Australia: ਕੋਲੇ ਖਣਨ ਦੇ ਵਿਰੋਧ ’ਚ ਸੰਸਦ ਅੰਦਰ ਵੱਡਾ ਹੰਗਾਮਾ
ਹਾਈ ਕੋਰਟ ਦੇ ਇਤਿਹਾਸਕ ਫ਼ੈਸਲੇ ਮਗਰੋਂ ਸਰਕਾਰ ’ਤੇ ਵਧਿਆ ਦਬਾਅ
Advertisement
ਇੱਥੇ ਨਿਊ ਸਾਊਥ ਵੇਲਜ਼ ਦੀ ਸੰਸਦ ਚ ਉਸ ਵੇਲੇ ਹਫੜਾ-ਦਫੜੀ ਮਚ ਗਈ, ਜਦੋਂ ਵਾਤਾਵਰਣ ਜਥੇਬੰਦੀ ‘ਰਾਈਜ਼ਿੰਗ ਟਾਈਡ’ ਦੇ ਕਾਰਕੁਨ ਐਂਡਰਿਊ ਸਨੇਡਨ ਨੇ ਦਰਸ਼ਕ ਗੈਲਰੀ ਤੋਂ ਛਾਲ ਮਾਰ ਕੇ ਸਦਨ ਵਿੱਚ ਪ੍ਰਵੇਸ਼ ਕੀਤਾ । ਅੱਠ ਕਾਰਕੁਨਾਂ ਨੇ ਕੋਲਾ ਖਾਣਾਂ ਦੇ ਵਿਸਥਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਜਲਵਾਯੂ ਰਿਪੋਰਟਾਂ ਦੇ ਪੰਨੇ ਵੀ ਸੁੱਟੇ।
ਇਹ ਹੰਗਾਮਾ ਹਾਈ ਕੋਰਟ ਦੇ 7 ਅਕਤੂਬਰ ਦੇ ਅਹਿਮ ਫ਼ੈਸਲੇ ਮਗਰੋਂ ਹੋਇਆ। ਅਦਾਲਤ ਨੇ ਮਾਊਂਟ ਪਲੈਜ਼ੈਂਟ ਕੋਲਾ ਖਾਣ ਦੇ ਵਿਸਥਾਰ ਸਬੰਧੀ ਕੰਪਨੀ ਦੀ ਅਪੀਲ ਖਾਰਜ ਕਰਦਿਆਂ ਫ਼ੈਸਲਾ ਦਿੱਤਾ ਕਿ ਯੋਜਨਾ ਕਮਿਸ਼ਨ ਨੇ ਗ੍ਰੀਨਹਾਊਸ ਗੈਸਾਂ, ਖ਼ਾਸਕਰ ਵਿਦੇਸ਼ਾਂ ਵਿੱਚ ਕੋਲੇ ਦੀ ਵਰਤੋਂ ਨਾਲ ਪੈਦਾ ਹੋਣ ਵਾਲੇ ਨਿਕਾਸ ਨੂੰ ਘਟਾਉਣ ਦੀਆਂ ਸੰਭਾਵਿਤ ਸ਼ਰਤਾਂ ਉੱਤੇ ਲਾਜ਼ਮੀ ਵਿਚਾਰ ਨਹੀਂ ਕੀਤਾ ਸੀ। ਇਹ ਨਿਕਾਸ ਪ੍ਰਾਜੈਕਟ ਦੇ ਅਨੁਮਾਨਿਤ ਕੁੱਲ ਨਿਕਾਸ ਦਾ 98 ਫ਼ੀਸਦੀ ਸੀ।
ਕਾਰਕੁਨਾਂ ਨੇ ਪ੍ਰੀਮੀਅਰ ਕ੍ਰਿਸ ਮਿਨਸ ਉੱਤੇ ਜਲਵਾਯੂ ਸੰਕਟ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਲਾਏ। ਅਟਾਰਨੀ ਜਨਰਲ ਮਾਈਕਲ ਡੇਲੀ ਨੇ ਪ੍ਰਦਰਸ਼ਨਕਾਰੀ ਨੂੰ ‘ਸਿਰਫਿਰਾ’ ਆਖਦਿਆਂ ਕਾਰਵਾਈ ਦੀ ਨਿੰਦਾ ਕੀਤੀ। ਸਪੀਕਰ ਨੇ ਸੰਸਦੀ ਸੁਰੱਖਿਆ ਦੀ ਸਮੀਖਿਆ ਦਾ ਐਲਾਨ ਕੀਤਾ ਹੈ।
Advertisement
Advertisement
Advertisement
×

