DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Australia: ਆਸਟਰੇਲੀਆ ਬੇਰੁਜ਼ਗਾਰੀ ਪੰਜ ਸਾਲਾਂ ਦੇ ਸਿਖਰ ’ਤੇ

ਤਿੰਨ ਮਹੀਨਿਆਂ ’ਚ 34 ਹਜ਼ਾਰ ਲੋਕਾਂ ਦੀਆਂ ਨੌਕਰੀਆਂ ਖੁੱਸੀਆਂ 

  • fb
  • twitter
  • whatsapp
  • whatsapp
Advertisement
ਆਸਟਰੇਲੀਆ ਦੇ ਸਭ ਤੋਂ ਵੱਡੇ ਸੂਬੇ ਨਿਊ ਸਾਊਥ ਵੇਲਜ਼ ਦੀ ਆਰਥਿਕਤਾ ਲਈ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਵਧਦੀਆਂ ਵਿਆਜ ਦਰਾਂ, ਮਹਿੰਗੇ ਪੈਟਰੋਲ ਅਤੇ ਮਕਾਨਾਂ ਦੀਆਂ ਡਿੱਗਦੀਆਂ ਕੀਮਤਾਂ ਨੇ ਰੁਜ਼ਗਾਰ ਬਾਜ਼ਾਰ ਨੂੰ ਵੱਡਾ ਝਟਕਾ ਦਿੱਤਾ ਹੈ। ਆਸਟਰੇਲੀਅਨ ਅੰਕੜਾ ਬਿਊਰੋ ਮੁਤਾਬਕ ਸਿਰਫ਼ ਤਿੰਨ ਮਹੀਨਿਆਂ ਵਿੱਚ ਬੇਰੁਜ਼ਗਾਰਾਂ ਦੀ ਗਿਣਤੀ 34,000 ਵਧ ਕੇ 2 ਲੱਖ 23 ਹਜ਼ਾਰ ਤੱਕ ਪਹੁੰਚ ਗਈ ਹੈ। ਬੇਰੁਜ਼ਗਾਰੀ ਦਰ 4 ਫ਼ੀਸਦੀ ਤੋਂ ਵਧ ਕੇ 4.7 ਫ਼ੀਸਦੀ ਹੋ ਗਈ, ਜੋ ਪਿਛਲੇ 5 ਸਾਲਾਂ ਤੋਂ ਬਾਅਦ ਸਭ ਤੋਂ ਉੱਚਾ ਪੱਧਰ ਹੈ।
ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਜੂਨ ਤੋਂ ਹੁਣ ਤੱਕ 31,000 ਪੁਰਸ਼ਾਂ ਦਾ ਪੂਰੇ ਸਮੇਂ ਵਾਲਾ ਰੁਜ਼ਗਾਰ ਘਟਿਆ ਹੈ। ਸੂਬੇ ਵਿੱਚ ਕੁੱਲ ਨੌਕਰੀ ਪੇਸ਼ਾ ਲੋਕਾਂ ਦੀ ਗਿਣਤੀ ਵੀ ਜਨਵਰੀ ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ਉੱਤੇ ਆ ਗਈ ਹੈ। ਰਿਜ਼ਰਵ ਬੈਂਕ ਵੱਲੋਂ ਫਰਵਰੀ, ਮਾਰਚ ਅਤੇ ਮਈ ਵਿੱਚ ਵਿਆਜ ਦਰਾਂ ਵਧਾਉਣ ਮਗਰੋਂ ਰੁਜ਼ਗਾਰ ਦੀ ਮੰਗ ਕਮਜ਼ੋਰ ਹੋਈ ਹੈ। ਅਰਥਸ਼ਾਸਤਰੀ ਆਸਕਰ ਗੁਥ ਅਨੁਸਾਰ ਇਹ ਅੰਕੜੇ ਸਮੁੱਚੇ ਆਸਟਰੇਲੀਆਈ ਰੁਜ਼ਗਾਰ ਬਾਜ਼ਾਰ ਵਿੱਚ ਆ ਰਹੀ ਸੁਸਤੀ ਦੀ ਪੁਸ਼ਟੀ ਕਰਦੇ ਹਨ।
Advertisement
×