੋਰ ਬੈਂਕਾਂ ਨਾਲ ਵੀ 105 ਮਿਲੀਅਨ ਡਾਲਰ ਦੀ ਧੋਖਾਧੜੀ ਕੀਤੀ ਹੈ।

Advertisement

ਆਸਟਰੇਲੀਆ ਦੇ ਵਿੱਤ ਮੰਤਰੀ ਜਿੰਮ ਚਾਲਮਰ ਨੇ ਕਿਹਾ ਕਿ ਏ ਆਈ ਨਾਲ ਵਿੱਤੀ ਅਪਰਾਧਾਂ ਵਿੱਚ ਤੇਜ਼ੀ ਆ ਰਹੀ ਹੈ ਅਤੇ ਇਸ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣੇ ਜ਼ਰੂਰੀ ਹਨ।

ਸਰਕਾਰ ਤੇ ਬੈਂਕ ਹੁਣ ਨਵੇਂ ਨਿਯਮ ਲਾਗੂ ਕਰਨ ਅਤੇ ਏ ਆਈ ਆਧਾਰਤ ਸੁਰੱਖਿਆ ਪ੍ਰਣਾਲੀਆਂ ਵਿੱਚ ਨਿਵੇਸ਼ ਵਧਾ ਰਹੇ ਹਨ ਤਾਂ ਜੋ ਇਸ ਵਧ ਰਹੇ ਖਤਰੇ ‘ਤੇ ਕਾਬੂ ਪਾਇਆ ਜਾ ਸਕੇ।

Advertisement
×